Juan Vicente Perez Mora Death: ਦੁਨੀਆ ਦੇ ਸਭ ਤੋਂ ਬਜ਼ੁਰਗ ਵਿਅਕਤੀ ਦਾ 114 ਸਾਲ ਦੀ ਉਮਰ ਵਿਚ ਦਿਹਾਂਤ

By : GAGANDEEP

Published : Apr 3, 2024, 2:21 pm IST
Updated : Apr 3, 2024, 2:21 pm IST
SHARE ARTICLE
Juan Vicente Perez Mora death news in punjabi
Juan Vicente Perez Mora death news in punjabi

Juan Vicente Perez Mora Death: ਜੁਆਨ ਦੇ 11 ਪੁੱਤਰ, 41 ਪੋਤੇ-ਪੋਤੀਆਂ, 18 ਪੜਪੋਤੇ ਸਨ

Juan Vicente Perez Mora death news in punjabi : ਦੁਨੀਆ ਦੇ ਸਭ ਤੋਂ ਬਜ਼ੁਰਗ ਵਿਅਕਤੀ ਜੁਆਨ ਵਿਸੇਂਟ ਪੇਰੇਜ਼ ਮੋਰਾ ਦਾ 114 ਸਾਲ ਦੀ ਉਮਰ ਵਿਚ ਦਿਹਾਂਤ ਹੋ ਗਿਆ ਹੈ। ਜੁਆਨ ਵੈਨੇਜ਼ੁਏਲਾ ਦਾ ਰਹਿਣ ਵਾਲਾ ਸੀ। ਫਰਵਰੀ 2022 ਵਿਚ, ਗਿਨੀਜ਼ ਬੁੱਕ ਆਫ ਵਰਲਡ ਰਿਕਾਰਡਸ ਨੇ ਉਸ ਨੂੰ ਸਭ ਤੋਂ ਬਜ਼ੁਰਗ ਵਿਅਕਤੀ ਘੋਸ਼ਿਤ ਕੀਤਾ। ਉਸ ਸਮੇਂ ਉਨ੍ਹਾਂ ਦੀ ਉਮਰ 112 ਸਾਲ 253 ਦਿਨ ਸੀ।

ਵੈਨੇਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਜੁਆਨ ਦੀ ਮੌਤ ਦੀ ਘੋਸ਼ਣਾ ਕੀਤੀ। ਜੁਆਨ ਦਾ ਜਨਮ 27 ਮਈ 1909 ਨੂੰ ਹੋਇਆ ਸੀ। ਉਸ ਦੇ 11 ਪੁੱਤਰ, 41 ਪੋਤੇ-ਪੋਤੀਆਂ, 18 ਪੜਪੋਤੇ ਹਨ। ਗਿਨੀਜ਼ ਦੀ ਰਿਪੋਰਟ ਮੁਤਾਬਕ ਜੁਆਨ ਪੇਸ਼ੇ ਤੋਂ ਕਿਸਾਨ ਸੀ। ਉਸ ਨੇ ਦੱਸਿਆ ਸੀ ਕਿ ਉਸ ਦੀ ਲੰਬੀ ਉਮਰ ਦਾ ਰਾਜ਼ ਸਖ਼ਤ ਮਿਹਨਤ, ਸਮੇਂ ਸਿਰ ਆਰਾਮ ਕਰਨਾ ਅਤੇ ਹਰ ਰੋਜ਼ ਗੰਨੇ ਦੇ ਰਸ ਪੀਣਾ ਸੀ। 5 ਸਾਲ ਦੀ ਉਮਰ ਵਿੱਚ, ਜੁਆਨ ਨੇ ਆਪਣੇ ਪਿਤਾ ਅਤੇ ਭਰਾਵਾਂ ਨਾਲ ਖੇਤਾਂ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ।

ਇਹ ਵੀ ਪੜ੍ਹੋ: Dinanagar News: ਦੀਨਾਨਗਰ 'ਚ ਸੀਵਰੇਜ ਦੀ ਸਫ਼ਾਈ ਕਰਦੇ ਗੈਸ ਚੜ੍ਹਨ ਕਾਰਨ ਇਕ ਕਾਮੇ ਦੀ ਹੋਈ ਮੌਤ  

ਉਹ ਗੰਨੇ ਅਤੇ ਕੌਫੀ ਦੀ ਖੇਤੀ ਵਿਚ ਉਨ੍ਹਾਂ ਦੀ ਮਦਦ ਕਰਦਾ ਸੀ। ਇਸ ਤੋਂ ਬਾਅਦ ਉਹ ਸ਼ੈਰਿਫ (ਸਥਾਨਕ ਪੁਲਿਸ ਅਧਿਕਾਰੀ) ਬਣ ਗਿਆ ਅਤੇ ਆਪਣੇ ਖੇਤਰ ਵਿੱਚ ਜ਼ਮੀਨ ਨਾਲ ਸਬੰਧਤ ਮੁੱਦਿਆਂ ਨੂੰ ਹੱਲ ਕਰਨਾ ਸ਼ੁਰੂ ਕਰ ਦਿਤਾ। ਹਾਲਾਂਕਿ ਇਸ ਦੌਰਾਨ ਉਸ ਨੇ ਖੇਤੀ ਕਰਨੀ ਜਾਰੀ ਰੱਖੀ। ਸਾਲ 1938 ਵਿਚ ਜੁਆਨ ਨੇ ਐਡੀਓਫਿਨਾ ਗਾਰਸੀਆ ਨਾਂ ਦੀ ਔਰਤ ਨਾਲ ਵਿਆਹ ਕੀਤਾ। ਉਸ ਦੀ ਪਤਨੀ ਦੀ 1997 ਵਿੱਚ ਮੌਤ ਹੋ ਗਈ ਸੀ। ਜੁਆਨ ਨੂੰ 2022 ਵਿਚ ਸਭ ਤੋਂ ਬਜ਼ੁਰਗ ਵਿਅਕਤੀ ਜ਼ਿੰਦਾ ਐਲਾਨਿਆ ਗਿਆ ਸੀ, ਉਸ ਨੂੰ ਕੋਈ ਗੰਭੀਰ ਬਿਮਾਰੀ ਨਹੀਂ ਸੀ। ਉਸ ਨੇ ਕੋਈ ਖਾਸ ਦਵਾਈ ਨਹੀਂ ਲਈ। ਹਾਲਾਂਕਿ, ਆਪਣੇ ਬੁਢਾਪੇ ਦੇ ਕਾਰਨ, ਜੁਆਨ ਨੂੰ ਉੱਚੀ ਸੁਣਨ ਲੱਗ ਪਿਆ ਸੀ।

ਇਹ ਵੀ ਪੜ੍ਹੋ: Navdeep Singh Jalbera: ਵਾਟਰ ਕੈਨਨ ਬੁਆਏ ਨਵਦੀਪ ਦੀ ਗ੍ਰਿਫਤਾਰੀ 'ਤੇ ਭੜਕੇ ਕਿਸਾਨ, ਰੇਲਵੇ ਟਰੈਕ ਕਰਨਗੇ ਜਾਮ 

ਉਸ ਨੂੰ ਆਪਣੇ ਬਚਪਨ ਦੀਆਂ ਬਹੁਤੀਆਂ ਗੱਲਾਂ ਵੀ ਯਾਦ ਸਨ। ਉਸ ਨੂੰ ਕੇਕ, ਸੂਪ ਅਤੇ ਐਵੋਕਾਡੋ ਖਾਣਾ ਬਹੁਤ ਪਸੰਦ ਸੀ। ਸਪੇਨ ਦੇ ਸੈਟੁਰਨੀਨੋ ਡੇ ਲਾ ਫੁਏਂਤੇ ਗਾਰਸੀਆ ਦੀ 18 ਜਨਵਰੀ 2022 ਨੂੰ 112 ਸਾਲ ਅਤੇ 341 ਦਿਨਾਂ ਦੀ ਉਮਰ ਵਿੱਚ ਮੌਤ ਹੋ ਗਈ ਸੀ। ਇਸ ਤੋਂ ਬਾਅਦ ਜੁਆਨ ਨੂੰ ਦੁਨੀਆ ਦੇ ਸਭ ਤੋਂ ਬਜ਼ੁਰਗ ਜੀਵਿਤ ਵਿਅਕਤੀ ਦਾ ਖਿਤਾਬ ਮਿਲਿਆ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

(For more Punjabi news apart from Sukhbir Singh Badal refused to contest the Lok Sabha elections, stay tuned to Rozana Spokesman)

 

Tags: spokesmantv

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM

ਦਿਲਜੀਤ ਤੂੰ ਬਹੁਤ ਵੱਡੀ ਗਲਤੀ ਕੀਤੀ ਹੈ', ਦਿਲਜੀਤ ਦੋਸਾਂਝ 'ਤੇ ਭੜਕੇ ਰਵੀ ਸਿੰਘ ਖ਼ਾਲਸਾ

31 Oct 2025 3:23 PM

Mohali 3b2 Honey Trap : 3B2 ਵਿਚ ਵੇਖੋ ਕਿਵੇਂ ਹੋ ਰਿਹੈ ਨੇ ਗੰਦੇ ਕੰਮ! ਗੱਡੀਆਂ ਨੂੰ ਰੋਕ ਕੇ ਕਰ ਰਹੇ ਅਸ਼ਲੀਲ ਇਸ਼ਾਰੇ

30 Oct 2025 3:10 PM
Advertisement