
ਬੁੱਧਵਾਰ ਨੂੰ ਇਸ ਫ਼ਿਲਮ ਦਾ ਤੀਜਾ ਗਾਣਾ 'ਵੀਰੇ' ਰਿਲੀਜ਼ ਹੋਇਆ ਹੈ।
1 ਜੂਨ ਨੂੰ ਬਾਲੀਵੁੱਡ ਫ਼ਿਲਮ 'ਵੀਰੇ ਦੀ ਵੈਡਿੰਗ' ਰਿਲੀਜ਼ ਹੋਣ ਜਾ ਰਹੀ ਹੈ ਪਰ ਉਸ ਤੋਂ ਪਹਿਲਾ ਯੂ-ਟਿਊਬ 'ਤੇ ਫ਼ਿਲਮ ਦੇ ਟ੍ਰੇਲਰ ਅਤੇ 2 ਗਾਣਿਆਂ ਨੇ ਲੋਕਾਂ ਤੋਂ ਖੂਬ ਵਾਹੋ-ਵਾਹੀ ਵਟੋਰੀ ਹੈ। ਬੁੱਧਵਾਰ ਨੂੰ ਇਸ ਫ਼ਿਲਮ ਦਾ ਤੀਜਾ ਗਾਣਾ 'ਵੀਰੇ' ਰਿਲੀਜ਼ ਹੋਇਆ ਹੈ।
veere di wedding
ਇਸ ਗਾਣੇ ਦੀ ਸ਼ੁਰੂਆਤ 'ਚ ਸੋਨਮ ਕਪੂਰ ਅਹੂਜਾ, ਕਰੀਨਾ ਕਪੂਰ ਖਾਨ, ਸ਼ਿਖਾ ਤਲਸਾਨੀਆ ਤੇ ਸਵਰਾ ਭਾਸਕਰ ਚਾਰੇ ਸਹੇਲੀਆਂ ਆਪਣੀ ਸਮਾਜਿਕ ਜ਼ਿੰਦਗੀ 'ਚ ਆ ਰਹੀਆਂ ਮੁਸ਼ਕਲਾ ਤੋਂ ਪਰੇਸ਼ਾਨ ਨਜ਼ਰ ਆ ਰਹੀਆਂ ਹਨ।
veere di wedding
ਸਾਰੀਆਂ ਇੱਕ ਦੂਜੇ ਨਾਲ ਗੱਲਬਾਤ ਕਰ ਦੁਨੀਆ ਘੁੰਮਣ ਦੀ ਯੋਜਨਾ ਬਣਾਉਂਦੀਆਂ ਹਨ। ਘਰੋਂ ਨਿਕਲ ਤੋਂ ਬਾਅਦ ਸਾਰੀਆਂ ਸਹੇਲੀਆਂ ਆਪਣੀ ਜ਼ਿੰਦਗੀ 'ਚ ਖੁਸ਼ਹਾਲੀ ਭਰਦੀਆਂ ਹਨ ਅਤੇ ਆਪਸ 'ਚ ਖੂਬ ਮਸਤੀ ਕਰਦੀਆਂ ਹਨ।
veere di wedding
ਇਹ ਗਾਣਾ ਵੀ ਦਰਸ਼ਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ। ਦੇਖਣਾ ਹੋਵੇਗਾ ਕਿ ਕੀ ਇਹ ਫ਼ਿਲਮ ਗਾਣਿਆਂ ਦੀ ਤਰ੍ਹਾਂ 1 ਜੂਨ ਨੂੰ ਸਿਨੇਮਾਂਘਰਾਂ 'ਚ ਧਮਾਲ ਮਚਾ ਪਾਏਗੀ ਜਾਂ ਨਹੀਂ।