ਸ਼ਾਹਰੁਖ ਖਾਨ ਅਤੇ ਜ਼ੋਇਆ ਅਖ਼ਤਰ ਨੇ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਨਾਲ ਕੀਤੀ ਮੁਲਾਕਾਤ 
Published : Jan 17, 2020, 10:19 am IST
Updated : Jan 17, 2020, 10:19 am IST
SHARE ARTICLE
File Photo
File Photo

ਸ਼ਾਹਰੁਖ ਖਾਨ ਨੇ ਬੇਜੋਸ ਨੂੰ ਆਪਣੀ ਫਿਲਮ ਡਾਨ ਦਾ ਡਾਇਲਾਗ ਨਾਲ ਨਾਲ ਦੁਹਰਾਉਣ ਲਈ ਕਿਹਾ।

ਨਵੀਂ ਦਿੱਲੀ- ਐਮਾਜ਼ਾਨ ਦੇ ਫਾਊਂਡਰ ਅਤੇ ਸੀਈਓ ਜੈਫ ਬੇਜੋਸ ਵੀਰਵਾਰ ਨੂੰ ਮੁੰਬਈ ਵਿਚ ਆਪਣੀ ਪ੍ਰੇਮਿਕਾ ਲਾਰੇਨ ਸਾਂਚੇਜ ਦੇ ਨਾਲ ਅਮੇਜਨ ਪ੍ਰਾਈਮ ਵੀਡੀਓ ਦੇ ਮੈਗਾ ਈਵੈਂਟ ਵਿਚ ਪਹੁੰਚੇ। ਬੇਜ਼ੋਸ, ਜੋ ਤਿੰਨ ਦਿਨਾਂ ਭਾਰਤ ਦੌਰੇ 'ਤੇ ਹਨ ਉਹਨਾਂ ਨੇ ਅਖੀਰਲੇ ਦਿਨ ਪ੍ਰੋਗਰਾਮ ਵਿਚ ਅਦਾਕਾਰ ਸ਼ਾਹਰੁਖ ਖਾਨ ਅਤੇ ਜ਼ੋਇਆ ਅਖ਼ਤਰ ਨਾਲ ਮੰਚ ਨੂੰ ਸਾਂਝਾ ਕੀਤਾ ਅਤੇ ਭਾਰਤ ਵਿੱਚ ਵੀਡੀਓ ਸਮਗਰੀ ਸੰਬੰਧੀ ਐਮਾਜ਼ਾਨ ਪ੍ਰਾਈਮ ਨਾਲ ਜੁੜੇ ਕਈ ਐਲਾਨ ਕੀਤੇ।

Jeff Bezos In Amazon Prime Video Event In Mumbai With Shahrukh KhanFile Photo

ਬੇਜੋਸ ਨੇ ਕਿਹਾ ਕਿ ਭਾਰਤ ਵਿਚ ਪਿਛਲੇ ਦੋ ਸਾਲਾਂ ਵਿਚ ਐਮਾਜ਼ਾਨ ਪ੍ਰਾਈਮ ਵੀਡੀਓ ਦਾ ਦੇਖਣ ਦਾ ਸਮਾਂ 6 ਗੁਣਾ ਵਧਿਆ ਹੈ ਅਤੇ ਇਸੇ ਲਈ ਅਸੀਂ ਫੈਸਲਾ ਲਿਆ ਹੈ ਕਿ ਅਸੀਂ ਇਸ ਪਲੇਟਫਾਰਮ ਉੱਤੇ ਆਪਣਾ ਨਿਵੇਸ਼ ਦੁੱਗਣਾ ਕਰਨ ਜਾ ਰਹੇ ਹਾਂ। ਈਵੈਂਟ ਵਿਚ ਸ਼ਾਹਰੁਖ ਖਾਨ ਨੇ ਬੇਜੋਸ ਨਾਲ ਜਮ ਕੇ ਮਸਤੀ ਕੀਤੀ ਅਤੇ ਕਈ ਖਾਸ ਮੌਕਿਆ 'ਤੇ ਉਹਨਾਂ ਨੇ ਬੇਜੋਸ ਨੂੰ ਜਮ ਕੇ ਹਸਾਇਆ।

Jeff Bezos In Amazon Prime Video Event In Mumbai With Shahrukh Khanfile Photo

ਸ਼ਾਹਰੁਖ ਖਾਨ ਨੇ ਬੇਜੋਸ ਨੂੰ ਆਪਣੀ ਫਿਲਮ ਡਾਨ ਦਾ ਡਾਇਲਾਗ ਨਾਲ ਨਾਲ ਦੁਹਰਾਉਣ ਲਈ ਕਿਹਾ। ਹਾਲਾਂਕਿ ਬੇਜੋਸ ਠੀਕ ਤਰ੍ਹਾਂ ਨਾਮੁਮਕਿਨ ਨਹੀਂ ਬੋਲ ਪਾਏ ਤਾਂ ਸ਼ਾਹਰੁਖ ਖਾਨ ਨੇ ਉਹਨਾਂ ਤੋਂ ਇਸ ਸ਼ਬਦ ਦੀ ਥਾਂ ਤੇ ਅੰਗਰੇਜੀ ਦਾ ਸ਼ਬਦ Immpossible ਬੁਲਵਾਇਆ। ਪ੍ਰੋਗਰਾਮ ਵਿਚ ਏ.ਆਰ ਰਹਿਮਾਨ, ਕਮਲ ਹਸਨ, ਵਿਦਿਆ ਬਾਲਨ, ਵਿਵੇਕ ਓਬਰਾਏ, ਫਰਹਾਨ ਅਖ਼ਤਰ, ਮਨੋਜ ਬਾਜਪਾਈ, ਰਾਜਕੁਮਾਰ ਰਾਓ, ਅਲੀ ਫਜ਼ਲ, ਰਿਚਾ ਚੱਡਾ, ਮਾਧਵਨ, ਵਿਸ਼ਾਲ ਭਾਰਦਵਾਜ,

File PhotoFile Photo

ਕਬੀਰ ਖਾਨ, ਗੁਨੀਤ ਮੌਂਗਾ, ਸਾਜਿਦ ਨਾਡੀਆਡਵਾਲਾ, ਸਪਨਾ ਪੱਬੀ, ਸ਼ਵੇਤਾ ਤ੍ਰਿਪਾਠੀ, ਸੰਤੋਸ਼ ਸਿਵਾਨ ਸਮੇਤ ਬਾਲੀਵੁੱਡ ਦੇ ਵੱਡੇ ਮਸ਼ਹੂਰ ਲੋਕ ਦਿਖਾਈ ਦਿੱਤੇ। ਬੇਜ਼ੋਸ, ਜੋ ਤਿੰਨ ਦਿਨਾਂ ਭਾਰਤ ਦੇ ਦੌਰੇ ਤੇ ਸਨ, ਨੇ ਬੁੱਧਵਾਰ ਨੂੰ ਕਿਹਾ ਸੀ ਕਿ ਅਗਲੇ 5 ਸਾਲਾਂ ਵਿਚ, ਮੇਕ ਇਨ ਇੰਡੀਆ ਉਤਪਾਦ ਲਈ 71 ਹਜ਼ਾਰ ਕਰੋੜ ਰੁਪਏ ਦੀ ਬਰਾਮਦ ਕੀਤੀ ਜਾਵੇਗੀ।

Jeff Bezos In Amazon Prime Video Event In Mumbai With Shahrukh Khanfile Photo

ਦੇਸ਼ ਦੇ ਛੋਟੇ-ਦਰਮਿਆਨੇ ਕਾਰੋਬਾਰਾਂ ਨੂੰ ਡਿਜੀਟਲਾਈਜ ਕਰਨ ਲਈ 7,100 ਕਰੋੜ ਰੁਪਏ ਦਾ ਨਿਵੇਸ਼ ਵੀ ਕੀਤਾ ਜਾਵੇਗਾ। ਬੇਜੋਸ ਤਿੰਨ ਦਿਨਾਂ ਵਿਚ ਕਿਸੇ ਸਰਕਾਰੀ ਅਧਿਕਾਰੀ ਜਾਂ ਮੰਤਰੀ ਨਾਲ ਮੁਲਾਕਾਤ ਕਰਨ ਬਾਰੇ ਕੋਈ ਜਾਣਕਾਰੀ ਨਹੀਂ ਹੈ। ਬੇਜੋਸ ਨੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਦੀ ਮੰਗ ਵੀ ਕੀਤੀ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM
Advertisement