
ਬਾਲੀਵੁੱਡ ਵਿਚ ਕੈਟਰੀਨਾ ਦਾ 16 ਸਾਲ ਤੱਕ ਦਾ ਸਫ਼ਰ
ਨਵੀਂ ਦਿੱਲੀ- ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ਼ ਦਾ ਅੱਜ ਜਨਮ ਦਿਨ ਹੈ ਅਤੇ 16 ਸਾਲ ਪਹਿਲਾਂ ਲੰਦਨ ਤੋਂ ਭਾਰਤ ਆਈ ਕੈਟਰੀਨਾ ਕੈਫ਼ ਨੇ ਆਪਣੀ ਵੱਖਰੀ ਹੀ ਪਛਾਣ ਬਣਾਈ ਹੋਈ ਹੈ। ਫ਼ਿਲਮ ਬੂਮ ਤੋਂ ਆਪਣੇ ਬਾਲੀਵੁੱਡ ਡੈਬਿਯੂ ਤੋਂ ਬਾਅਦ ਕੈਟਰੀਨਾ ਨੂੰ ਇੰਡਸਟਰੀ ਵਿਚ ਸਲਮਾਨ ਖ਼ਾਨ ਨੇ ਇਕ ਵਧੀਆ ਸ਼ੁਰੂਆਤ ਕਰਨ ਵਿਚ ਮਦਦ ਕੀਤੀ ਹਾਲਾਂਕਿ ਕੈਟਰੀਨਾ ਨੇ ਸਲਮਾਨ ਖ਼ਾਨ ਦੀ ਅਦਾਕਾਰਾ ਬਣਨ ਦੀ ਬਜਾਏ ਇੰਡਸਟਰੀ ਵਿਚ ਆਪਣੀ ਅਲੱਗ ਹੀ ਪਛਾਣ ਬਣਾਈ।
katrina kaif With Salman Khan
ਕੈਟਰੀਨਾ ਨੇ ਸਲਮਾਨ ਤੋਂ ਇਲਾਵਾ ਸ਼ਾਹਰੁਖ ਖ਼ਾਨ, ਅਕਸ਼ੇ ਕੁਮਾਰ ਅਤੇ ਰਿਤਿਕ ਰੌਸ਼ਨ ਨਾਲ ਵੀ ਕੰਮ ਕੀਤਾ ਅਤੇ ਕਾਫੀ ਨਾਮ ਕਮਾਇਆ। ਆਪਣੀ ਐਕਟਿੰਗ, ਗਲੈਮਰ, ਕੈਮਿਸਟਰੀ ਅਤੇ ਅਫ਼ੇਅਰਸ ਲਈ ਕੈਟਰੀਨਾ ਕਾਫੀ ਚਰਚਾ ਵਿਚ ਰਹੀ। ਉਸ ਦੀ ਲੁੱਕ, ਛੁੱਟੀਆਂ ਦੀਆਂ ਤਸਵੀਰਾਂ, ਫ਼ੈਸ਼ਨ ਅਤੇ ਫ਼ਿਲਮਾਂ ਦੇ ਸਾਰੇ ਦੀਵਾਨੇ ਸਨ ਪਰ ਇਕ ਗੱਲ ਜਿਸ ਵਿਚ ਉਹਨਾਂ ਦੀ ਚਰਚਾ ਘੱਟ ਹੁੰਦੀ ਹੈ ਉਹ ਹੈ ਵਿਵਾਦ। ਅਜਿਹਾ ਬਹੁਤ ਘੱਟ ਹੋਇਆ ਹੈ ਕਿ ਉਹਨਾਂ ਦਾ ਨਾਮ ਕਿਸੇ ਵੀ ਵਿਵਾਦ ਵਿਚ ਹੋਵੇ।
katrina kaif
ਐਕਸ ਬੁਆਏਫ਼ਰੈਂਡ ਹੋਵੇ ਜਾਂ ਕੋਈ ਐਕਟਰਸ ਜਾਂ ਫਿਰ ਮੀਡੀਆ ਉਹ ਹਰ ਇਕ ਰਿਸ਼ਤੇ ਨੂੰ ਪਾਜ਼ੀਟਿਵ ਬਣਾ ਕੇ ਚੱਲਣ ਵਿਚ ਵਿਸ਼ਵਾਸ ਰੱਖਦੀ ਹੈ। ਉਹਨਾਂ ਦੀ ਇਹ ਗੱਲ ਸਾਬਤ ਕਰਨ ਲਈ ਤੁਸੀਂ ਸਲਮਾਨ ਖ਼ਾਨ ਨਾਲ ਉਸ ਦਾ ਰਿਸ਼ਤਾ ਦੇਖ ਸਕਦੇ ਹੋ। ਇਕ ਸਮਾਂ ਸੀ ਜਦੋਂ ਸਲਮਾਨ ਤੇ ਕੈਟਰੀਨਾ ਦੋਵੇਂ ਇਕ ਦੂਜੇ ਨਾਲ ਰਿਸ਼ਤੇ ਵਿਚ ਸਨ ਫਿਰ ਦੋਨਾਂ ਦਾ ਬ੍ਰੇਕਅਪ ਹੋ ਗਿਆ ਅਤੇ ਗੱਲ ਕਾਫੀ ਵਿਗੜ ਗਈ।
katrina kaif With Ranbeer Kapoor
ਹਾਲਾਂਕਿ ਫਿਰ ਵੀ ਕੈਟਰੀਨਾ ਦਾ ਰਿਸ਼ਤਾ ਸਲਮਾਨ ਦੇ ਪਰਵਾਰ ਨਾਲ ਕਾਫ਼ੀ ਵਧੀਆ ਸੀ। ਪਰ ਅੱਜ ਸਲਮਾਨ ਤੇ ਕੈਟਰੀਨਾ ਦੀ ਦੋਸਤੀ ਬਹੁਤ ਵਧੀਆ ਹੈ। ਸਲਮਾਨ ਹਰ ਸਮੇਂ ਉਹਨਾਂ ਦੀ ਤਾਰੀਫ਼ ਕਰਦੇ ਨਹੀਂ ਥੱਕਦੇ। ਇਸ ਤੋਂ ਇਲਾਵਾ ਰਣਬੀਰ ਕਪੂਰ ਨਾਲ ਰਿਸ਼ਤੇ ਵਿਚ ਰਹਿਣ ਅਤੇ ਬ੍ਰੇਕਅਪ ਤੋਂ ਬਾਅਦ ਕੈਟਰੀਨਾ ਦੀ ਦੋਸਤੀ ਰਣਬੀਰ ਨਾਲ ਵੀ ਬਹੁਤ ਵਧੀਆ ਹੈ।
ਇਸ ਤੋਂ ਇਲਾਵਾ ਰਣਬੀਰ ਦੀ ਐਕਸ ਗਰਲਫ਼ਰੈਂਡ ਦੀਪਿਕਾ ਪਾਦੁਕੋਣ, ਅਤੇ ਹੁਣ ਵਾਲੀ ਗਰਲਫ਼ਰੈਂਡ ਆਲਿਆ ਭੱਟ ਨਾਲ ਵੀ ਕੈਟਰੀਨਾ ਦੀ ਦੋਸਤੀ ਕਾਫੀ ਚੰਗੀ ਹੈ। ਵੇਖਣ ਨੂੰ ਤਾਂ ਕੈਟਰੀਨਾ ਕਿਸੇ ਨਾਲ ਵੀ ਜ਼ਿਆਦਾ ਗੱਲਬਾਤ ਨਹੀਂ ਕਰਦੀ ਪਰ ਜਿਹਨਾਂ ਨਾਲ ਉਹ ਖੁੱਲ ਕੇ ਗੱਲ ਕਰਦੀ ਹੈ ਉਹ ਕੈਟਰੀਨਾ ਬਾਰੇ ਕਦੇ ਵੀ ਬੁਰਾ ਨਹੀਂ ਬੋਲਦੇ। ਅਨੁਸ਼ਕਾ ਸ਼ਰਮਾ, ਅਕਸ਼ੇ ਕੁਮਾਰ, ਆਲਿਆ ਭੱਟ, ਅਲੀ ਅੱਬਾਸ ਜਫ਼ਰ ਅਜਿਹੇ ਕਈ ਸਟਾਰਸ ਨਾਲ ਉਸ ਦੀ ਚੰਗੀ ਨਿਭਦੀ ਹੈ।
Katrina Kaif
ਕੈਟਰੀਨਾ ਦਾ ਰਿਸ਼ਤਾ ਐਕਟਰਸ ਨਾਲ ਹੀ ਨਹੀਂ ਬਲਕਿ ਡਾਇਰੈਕਟਰਸ ਅਤੇ ਪ੍ਰਡਿਊਸਰਸ ਨਾਲ ਵੀ ਕਾਈ ਚੰਗਾ ਹੈ। ਕੈਟਰੀਨਾ ਕਿਸੇ ਵੀ ਵਿਵਾਦ ਵਿਚ ਆਉਣ ਤੋਂ ਪਹਿਲਾਂ ਹਜ਼ਾਰਾਂ ਵਾਰ ਸੋਚਦੀ ਹੈ ਅਤੇ ਕਤਰਾਉਂਦੀ ਹੈ। ਕੈਟਰੀਨਾ ਦੇ 16 ਸਾਲ ਦੇ ਕਰੀਅਰ ਵਿਚ ਸ਼ਾਇਦ ਹੀ ਤੁਸੀਂ ਉਸ ਦਾ ਨਾਮ ਕਿਸੇ ਵਿਵਾਦ ਵਿਚ ਸੁਣਿਆ ਹੋਵੇਗਾ। ਦੱਸ ਦਈਏ ਕਿ ਅੱਜ ਕੈਟਰੀਨਾ ਕੈਫ਼ 36 ਸਾਲ ਦੀ ਹੋ ਚੁੱਕੀ ਹੈ।
katrina kaif
ਹਾਂਗ ਕਾਂਗ ਵਿਚ ਜਨਮੀ, ਇੰਗਲੈਡ ਵਿਚ ਵੱਡੀ ਹੋਈ, ਲੰਦਨ ਵਿਚ ਮਾਡਲਿੰਗ ਸ਼ੁਰੂ ਕਰ ਕੇ ਹੁਣ ਭਾਰਤ ਵਿਚ ਉਹ ਬਾਲੀਵੁੱਡ ਵਿਚ ਟਾਪ ਅਦਾਕਾਰਾਵਾਂ ਵਿਚੋਂ ਇਕ ਹੈ ਉਹ ਇਕ ਫ਼ਿਲਮ ਲਈ ਸਭ ਤੋਂ ਜ਼ਿਆਦਾ ਫੀਸ ਲੈਂਦੀ ਹੈ।
#KatrinaKaif Watching Final With moustaches.#ENGvsNZ pic.twitter.com/Rrzkec8iXw
— Hussain Nizamani (@tweets_hussain) July 14, 2019
ਕੈਟਰੀਨਾ ਕੈਫ਼ ਦੀ ਇਕ ਤਸਵੀਰ ਸ਼ੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਜਿਸ ਵਿਚ ਉਹ ਇਕ ਵਿਅਕਤੀ ਨਾਲ ਦਿਖਾਈ ਦੇ ਰਹੀ ਹੈ ਅਤੇ ਉਸ ਵਿਅਕਤੀ ਦੇ ਮੁੱਛਾਂ ਲੱਗੀਆਂ ਹੋਈਆਂ ਹਨ ਜੋ ਕਿ ਬਿਲਕੁਲ ਕੈਟਰੀਨਾ ਵਰਗਾ ਹੀ ਲੱਗਦਾ ਹੈ।
ਇਸ ਦੇ ਨਾਲ ਹੀ ਕੈਟਰੀਨਾ ਦੀ ਇਕ ਹੋਰ ਤਸਵੀਰ ਸ਼ੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ ਜਿਸ ਵਿਚ ਉਹ ਆਪਣੇ ਬਰਥ ਡੇਅ ਕੇਕ ਨਾਲ ਨਜ਼ਰ ਆ ਰਹੀ ਹੈ।