Kili Paul ਤੇ ਭੈਣ Neema Paul ਦੀ ਜੋੜੀ ਨੇ ਅਰਜਨ ਵੈਲੀ ਗੀਤ 'ਤੇ ਬਣਾਈ ਵੀਡੀਓ, ਖ਼ੂਬ ਵਾਇਰਲ
Published : Dec 16, 2023, 4:36 pm IST
Updated : Dec 16, 2023, 5:52 pm IST
SHARE ARTICLE
Video made by Kili Paul couple on Arjan Valley song, Goes viral
Video made by Kili Paul couple on Arjan Valley song, Goes viral

ਕਿਲੀ ਤੇ ਨੀਮਾ ਪੌਲ ਅਕਸਰ ਹੀ ਬਾਲੀਵੁੱਡ ਤੇ ਪਾਲੀਵੁੱਡ ਦੇ ਹਿੱਟ ਗਾਣਿਆਂ 'ਤੇ ਵੀਡੀਓ ਬਣਾਉਂਦੇ ਹਨ

 

Kili Paul Viral Video: ਤਨਜ਼ਾਨੀਆ ਦੇ ਸੋਸ਼ਲ ਮੀਡੀਆ ਸੁਪਰਸਟਾਰ ਕਿਲੀ ਪੌਲ ਦਾ ਉਸ ਦੀ ਭੈਣ ਨੀਮਾ ਪੌਲ ਨਾਲ ਇੱਕ ਵੀਡੀਓ ਫਿਰ ਤੋਂ ਵਾਇਰਲ ਹੋ ਰਿਹਾ ਹੈ। ਇਹ ਵੀਡੀਓ ਉਹਨਾਂ ਨੇ ਹਾਲ ਹੀ ਵਿਚ ਰਿਲੀਜ਼ ਹੋਈ ਐਨੀਮਲ ਫਿਲਮ ਦੇ ਗੀਤ ਅਰਜਨ ਵੈਲੀ 'ਤੇ ਬਣਾਈ ਹੈ। ਦੋਨੋਂ ਜਣੇ ਗੀਤ ਗਾ ਕੇ ਨਾਲ-ਨਾਲ ਐਕਸ਼ਨ ਕਰਦੇ ਨਜ਼ਰ ਆ ਰਹੇ ਹਨ। ਉਹਨਾਂ ਦੀ ਇਹ ਵੀਡੀਓ ਕਾਫ਼ੀ ਵਾਇਰਲ ਹੋ ਰਹੀ ਹੈ। ਉਹਨਾਂ ਦੀ ਇਸ ਵੀਡੀਓ ਨੂੰ 34 ਹਜ਼ਾਰ ਤੋਂ ਵੱਧ ਲਾਈਕ ਮਿਲ ਚੁੱਕੇ ਹਨ।  

ਜ਼ਿਕਰਯੋਗ ਹੈ ਕਿ ਕਿਲੀ ਤੇ ਨੀਮਾ ਪੌਲ ਅਕਸਰ ਹੀ ਬਾਲੀਵੁੱਡ ਤੇ ਪਾਲੀਵੁੱਡ ਦੇ ਹਿੱਟ ਗਾਣਿਆਂ 'ਤੇ ਵੀਡੀਓ ਬਣਾਉਂਦੇ ਹਨ ਜੋ ਕਿ ਕਾਫ਼ੀ ਵਾਇਰਲ ਹੁੰਦੀਆਂ ਹਨ।  
ਇਸ ਦੇ ਨਾਲ ਹੀ ਦੱਸ ਦਈਏ ਕਿ ਐਨੀਮਲ ਫ਼ਿਲਮ ਨੂੰ ਰਿਲੀਜ਼ ਹੋਏ 15 ਦਿਨ ਹੋ ਗਏ ਹਨ ਅਤੇ 15 ਦਿਨ ਬਾਅਦ ਵੀ ਫ਼ਿਲਮ ਬਾਕਸ ਆਫਿਸ 'ਤੇ ਚੰਗਾ ਪ੍ਰਦਰਸ਼ਨ ਕਰ ਰਹੀ ਹੈ।

 

 
 
 
 
 
 
 
 
 
 
 
 
 
 
 

A post shared by Kili Paul (@kili_paul)

 

ਫ਼ਿਲਮ ਦਾ ਕਲੈਕਸ਼ਨ ਹਰ ਦਿਨ ਕਮਾਈ ਦੇ ਨਵੇਂ ਰਿਕਾਰਡ ਬਣਾ ਰਿਹਾ ਹੈ। ਐਨੀਮਲ ਫ਼ਿਲਮ 1 ਦਸੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਈ ਸੀ ਅਤੇ ਰਿਲੀਜ਼ ਦੇ ਪਹਿਲੇ ਦਿਨ ਤੋਂ ਹੀ ਫਿਲਮ ਬਾਕਸ ਆਫਿਸ 'ਤੇ ਜ਼ਬਰਦਸਤ ਕਮਾਈ ਕਰ ਰਹੀ ਹੈ। ਆਪਣੇ 15 ਦਿਨਾਂ ਦੇ ਕਲੈਕਸ਼ਨ ਨਾਲ ਇਹ ਫਿਲਮ 500 ਕਰੋੜ ਦੇ ਕਲੱਬ 'ਚ ਸ਼ਾਮਲ ਹੋਣ ਦੇ ਕਰੀਬ ਹੈ। 

ਇਸ ਦੇ ਨਾਲ ਹੀ ਦੱਸ ਦਈਏ ਕਿ ਫ਼ਿਲਮ ਦਾ ਕਾਫ਼ੀ ਵਿਰੋਧ ਵੀ ਹੋ ਰਿਹਾ ਹੈ ਕਿਉਂਕਿ ਫ਼ਿਲਮ ਵਿਚ ਸਿੱਖਾਂ ਦੇ ਅਕਸ ਨੂੰ ਗਲਤ ਦਿਖਾਇਆ ਗਿਆ ਹੈ।  ਫਿਲਮ ਦੇ ਕੁਝ ਦ੍ਰਿਸ਼ਾਂ ਨੂੰ ਲੈ ਕੇ ਪੰਜਾਬ 'ਚ ਵਿਰੋਧ ਸ਼ੁਰੂ ਹੋ ਗਿਆ ਹੈ। ਸਿੱਖ ਸਟੂਡੈਂਟਸ ਫੈਡਰੇਸ਼ਨ ਵੱਲੋਂ ਇਤਰਾਜ਼ ਉਠਾਇਆ ਗਿਆ ਹੈ। ਇੰਨਾ ਹੀ ਨਹੀਂ ਯੂਥ ਫੈਡਰੇਸ਼ਨ ਨੇ ਸੈਂਸਰ ਬੋਰਡ ਆਫ ਫਿਲਮ ਸਰਟੀਫਿਕੇਸ਼ਨ ਨੂੰ ਪੱਤਰ ਲਿਖ ਕੇ ਇਸ ਫਿਲਮ ਤੋਂ ਵਿਵਾਦਤ ਸੀਨ ਹਟਾਉਣ ਦੀ ਮੰਗ ਕੀਤੀ ਹੈ।

ਇਲਜ਼ਾਮਾਂ ਵਿਚ ਕਿਹਾ ਗਿਆ ਹੈ ਕਿ ਫ਼ਿਲਮ ਵਿਚ ਅਰਜਨ ਵੈਲੀ ਨੂੰ ਗੁੰਡਾ ਤੇ ਗੈਂਗਵਾਰ ਦੇ ਰੂਪ ਵਿਚ ਦਿਖਾਇਆ ਗਿਆ ਹੈ ਤੇ ਨਾਲ ਹੀ ਇਹ ਵੀ ਕਿਹਾ ਗਿਆ ਹੈ ਕਿ ਸਿੱਖਾਂ ਦੇ ਮੂੰਹ 'ਤੇ ਸਿਗਰਟ ਦਾ ਧੂੰਆਂ ਉਡਾਇਆ ਗਿਆ ਹੈ ਤੇ ਦੂਜਾ ਸਿੱਖ ਵਿਅਕਤੀ ਦੀ ਦਾੜੀ 'ਤੇ ਚਾਕੂ ਵੀ ਰੱਖਿਆ ਗਿਆ। ਇਸ ਫ਼ਿਲਮ ਵਿਚੋਂ ਇਹ ਸਾਰੇ ਸੀਨ ਹਟਾਉਣ ਦੀ ਮੰਗ ਕੀਤੀ ਗਈ ਹੈ। 

 

SHARE ARTICLE

ਏਜੰਸੀ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement