ਭਾਰਤ ’ਤੇ ਕੈਟਰੀਨਾ ਕੈਫ ਨੇ ਕੀਤੀ ਜਾਣਕਾਰੀ ਸਾਂਝੀ
Published : Jun 9, 2019, 1:20 pm IST
Updated : Jun 9, 2019, 1:20 pm IST
SHARE ARTICLE
Katrina Kaif video viral says Bharat is close to my heart Salman Khan
Katrina Kaif video viral says Bharat is close to my heart Salman Khan

ਕੈਟਰੀਨਾ ਦੀ ਵੀਡੀਉ ਹੋਈ ਜਨਤਕ

ਨਵੀਂ ਦਿੱਲੀ: ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ ਅਤੇ ਸਲਮਾਨ ਖ਼ਾਨ ਦੀ ਫਿਲਮ ਭਾਰਤ ਸਿਨੇਮਾਘਰਾਂ ਵਿਚ ਬਹੁਤ ਧਮਾਲ ਮਚਾ ਰਹੀ ਹੈ। ਭਾਰਤ ਨੇ ਚਾਰ ਦਿਨਾਂ ਵਿਚ ਹੀ 118 ਕਰੋੜ ਤੋਂ ਉਪਰ ਦੀ ਕਮਾਈ ਕਰਕੇ ਨਵਾਂ ਰਿਕਾਰਡ ਬਣਾ ਦਿੱਤਾ ਹੈ। ਹਾਲ ਹੀ ਵਿਚ ਕੈਟਰੀਨਾ ਕੈਫ ਦਾ ਇਕ ਵੀਡੀਉ ਜਨਤਕ ਹੋ ਰਿਹਾ ਹੈ ਜਿਸ ਵਿਚ ਉਹ ਫਿਲਮ ਵਿਚ ਨਿਭਾਏ ਗਏ ਅਪਣੇ ਕਿਰਦਾਰ ਬਾਰੇ ਦਸ ਰਹੀ ਹੈ। ਕੈਟਰੀਨਾ ਕੈਫ ਨੇ ਇਸ ਵੀਡੀਉ ਨੂੰ ਅਪਣੇ ਇੰਸਟਾਗ੍ਰਾਮ ’ਤੇ ਸ਼ੇਅਰ ਕੀਤਾ ਹੈ।

ਉਹਨਾਂ ਦੀ ਇਸ ਵੀਡੀਉ ਨੂੰ 4 ਲੱਖ ਤੋਂ ਜ਼ਿਆਦਾ ਵਾਰ ਦੇਖਿਆ ਜਾ ਚੁੱਕਿਆ ਹੈ। ਨਾਲ ਹੀ ਉਹਨਾਂ ਦੀ ਇਸ ਵੀਡੀਉ ਤੇ ਕਮੈਂਟ ਵੀ ਬਹੁਤ ਕੀਤੇ ਗਏ ਹਨ। ਕੈਟਰੀਨਾ ਕੈਫ ਨੇ ਇਸ ਵੀਡੀਉ ਨੂੰ ਸ਼ੇਅਰ ਕਰਨ ਦੇ ਨਾਲ ਨਾਲ ਕੈਪਸ਼ਨ ਵੀ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਕੁਮੁਦ ਰੈਨਾ ਹਮੇਸ਼ਾ ਮੇਰੇ ਦਿਲ ਦੇ ਕਰੀਬ ਰਹੇਗੀ। ਅਸਲ ਵਿਚ ਇਸ ਅਨੁਭਵ ਅਤੇ ਪਿਆਰ ਨੂੰ ਮਿਸ ਕਰੂੰਗੀ ਜੋ ਮੈਨੂੰ ਇਸ ਰੋਲ ਨੂੰ ਨਿਭਾਉਣ ਲਈ ਮਿਲਿਆ ਹੈ।

ਟੀਮ ਦੇ ਸਾਰੇ ਮੈਂਬਰਾਂ ਨੇ ਇਸ ਫ਼ਿਲਮ ਨੂੰ ਬਣਾਉਣ ਵਿਚ ਪੂਰੀ ਮਿਹਨਤ ਕੀਤੀ ਹੈ। ਹਰ ਦਿਨ ਸੈੱਟ ’ਤੇ ਇਕ ਵਿਸ਼ੇਸ਼ ਦਿਨ ਦੀ ਤਰ੍ਹਾਂ ਮਹਿਸੂਸ ਕੀਤਾ। ਕੈਟਰੀਨਾ ਕੈਫ ਨੇ ਇਸ ਤਰ੍ਹਾਂ ਫ਼ਿਲਮ ਨੂੰ ਲੈ ਕੇ ਪਿਆਰ ਜ਼ਾਹਰ ਕੀਤਾ। ਕੈਟਰੀਨਾ ਕੈਫ ਅਤੇ ਸਲਮਾਨ ਖ਼ਾਨ ਦੀ ਫ਼ਿਲਮ ਨੂੰ ਦਰਸ਼ਕਾਂ ਵੱਲੋਂ ਬਹੁਤ ਪਿਆਰ ਮਿਲ ਰਿਹਾ ਹੈ। ਇਸ ਫ਼ਿਲਮ ਵਿਚ ਦਿਸ਼ਾ ਪਟਾਨੀ ਅਤੇ ਸੁਨੀਲ ਗ੍ਰੋਵਰ ਨੇ ਵੀ ਅਹਿਮ ਭੁਮਿਕਾ ਨਿਭਾਈ।

ਫ਼ਿਲਮ ਭਾਰਤ’ਤੇ ਲੋਕਾਂ ਵਿਚ ਇੰਨਾ ਉਤਸ਼ਾਹ ਹੈ ਕਿ ਲੋਕ ਟਿਕਟ ਦੀ ਐਡਵਾਂਸ ਬੁਕਿੰਗ ਵੀ ਕਰ ਰਹੇ ਹਨ। ਸਲਮਾਨ ਖ਼ਾਨ ਦੀ ਭਾਰਤ ਨਾ ਸਿਰਫ ਇਕ ਵਿਅਕਤੀ ਦੀ ਕਹਾਣੀ ਹੈ ਬਲਕਿ ਇਸ ਦੇ ਜ਼ਰੀਏ ਦੇਸ਼ ਦੇ ਬਦਲਦੇ ਰੂਪ ਅਤੇ ਇਸ ਦੀ ਆਤਮਾ ਦੀ ਗਲ ਵੀ ਕਹੀ ਗਈ ਹੈ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement