
ਸ੍ਰੀਦੇਵੀ ਦੇ ਦਿਹਾਂਤ ਤੋਂ ਬਾਅਦ ਕਿਉਂ 18-18 ਘੰਟੇ ਕੰਮ ਕਰ ਰਹੇ ਅਰਜੁਨ ਕਪੂਰ ?
ਅਰਜੁਨ ਕਪੂਰ ਉਨ੍ਹਾਂ ਨੌਜਵਾਨ ਐਕਟਰਸ ਵਿਚੋਂ ਹਨ ਜਿਨ੍ਹਾਂ ਨੇ ਘਟ ਸਮੇਂ 'ਚ ਇੰਡਸਟਰੀ ਵਿਚ ਅਪਣੀ ਇਕ ਅਲੱਗ ਪਹਿਚਾਣ ਬਣਾਈ ਹੈ। ਅਰਜੁਨ ਕਪੂਰ ਛੇਤੀ ਹੀ ਅਪਣੀ ਅਗਲੀ ਫ਼ਿਲਮ 'ਨਮਸਤੇ ਇੰਗਲੈਂਡ' ਵਿਚ ਨਜ਼ਰ ਆਉਣਗੇ। ਇਸ ਫ਼ਿਲਮ ਦੀ ਸ਼ੂਟਿੰਗ ਵੀ ਸ਼ੁਰੂ ਹੋ ਚੁਕੀ ਹੈ। ਹੁਣ ਖ਼ਬਰ ਇਹ ਹੈ ਕਿ ਇਸ ਫ਼ਿਲਮ ਲਈ ਅਰਜੁਨ 18-18 ਘੰਟੇ ਲਗਾਤਾਰ ਸ਼ੂਟ ਕਰ ਰਹੇ ਹਨ।
arjun kapoor
ਦੱਸ ਦੇਈਏ ਕਿ ਪਿਛਲੇ ਦਿਨਾਂ ਸ਼੍ਰੀਦੇਵੀ ਦੇ ਦਿਹਾਂਤ ਦੇ ਚਲਦੇ ਅਰਜੁਨ ਕਪੂਰ ਨੇ 'ਨਮਸਤੇ ਇੰਗਲੈਂਡ' ਦੀ ਸ਼ੂਟਿੰਗ ਤੋਂ ਬ੍ਰੇਕ ਲੈ ਲਿਆ ਸੀ। ਉਨ੍ਹਾਂ ਨੇ ਸ੍ਰੀਦੇਵੀ ਦੀ ਮੌਤ ਦੇ ਬਾਅਦ ਅਪਣੇ ਪਰਿਵਾਰ ਵਾਲਿਆਂ ਦੇ ਨਾਲ ਸਮਾਂ ਬਿਤਾਉਣ ਲਈ ਸ਼ੂਟਿੰਗ ਤੋਂ 7 ਦਿਨ ਦੀ ਛੁੱਟੀ ਲਈ ਸੀ।ਸ੍ਰੀਦੇਵੀ ਦੇ ਦਿਹਾਂਤ ਦੇ ਬਾਅਦ ਉਨ੍ਹਾਂ ਅਪਣੇ ਪਿਤਾ ਬੋਨੀ ਕਪੂਰ ਦੇ ਨਾਲ ਸਮਾਂ ਬਿਤਾਉਣ ਲਈ ਫ਼ਿਲਮ ਦੇ ਨਿਰਮਾਤਾ ਵਿਪੁਲ ਸ਼ਾਹ ਤੋਂ ਇਕ ਹਫ਼ਤੇ ਦੀ ਛੁੱਟੀ ਮੰਗੀ ਸੀ, ਜੋ ਉਨ੍ਹਾਂ ਨੂੰ ਦੇ ਦਿਤੀ ਗਈ ਸੀ।
arjun kapoor
ਹੁਣ ਅਰਜੁਨ 'ਨਮਸਤੇ ਇੰਗਲੈਂਡ' ਦੀ ਸ਼ੂਟਿੰਗ ਸੈੱਟ 'ਤੇ ਵਾਪਸ ਆ ਚੁਕੇ ਹਨ ਅਤੇ ਹੁਣ ਅਪਣਾ ਪੂਰਾ ਧਿਆਨ ਸ਼ੂਟਿੰਗ 'ਤੇ ਲਗਾ ਰਹੇ ਹਨ। ਰਿਪੋਰਟਸ ਦੀਆਂ ਮੰਨੀਏ ਤਾਂ ਅਰਜੁਨ ਇਸ ਫ਼ਿਲਮ ਲਈ ਦਿਨ ਰਾਤ ਮਿਹਨਤ ਕਰ ਰਹੇ ਹਨ। ਉਹ ਪਿਛਲੇ ਕੁੱਝ ਦਿਨਾਂ ਤੋਂ ਲਗਾਤਾਰ 18-18 ਘੰਟੇ ਸ਼ੂਟਿੰਗ ਕਰ ਰਹੇ ਹਨ।ਸੂਤਰਾਂ ਮੁਤਾਬਕ ਅਰਜੁਨ ਨੇ 'ਨਮਸਤੇ ਇੰਗਲੈਂਡ' ਦੇ ਪ੍ਰੋਡਿਊਸਰ ਵਿਪੁਲ ਤੋਂ ਫ਼ਿਲਮ ਦੀ ਸ਼ੂਟਿੰਗ ਸਮੇਂ 'ਤੇ ਪੂਰੀ ਕਰਨ ਦੀ ਗੱਲ ਕਹੀ ਹੈ। ਉਨ੍ਹਾਂ ਕਿਹਾ ਕਿ ਉਹ ਚਾਹੁੰਦੇ ਹਨ ਕਿ ਫ਼ਿਲਮ ਦੀ ਸ਼ੂਟਿੰਗ ਸਮੇਂ 'ਤੇ ਪੂਰੀ ਹੋ ਜਾਵੇ ਤਾਂ ਕਿ ਕਿਸੇ ਨੂੰ ਜ਼ਿਆਦਾ ਦਿਨ ਕੰਮ ਨਾ ਕਰਨਾ ਪਵੇ। ਦਰਅਸਲ ਅਰਜੁਨ ਨਹੀਂ ਚਾਹੁੰਦੇ ਕਿ ਉਨ੍ਹਾਂ ਦੀ ਦੇਰੀ ਜਾਂ ਅਤੇ ਕਿਸੇ ਵਜ੍ਹਾ ਨਾਲ ਪ੍ਰੋਡਿਊਸਰ ਦਾ ਜ਼ਿਆਦਾ ਖ਼ਰਚਾ ਹੋਵੇ।
arjun kapoor
ਇਸ ਦੇ ਇਲਾਵਾ ਉਨ੍ਹਾਂ ਦੇ ਪਿਤਾ ਬੋਨੀ ਕਪੂਰ ਵੀ ਅਰਜੁਨ ਦੇ ਕਰੀਅਰ ਦਾ ਖ਼ਿਆਲ ਰਖਦੇ ਹਨ। ਉਹ ਵੀ ਚਾਹੁੰਦੇ ਹਨ ਕਿ ਹੁਣ ਅਰਜੁਨ ਦਾ ਪਰਵਾਰ ਵਿਚ ਹੋਏ ਇਸ ਵੱਡੇ ਹਾਦਸੇ ਦਾ ਉਨ੍ਹਾਂ ਦੇ ਕੰਮ 'ਤੇ ਜ਼ਿਆਦਾ ਅਸਰ ਨਾ ਪਵੇ ਅਤੇ ਉਹ ਫ਼ਿਲਮ ਵਿਚ ਅਪਣਾ ਸੌ ਫ਼ੀ ਸਦੀ ਦੇ ਸਕਣ। ਦੱਸ ਦੇਈਏ ਕਿ ਸ੍ਰੀਦੇਵੀ ਦੇ ਦਿਹਾਂਤ ਤੋਂ ਬਾਅਦ ਅਰਜੁਨ ਕਪੂਰ ਫ਼ਿਲਮ ਦੀ ਸ਼ੂਟਿੰਗ ਛਡ ਕੇ ਪਿਤਾ ਦੀ ਸਹਾਇਤਾ ਲਈ ਦੁਬਈ ਰਵਾਨਾ ਹੋਏ ਸਨ। ਇਹੀ ਨਹੀਂ ਉਹ ਇਸ ਮੁਸ਼ਕਲ ਸਮੇਂ ਵਿਚ ਅਪਣੇ ਪਿਤਾ ਅਤੇ ਪਰਵਾਰ ਦੇ ਨਾਲ ਖੜੇ ਨਜ਼ਰ ਆਏ ਸਨ।