
ਪਿਛਲੇ ਮਹੀਨੇ ਦੀ 13 ਤਾਰੀਖ ਤੋਂ ਸ਼ੁਰੂ ਹੋਇਆ ਦੀਪਿਕਾ ਰਣਵੀਰ ਦੇ ਵਿਆਹ ਦਾ ਜਸ਼ਨ ਹੁਣ ਤੱਕ ਜਾਰੀ ਹੈ। ਇਟਲੀ ਵਿਚ ਹੋਏ ਵਿਆਹ 'ਚ ਜਿੱਥੇ ਦੀਪਿਕਾ - ਰਣਵੀਰ ਨੇ ਸਿਰਫ ...
ਨਵੀਂ ਦਿੱਲੀ (ਭਾਸ਼ਾ):- ਪਿਛਲੇ ਮਹੀਨੇ ਦੀ 13 ਤਾਰੀਖ ਤੋਂ ਸ਼ੁਰੂ ਹੋਇਆ ਦੀਪਿਕਾ ਰਣਵੀਰ ਦੇ ਵਿਆਹ ਦਾ ਜਸ਼ਨ ਹੁਣ ਤੱਕ ਜਾਰੀ ਹੈ। ਇਟਲੀ ਵਿਚ ਹੋਏ ਵਿਆਹ 'ਚ ਜਿੱਥੇ ਦੀਪਿਕਾ - ਰਣਵੀਰ ਨੇ ਸਿਰਫ ਫੈਮਿਲੀ ਦੇ ਨਾਲ ਰਸਮਾਂ ਨਿਭਾਈਆਂ, ਉਥੇ ਹੀ ਸ਼ਨੀਵਾਰ ਨੂੰ ਮੁੰਬਈ ਵਿਚ ਹੋਏ ਰਿਸੇਪਸ਼ਨ ਵਿਚ ਬਾਲੀਵੁਡ ਦੀ ਹਰ ਸੇਲਿਬ੍ਰਿਟੀ ਨਜ਼ਰ ਆਇਆ।
Anushka Sharma
ਇਸ ਮੌਕੇ 'ਤੇ ਇਸ ਜੋੜੇ ਦੇ ਦੋਸਤ ਤਾਂ ਸ਼ਾਮਿਲ ਹੋਏ ਹੀ ਨਾਲ ਹੀ ਉਹ ਸੇਲਿਬ੍ਰਿਟੀ ਵੀ ਨਜ਼ਰ ਆਏ ਜਿਨ੍ਹਾਂ ਤੋਂ ਦੀਪਵੀਰ ਦੇ ਮਨ ਮੁਟਾਵ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਰਹੀਆਂ। ਦੀਪਿਕਾ ਨਾਲ ਲੰਬੇ ਅਰਸੇ ਤੱਕ ਦੀਪਿਕਾ ਅਤੇ ਕੈਟਰੀਨਾ ਦੇ ਵਿਚ ਦੀ ਕੈਟਫਾਈਟ ਜਗਜਾਹਿਰ ਰਹੀ ਹੈ। ਇਸਦੀ ਵਜ੍ਹਾ ਮੰਨੇ ਜਾਂਦੇ ਸਨ ਰਣਬੀਰ ਕਪੂਰ ਪਰ ਹੁਣ ਦੀਪਿਕਾ ਅਤੇ ਰਣਵੀਰ ਦੇ ਵਿਆਹ ਤੋਂ ਬਾਅਦ ਸਭ ਤੋਂ ਪਹਿਲਾਂ ਵਧਾਈ ਦੇਣ ਵਾਲਿਆਂ ਵਿਚ ਕੈਟਰੀਨਾ ਕੈਫ ਦਾ ਨਾਮ ਸ਼ਾਮਿਲ ਸੀ।
Mahendra Singh Dhoni
ਬਸ ਇਹ ਦੋਸਤੀ ਦੀ ਸ਼ੁਰੂਆਤ ਕੁੱਝ ਅਜਿਹਾ ਕਰ ਗਈ ਕਿ ਦੀਪਿਕਾ ਦੇ ਪਤੀ ਨੇ ਕੈਟਰੀਨਾ ਨੂੰ ਰਿਸੈਪਸ਼ਨ ਦਾ ਸਪੈਸ਼ਲ ਨਿਔਤਾ ਭੇਜ ਦਿਤਾ ਅਤੇ ਕੈਟਰੀਨਾ ਵੀ ਇਸ ਜਸ਼ਨ ਵਿਚ ਸ਼ਿਰਕਤ ਸ਼ਾਮਿਲ ਹੋਈ। ਇਸ ਮੌਕੇ 'ਤੇ ਰਣਵੀਰ ਸਿੰਘ ਦੀ ਐਕਸ ਗਰਲਫਰੈਂਡ ਅਨੁਸ਼ਕਾ ਸ਼ਰਮਾ ਨੇ ਵੀ ਸ਼ਿਰਕਤ ਕੀਤੀ। ਦਸ ਦਈਏ ਕਿ ਅਨੁਸ਼ਕਾ ਦੇ ਨਾਲ ਹੀ ਫਿਲਮ 'ਬੈਂਡ ਬਾਜਾ ਬਰਾਤ' ਤੋਂ ਹੀ ਰਣਵੀਰ ਸਿੰਘ ਨੇ ਬਾਲੀਵੁਡ ਵਿਚ ਕਦਮ ਰੱਖਿਆ ਸੀ।
Katrina Kaif
ਦੋਨਾਂ ਦੀ ਕੈਮਿਸਟਰੀ ਆਨ ਸਕਰੀਨ ਵੀ ਕਾਫ਼ੀ ਪਸੰਦ ਕੀਤੀ ਗਈ ਸੀ ਪਰ ਬ੍ਰੇਕਅੱਪ ਤੋਂ ਬਾਅਦ ਦੋਨਾਂ ਨੇ ਇਕ ਦੂਜੇ ਤੋਂ ਦੂਰੀ ਬਣਾ ਲਈ ਸੀ, ਉਥੇ ਹੀ ਦੀਪਿਕਾ ਦੇ ਕੈਰੀਅਰ ਦੇ ਸ਼ੁਰੂਆਤੀ ਦੌਰ ਵਿਚ ਕ੍ਰਿਕੇਟਰ ਮਹਿੰਦਰ ਸਿੰਘ ਧੋਨੀ ਦਾ ਨਾਮ ਵੀ ਦੀਪਿਕਾ ਪਾਦੁਕੋਣ ਦੇ ਨਾਲ ਜੋੜਿਆ ਜਾਂਦਾ ਰਿਹਾ ਹੈ। ਇਸ ਵਜ੍ਹਾ ਨਾਲ ਇਹ ਤਿੰਨ ਸਿਤਾਰੇ ਇਸ ਰਿਸੈਪਸ਼ਨ ਵਿਚ ਬਹੁਤ ਹੀ ਖਾਸ ਮਹਿਮਾਨ ਰਹੇ ਹਨ।
deepveer Reception
ਦੱਸ ਦਈਏ ਕਿ ਰਣਵੀਰ ਅਤੇ ਦੀਪਿਕਾ ਨੇ 14 - 15 ਨਵੰਬਰ ਨੂੰ ਇਟਲੀ ਦੇ ਲੇਕ ਕੋਮੋ ਵਿਚ ਵਿਆਹ ਕਰਵਾਇਆ ਹੈ। ਇਨ੍ਹਾਂ ਦੋਨਾਂ ਨੇ ਕੋਂਕਣੀ ਅਤੇ ਸਿੰਧੀ ਰੀਤੀ - ਰਿਵਾਜ਼ ਨਾਲ ਵਿਆਹ ਕੀਤਾ ਹੈ। ਇਨ੍ਹਾਂ ਦੋਨਾਂ ਨੇ ਅਪਣਾ ਵਿਆਹ ਕਾਫ਼ੀ ਪ੍ਰਾਈਵੇਟ ਤਰੀਕੇ ਨਾਲ ਕੀਤਾ ਹੈ ਅਤੇ ਵਿਆਹ ਦੀ ਪਹਿਲੀ ਤਸਵੀਰ ਦੀਪਿਕਾ ਅਤੇ ਰਣਵੀਰ ਨੇ ਹੀ ਸਭ ਤੋਂ ਪਹਿਲਾਂ ਸੋਸ਼ਲ ਮੀਡੀਆ ਉੱਤੇ ਸ਼ੇਅਰ ਕੀਤੀ ਸੀ।