
ਐਜਾਜ਼ ਨੇ ਆਪਣੇ ਇਸ ਵੀਡੀਓ ਵਿਚ ਉਨਾਵ ਕੇਸ ਦਾ ਵੀ ਜ਼ਿਕਰ ਕੀਤਾ ਹੈ
ਦੇਸ਼ ਭਰ ਦੇ ਵਿਚ ਜੰਮੂ-ਕਸ਼ਮੀਰ ਦੇ ਕਠੂਆ 'ਚ ਹੋਏ 8 ਸਾਲਾਂ ਦੀ ਬੱਚੀ ਦੇ ਬਲਾਤਕਾਰ ਕਾਂਡ ਦਾ ਵਿਰੋਧ ਕੀਤਾ ਜਾ ਰਿਹਾ ਹੈ ਇਸ ਦੇ ਨਾਲ ਹੀ ਇਹ ਵਿਰੋਧ 'ਚ ਬਾਲੀਵੁੱਡ ਦੇ ਗਲਿਆਰਿਆਂ 'ਚ ਵੀ ਕਾਫੀ ਜ਼ਿਆਦਾ ਗੂੰਜ ਰਿਹਾ ਹੈ। ਜਿਥੇ ਹਰ ਕੋਈ ਅਪਣੇ ਅਪਣੇ ਤਰੀਕੇ ਨਾਲ ਬੱਚੀਆਂ ਨਾਲ ਹੋ ਰਹੇ ਇਸ ਵਿਰੋਧ ਦਾ ਪ੍ਰਗਟਾਵਾ ਕਰ ਰਹੇ ਹਨ। ਉਥੇ ਇਸ ਲੜੀ ਵਿਚ ਇਕ ਨਾਮ ਜੁੜ ਗਿਆ ਹੈ ਅਦਾਕਾਰ ਐਜਾਜ਼ ਖਾਨ ਦਾ। ਜੋ ਕਿ ਅਕਸਰ ਹੀ ਅਪਣੀਆਂ ਟਿੱਪਣੀਆਂ ਕਾਰਨ ਸੁਰਖੀਆਂ 'ਚ ਰਹਿੰਦੇ ਹਨ। ਦਸ ਦਈਏ ਕਿ ਅਦਾਕਾਰ ਏਜਾਜ਼ ਖਾਨ ਨੇ ਵੀ ਮ੍ਰਿਤਕ ਬੱਚੀ ਦੀ ਇਸ ਦੁਰਦਸ਼ਾ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਸੋਸ਼ਲ ਮੀਡੀਆ 'ਤੇ ਜੰਮ ਕੇ ਭੜਾਸ ਵੀ ਕੱਢੀ ।
https://www.facebook.com/AjazKhanActor/videos/2095304267164126/
ਇਸ ਦੌਰਾਨ ਐਜਾਜ਼ ਨੇ ਬੱਚੀ ਦੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਣ ਦੀ ਗੱਲ ਆਖੀ। ਪਰ ਉਨ੍ਹਾਂ ਦੇ ਇਸ ਗੁੱਸੇ ਤੇ ਵੀ ਇੱਕ ਵਿਵਾਦ ਖੜ੍ਹਾ ਹੋ ਗਿਆ ਹੈ। ਦਸ ਦਈਏ ਕਿ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਜਾਰੀ ਕਰਕੇ ਕਿਹਾ ਕਿ ਮੁਲਜ਼ਮਾਂ ਦੇ ਸਿਰ ਵੱਢ ਕੇ ਲਿਆਉਣ ਵਾਲੇ ਨੂੰ ਉਹ 50 ਲੱਖ ਰੁਪਏ ਦਾ ਇਨਾਮ ਦੇਣਗੇ। ਇਸ ਦੌਰਾਨ ਉਨ੍ਹਾਂ ਨੇ ਜੰਮ ਕੇ ਗਾਲ੍ਹਾਂ ਕੱਢੀਆਂ। ਲਗਭਗ ਸੱਤ ਮਿੰਟ ਦੀ ਇਸ ਵੀਡੀਓ 'ਚ ਏਜਾਜ਼ ਨੇ ਬੀ. ਜੇ. ਪੀ. ਦੀਆਂ ਮਹਿਲਾ ਮੰਤਰੀਆਂ ਨਾਲ ਵੀ ਭਾਜਪਾ ਦੇ ਕਈ ਵੱਡੇ ਨੇਤਾਵਾਂ 'ਤੇ ਰੱਜ ਕੇ ਨਿਸ਼ਾਨਾ ਵਿੰਨ੍ਹਿਆ, ਉਨ੍ਹਾਂ ਕਿਹਾ ਕਿ ਇਨ੍ਹਾਂ ਔਰਤਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ। ਜੋ ਇਹ ਸੱਭ ਦੇਖ ਕੇ ਚੁੱਪ ਹਨ। ਇਨ੍ਹਾਂ ਮੰਤਰੀਆਂ 'ਚ ਉਨ੍ਹਾਂ ਨੇ ਕਿਰਨ ਖ਼ੇਰ, ਸਮ੍ਰਿਤੀ ਇਰਾਨੀ , ਮੇਨਕਾ ਗਾਂਧੀ ਆਦਿ ਨਾਮ ਸ਼ਾਮਿਲ ਹਨ। Ajaz Khanਇਨ੍ਹਾਂ ਹੀ ਨਹੀਂ ਉਨ੍ਹਾਂ ਕਿਹਾ ਕਿ ਇਸ ਕੇਸ 'ਚ ਜੋ ਲੋਕ ਹੱਥਾਂ 'ਚ ਤਿਰੰਗਾ ਲੈ ਕੇ ਮੁਲਜ਼ਮਾਂ ਦੇ ਬਚਾਅ 'ਚ ਖੜ੍ਹੇ ਹਨ, ਉਨ੍ਹਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ। ਉਨ੍ਹਾਂ ਕਿਹਾ, 'ਮੈਂ ਕਸ਼ਮੀਰ ਦੇ ਅੱਤਵਾਦੀਆਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਇਨ੍ਹਾਂ ਨੂੰ ਮਾਰੋ ਕਿਉਂਕਿ ਅਸਲੀ ਦਰਿੰਦੇ ਇਹ ਹਨ।ਐਜਾਜ਼ ਨੇ ਕਿਹਾ ਕਿ 'ਜੇਕਰ ਮੇਰੇ ਵੱਸ 'ਚ ਹੁੰਦਾ ਤਾਂ ਮੈਂ ਇਨ੍ਹਾਂ ਦਰਿੰਦਿਆਂ ਦਾ ਸਿਰ ਵੱਢ ਦਿੰਦਾ।' ਐਜਾਜ਼ ਨੇ ਆਪਣੇ ਇਸ ਵੀਡੀਓ ਵਿਚ ਉਨਾਵ ਕੇਸ ਦਾ ਵੀ ਜ਼ਿਕਰ ਕੀਤਾ ਹੈ। ਜਿਥੇ ਉੰਨਾ ਨੇ ਯੂਪੀ ਦੇ ਮੁੱਖ ਮੰਤਰੀ ਯੋਗੀ ਅਦਿਤਿਆਨਾਥ ਨੂੰ ਵੀ ਖ਼ਰੀਆਂ ਖੋਟੀਆਂ ਸੁਣਾਈਆਂ। ਹੁਣ ਇਸ ਤਰ੍ਹਾਂ ਲੋਕਾਂ ਵਲੋਂ ਕੀਤੇ ਗਏ ਵਿਰੋਧ ਦਾ ਸਰਕਾਰ ਤੇ ਕੀ ਅਸਰ ਹੁੰਦਾ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।