
ਤਿੰਨ ਵਾਰ ਰਾਸ਼ਟਰੀ ਪੁਰਸਕਾਰ ਜੇਤੂ ਅਭਿਨੇਤਰੀ ਸੁਰੇਖਾ ਸੀਕਰੀ ਦਾ ਮੁੰਬਈ ਵਿਖੇ ਦੇਹਾਂਤ ਹੋ ਗਿਆ ਹੈ। ਉਹਨਾਂ ਨੇ 75 ਸਾਲ ਦੀ ਉਮਰ ਵਿਚ ਆਖਰੀ ਸਾਹ ਲਏ।
ਮੁੰਬਈ: ਤਿੰਨ ਵਾਰ ਰਾਸ਼ਟਰੀ ਪੁਰਸਕਾਰ ਜੇਤੂ ਅਭਿਨੇਤਰੀ ਸੁਰੇਖਾ ਸੀਕਰੀ (Actress Surekha Sikri) ਦਾ ਮੁੰਬਈ ਵਿਖੇ ਦੇਹਾਂਤ ਹੋ ਗਿਆ ਹੈ। ਉਹਨਾਂ ਨੇ 75 ਸਾਲ ਦੀ ਉਮਰ ਵਿਚ ਆਖਰੀ ਸਾਹ ਲਏ। ਸੁਰੇਖਾ ਸੀਕਰੀ (Veteran actress Surekha Sikri) ਸੀਰੀਅਲ ‘ਬਾਲਿਕਾ ਵਧੂ’ (Balika Vadhu) ਵਿਚ ਦਾਦੀ ਦੀ ਭੂਮਿਕਾ ਤੋਂ ਬਾਅਦ ਕਾਫੀ ਮਸ਼ਹੂਰ ਹੋਈ ਸੀ। ਦੱਸਿਆ ਜਾ ਰਿਹਾ ਹੈ ਕਿ ਅਦਾਕਾਰਾ ਲੰਬੇ ਸਮੇਂ ਤੋਂ ਬਿਮਾਰ ਸੀ। ਅੱਜ ਸਵੇਰੇ ਉਹਨਾਂ ਨੂੰ ਦਿਲ ਦਾ ਦੌਰਾ ਪਿਆ।
Actress Surekha Sikri
ਹੋਰ ਪੜ੍ਹੋ: ਸਾਨੀਆ ਮਿਰਜ਼ਾ ਨੂੰ ਮਿਲਿਆ ਦੁਬਈ ਦਾ ਗੋਲਡਨ ਵੀਜ਼ਾ, ਬਣੀ ਤੀਜੀ ਭਾਰਤੀ ਮਸ਼ਹੂਰ ਹਸਤੀ
ਦਰਅਸਲ 2020 ਵਿਚ ਸੁਰੇਖਾ ਸੀਕਰੀ ਨੂੰ ਦੂਜੀ ਵਾਰ ਬ੍ਰੇਟ ਸਟ੍ਰੋਕ ਆਇਆ ਸੀ। ਉਦੋਂ ਤੋਂ ਹੀ ਉਹਨਾਂ ਦੀ ਸਿਹਤ ਖ਼ਰਾਬ ਚੱਲ ਰਹੀ ਸੀ। 2018 ਵਿਚ ਉਹਨਾਂ ਨੂੰ ਪੈਰਾਲਾਈਟਿਕ ਸਟ੍ਰੋਕ ਆਇਆ ਸੀ। ਸੁਰੇਖਾ ਸੀਕਰੀ (Surekha Sikri Passes Away) ਦੇ ਦੇਹਾਂਤ ਤੋਂ ਬਾਅਦ ਬਾਲੀਵੁੱਡ ਅਤੇ ਟੀਵੀ ਇੰਡਸਟਰੀ ਵਿਚ ਸੋਗ ਦੀ ਲਹਿਰ ਹੈ। ਸੁਰੇਖਾ ਦੀ ਮੌਤ ’ਤੇ ਕਈ ਸਿਤਾਰਿਆਂ ਨੇ ਦੁੱਖ ਜਤਾਇਆ ਹੈ। ਸੋਸ਼ਲ ਮੀਡੀਆ ’ਤੇ ਲੋਕ ਉਹਨਾਂ ਨੂੰ ਸ਼ਰਧਾਂਜਲੀ ਦੇ ਰਹੇ ਹਨ।
Actress Surekha Sikri
ਹੋਰ ਪੜ੍ਹੋ: ਸ਼ਹੀਦੀ ਦਿਵਸ 'ਤੇ ਵਿਸ਼ੇਸ਼: ਸਿੱਖੀ ਸਿਦਕ ਕੇਸਾਂ ਸੁਆਸਾਂ ਸੰਗ ਨਿਭਾਉਣ ਵਾਲੇ ਭਾਈ ਤਾਰੂ ਸਿੰਘ ਜੀ
ਸੁਰੇਖਾ ਸੀਕਰੀ ਨੇ ਆਪਣੇ ਲੰਬੇ ਕਰੀਅਰ ਵਿਚ ਕਈ ਮਜ਼ਬੂਤ ਭੂਮਿਕਾਵਾਂ ਨਿਭਾਈਆਂ ਸਨ ਪਰ ਉਹਨਾਂ ਨੂੰ ਪ੍ਰਸਿੱਧੀ ‘ਬਾਲਿਕਾ ਵਧੂ’ ਵਿਚ ਕਲਿਆਣੀ ਦੇਵੀ ਦੀ ਭੂਮਿਕਾ ਤੋਂ ਬਾਅਦ ਮਿਲੀ ਸੀ। ਸੁਰੇਖਾ ਸੀਕਰੀ ਨੇ ਥੀਏਟਰ, ਫਿਲਮਾਂ ਅਤੇ ਟੀਵੀ ਵਿਚ ਬਹੁਤ ਕੰਮ ਕੀਤਾ। 1978 ਵਿਚ ਸੁਰੇਖਾ ਨੇ ਰਾਜਨੀਤਕ ਨਾਟਕ ਫਿਲਮ ‘ਕਿਸਾ ਕੁਰਸੀ ਕਾ’ ਵਿਚ ਅਦਾਕਾਰੀ ਦੀ ਸ਼ੁਰੂਆਤ ਕੀਤੀ।
Actress Surekha Sikri
ਹੋਰ ਪੜ੍ਹੋ: ਖੂਹ 'ਚ ਡਿੱਗੇ ਬੱਚੇ ਨੂੰ ਬਚਾਉਣ ਗਏ 2 ਦਰਜਨ ਲੋਕ ਡਿੱਗੇ ਖੂਹ ਅੰਦਰ, ਤਿੰਨ ਦੀ ਮੌਤ
ਸੁਰੇਖਾ ਨੂੰ ਤਿੰਨ ਵਾਰ ਸਰਬੋਤਮ ਸਹਿਯੋਗੀ ਅਭਿਨੇਤਰੀ (Best Supporting Actress) ਦਾ ਪੁਰਸਕਾਰ ਮਿਲਿਆ ਹੈ। ਉਹਨਾਂ ਨੂੰ ਇਹ ਪੁਰਸਕਾਰ ਤਮਸ (1988), ਮੈਮੋ (1995) ਅਤੇ ਬਦਾਈ ਹੋ (2018) ਫਿਲਮਾਂ ਲਈ ਮਿਲਿਆ ਸੀ। ਰਾਸ਼ਟਰੀ ਪੁਰਸਕਾਰ ਤੋਂ ਇਲਾਵਾ ਸੁਰੇਖਾ ਨੇ 1 ਫਿਲਮਫੇਅਰ ਅਵਾਰਡ, 1 ਸਕ੍ਰੀਨ ਅਵਾਰਡ ਅਤੇ 6 ਭਾਰਤੀ ਟੈਲੀਵਿਜ਼ਨ ਅਕੈਡਮੀ ਪੁਰਸਕਾਰ ਜਿੱਤੇ।
ਹੋਰ ਪੜ੍ਹੋ: ਰੋਜ਼ੀ ਰੋਟੀ ਕਮਾਉਣ ਲਈ ਇਟਲੀ ਗਏ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ 'ਚ ਹੋਈ ਮੌਤ