
Amazon ਦੇ ਸੰਸਥਾਪਕ ਜੈੱਫ ਬੇਜ਼ੋਸ ਤੋਂ ਦੁਨੀਆ ਦੇ ਸਭ ਤੋਂ ਅਮੀਰ ਸ਼ਖ਼ਸ ਦਾ...
ਨਵੀਂ ਦਿੱਲੀ: Amazon ਦੇ ਸੰਸਥਾਪਕ ਜੈੱਫ ਬੇਜ਼ੋਸ ਤੋਂ ਦੁਨੀਆ ਦੇ ਸਭ ਤੋਂ ਅਮੀਰ ਸ਼ਖ਼ਸ ਦਾ ਤਗ਼ਮਾ ਹਟ ਚੁੱਕਾ ਹੈ। ਜੈੱਫ ਬੇਜ਼ੋਸ ਨੂੰ ਪਛਾੜ ਕੇ ਬਿੱਲ ਗੇਟਸ ਫਿਰ ਦੁਨੀਆ ਦੇ ਸਭ ਤੋਂ ਅਮੀਰ ਆਦਮੀ ਬਣ ਗਏ ਹਨ। ਦਰਅਸਲ ਤੀਸਰੀ ਤਿਮਾਹੀ ਦੇ ਨਤੀਜੇ ਆਉਣ ਤੋਂ ਬਾਅਦ ਐਮਾਜ਼ੌਨ ਦੇ ਸ਼ੇਅਰਾਂ 'ਚ 7 ਫ਼ੀਸਦੀ ਗਿਰਾਵਟ ਦਰਜ ਕੀਤੀ ਗਈ ਹੈ, ਜਿਸ ਕਾਰਨ ਬੇਜੋਸ ਦੀ ਜਾਇਦਾਦ ਘੱਟ ਕੇ 103.9 ਅਰਬ ਡਾਲਰ ਹੋ ਗਈ ਹੈ।
Bill Gates
ਨੰਬਰ ਇਕ 'ਤੇ ਬਿੱਲ ਗੇਟਸ ਨੇ ਕਬਜ਼ਾ ਕਰ ਲਿਆ ਹੈ ਜਿਨ੍ਹਾਂ ਦੀ ਜਾਇਦਾਦ ਦੀ ਕੀਮਤ 105.7 ਅਰਬ ਅਮਰੀਕੀ ਡਾਲਰ ਹੈ। ਦੱਸ ਦੇਈਏ ਕਿ 2018 'ਚ ਜੈੱਫ ਬੇਜ਼ੋਸ ਨੇ ਪਿਛਲੇ 24 ਸਾਲਾ ਤੋਂ ਦੁਨੀਆ ਦੇ ਸਭ ਤੋਂ ਅਮੀਰ ਸ਼ਖ਼ਸ ਦੇ ਤੌਰ 'ਤੇ ਆਪਣੀ ਪਛਾਣ ਬਣਾ ਚੁੱਕੇ ਬਿੱਲ ਗੇਟਸ ਨੂੰ ਪਿੱਛੇ ਛੱਡ ਕੇ ਸਭ ਤੋਂ ਅਮੀਰ ਵਿਅਕਤੀ ਬਣੇ ਸਨ।
Jeff Bezosਉਸ ਦੌਰਾਨ ਉਨ੍ਹਾਂ ਦੀ ਜਾਇਦਾਦ 160 ਡਾਲਰ ਪਹੁੰਚ ਗਈ ਸੀ। ਐਮਾਜ਼ੌਨ ਨੂੰ ਤਿਮਾਰੀ 'ਚ 26 ਫ਼ੀਸਦੀ ਦਾ ਸ਼ੁੱਧ ਘਾਟਾ ਹੋਇਆ ਹੈ। 2017 ਤੋਂ ਬਾਅਦ ਐਮਾਜ਼ੌਨ ਦੇ ਲਾਭ 'ਚ ਇਹ ਪਹਿਲੀ ਕਮੀ ਹੈ।