
ਜਿਸ ਤੋਂ ਬਾਅਦ ਮੇਰਾ ਕਰੀਅਰ ਖ਼ਤਮ ਹੋਣ ਦੀ ਕਗਾਰ ਤੇ ਆਗਿਆ ਸੀ
ਬਾਲੀਵੁਡ ਦੇ ਭਾਈਜਾਨ ਸਲਮਾਨ ਖ਼ਾਨ ਇਸ ਫ਼ਿਲਮ ਇੰਡਸਟਰੀ ਦੇ ਵਿਚ ਪਿਛਲੇ ਕਈ ਸਾਲਾਂ ਤੋਂ ਆਪਣੇ ਨਾਲ ਨਾਲ ਦੂਜਿਆਂ ਦਾ ਵੀ ਕਰੀਅਰ ਬਣਾਉਣ ਵਿਚ ਲਗੇ ਹੋਏ ਹਨ। ਹੁਣ ਤੱਕ ਅਣਗਿਣਤ ਕਲਾਕਾਰਾਂ ਦਾ ਕਰੀਅਰ ਸਲਮਾਨ ਦੀ ਰਹਿਨੁਮਾਈ ਨਾਲ ਸਵਾਰਿਆ ਹੈ। ਜਿਨਾਂ ਵਿਚ ਇਕ ਨਾਮ ਬਾਲੀਵੁਡ ਦੇ ਸੁਪਰਸਟਾਰ ਧਰਮਿੰਦਰ ਦੇ ਲਾਡਲੇ ਬੇਟੇ ਬੌਬੀ ਦਿਓਲ ਦਾ ਵੀ ਹੈ। ਜਿਨਾਂ ਨੇ ਅਪਣੇ ਇਕ ਇੰਟਰਵਿਊ ਦੌਰਾਨ ਕਿਹਾ ਸੀ ਕਿ 90 ਦੇ ਦਹਾਕੇ 'ਚ ਮੈਂ ਸਟਾਰ ਬਣ ਗਿਆ ਸੀ ਪਰ ਅਚਾਨਕ ਮੇਰਾ ਸਾਰਾ ਸਟਾਰਡਮ ਕਿਤੇ ਗੁਆਚ ਗਿਆ। ਜਿਸ ਤੋਂ ਬਾਅਦ ਮੇਰਾ ਕਰੀਅਰ ਖ਼ਤਮ ਹੋਣ ਦੀ ਕਗਾਰ ਤੇ ਆਗਿਆ ਸੀ। ਹਾਲਾਂਕਿ ਇਸ ਤੋਂ ਇਕ ਸਾਲ ਬਾਅਦ ਮੈਨੂੰ ਤਿੰਨ ਫ਼ਿਲਮਾਂ ਦਾ ਆਫਰ ਮਿਲਿਆ ਤੇ ਨਾਲ ਹੀ ਕਈ ਹੋਰ ਵੀ ਪ੍ਰੋਜੈਕਟਸ ਵੀ ਮਿਲੇ। Bobby deol , Salman Khanਕੁਝ ਲੋਕ ਉਸ ਨੂੰ ਆਖ ਰਹੇ ਹਨ ਕਿ ਉਹ ਪਹਿਲਾਂ ਤੋਂ ਜ਼ਿਆਦਾ ਵਧੀਆ ਨਜ਼ਰ ਆਉਣ ਲੱਗਾ ਹੈ। ਨਵੇਂ ਲੁੱਕ ਨਾਲ ਬੌਬੀ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ 'ਤੇ ਵੀ ਵਾਇਰਲ ਹੋਈਆਂ। ਖੁਦ ਸਲਮਾਨ ਖਾਨ ਨੇ ਵੀ ਬੌਬੀ ਦੀਆਂ ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕੀਤਾ ਸੀ। ਹੁਣ ਬੌਬੀ ਦਿਓਲ ਕੋਲ 'ਰੇਸ 3','ਯਮਲਾ ਪਗਲਾ ਦੀਵਾਨਾ 3' ਤੇ 'ਹਾਊਸਫੁੱਲ 4' ਹੈ। ਹਾਲ ਹੀ 'ਚ ਇਕ ਇੰਟਰਵਿਊ ਦੌਰਾਨ ਬੌਬੀ ਨੇ ਦੱਸਿਆ, ''ਲੋਕ ਹਮੇਸ਼ਾ ਤੋਂ ਮੇਰੇ ਨਾਲ ਕੰਮ ਕਰਨਾ ਚਾਹੁੰਦੇ ਸਨ ਪਰ ਉਨ੍ਹਾਂ ਨੂੰ ਲੱਗਦਾ ਸੀ ਕਿ ਸ਼ਾਇਦ ਮੈਂ ਇੰਟਰਸਟੈਡ ਨਹੀਂ ਹਾਂ। ਮੈਂ ਇੰਡਸਟਰੀ 'ਚ ਕਈ ਸਾਲਾਂ ਤੋਂ ਹਾਂ। ਮੇਰੀਆਂ ਕੁਝ ਫਿਲਮਾਂ ਹਿੱਟ ਹੋਈਆਂ ਤੇ ਕੁਝ ਫਲਾਪ।
Bobby deol , Salman Khanਇਸ ਦਾ ਮਤਲਬ ਇਹ ਨਹੀਂ ਹੈ ਕਿ ਮੇਰੇ ਖਾਤੇ 'ਚ ਹਿੱਟ ਫਿਲਮਾਂ ਨਹੀਂ ਹਨ। ਬਸ ਸਫਲਤਾ ਹੋਲੀ-ਹੋਲੀ ਮਿਲੀ। ਲੋਕਾਂ ਨੂੰ ਲੱਗਦਾ ਸੀ ਕਿ ਮੈਨੂੰ ਹੁਣ ਐਕਟਿੰਗ 'ਚ ਦਿਲਚਸਪੀ ਨਹੀਂ ਹੈ ਪਰ ਹੁਣ ਉਨ੍ਹਾਂ ਲੋਕਾਂ ਨੂੰ ਪਤਾ ਲੱਗ ਚੁੱਕਾ ਹੈ ਕਿ ਮੈਂ ਵਾਪਸ ਆ ਗਿਆ ਹਾਂ। ਮੈਂ ਬਹੁਤ ਪੌਜੀਟਿਵ ਹਾਂ ਤੇ ਇਸ ਨਾਲ ਮੈਨੂੰ ਮਦਦ ਮਿਲੀ।''ਬੌਬੀ ਦਿਓਲ ਆਪਣੇ ਟ੍ਰਾਂਸਫਾਰਮੇਸ਼ਨ ਬਾਰੇ ਦੱਸਦੇ ਹੋਏ ਕਿਹਾ, ''ਜੋ ਹੁੰਦਾ ਹੈ ਚੰਗੇ ਲਈ ਹੁੰਦਾ ਹੈ। ਪਹਿਲਾਂ ਮੈਂ ਆਪਣੀ ਫਿੱਟਨੈੱਸ ਨੂੰ ਲੈ ਕਾਫੀ ਕੈਜੁਅਲ ਸੀ। ਜਦੋਂ ਚੀਜਾਂ ਤੁਹਾਡੇ ਨਾਲ ਠੀਕ ਨਾ ਹੋਣ ਤਾਂ ਤੁਸੀਂ ਖੁਦ 'ਤੇ ਧਿਆਨ ਦੇਣਾ ਬੰਦ ਕਰ ਦਿੰਦੇ ਹੋ।
Bobby deol , Salman Khanਮੇਰੀ ਪਤਨੀ ਮੈਨੂੰ ਆਖਦੀ ਸੀ ਕਿ ਤੁਹਾਨੂੰ ਹਰ ਚੀਜ ਲਈ ਤਿਆਰ ਰਹਿਣਾ ਚਾਹੀਦਾ।ਤੁਹਾਨੂੰ ਕਦੇ ਵੀ ਕੰਮ ਮਿਲ ਸਕਦਾ ਹੈ। ਅਜਿਹਾ ਨਹੀਂ ਸੀ ਕਿ ਮੇਰੇ ਫੈਨਜ਼ ਮੈਨੂੰ ਦੇਖਣਾ ਨਹੀਂ ਚਾਹੁੰਦੇ ਸਨ। ਮੈਂ ਹੀ ਆਪਣੇ 'ਤੇ ਧਿਆਨ ਦੇਣਾ ਬੰਦ ਕਰ ਦਿੱਤਾ ਸੀ। ਜਦੋਂ ਮੈਂ ਖੁਦ 'ਤੇ ਧਿਆਨ ਦੇਣਾ ਸ਼ੁਰੂ ਕੀਤਾ ਤਾਂ 'ਰੇਸ 3' ਲਈ ਸਲਮਾਨ ਖਾਨ ਦਾ ਫੋਨ ਆ ਗਿਆ।'' ਇੰਨਾ ਹੀ ਨਹੀਂ ਬੋਬੀ ਨੇ ਸਲਮਾਨ ਦੀ ਕਾਫੀ ਤਾਰੀਫ ਵੀ ਕੀਤੀ। ਇਸ ਦੌਰਾਨ ਉਸ ਨੇ ਕਿਹਾ, ''ਸਲਮਾਨ ਇਕ ਫਰਿਸ਼ਤੇ ਵਾਂਗ ਹੈ। ਉਨ੍ਹਾਂ ਨੇ ਮੈਨੂੰ ਬਹੁਤ ਮੋਟੀਵੇਟ ਕੀਤਾ। ਉਨ੍ਹਾਂ ਨੇ ਮੇਰੇ 'ਤੇ ਵਿਸ਼ਵਾਸ ਕੀਤਾ ਤੇ ਮੈਨੂੰ ਸਮਝਾਇਆ ਕਿ ਆਪਣੇ ਸਰੀਰ 'ਤੇ ਤੈਨੂੰ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਨੇ ਮੇਰੇ ਲਈ ਪਰਸਨਲ ਟ੍ਰੇਨਰ ਵੀ ਰੱਖਿਆ। ਇਸ ਤੋਂ ਬਾਅਦ ਮੈਂ ਆਪਣੇ ਸਰੀਰ ਨੂੰ ਬੇਹਿਤਰ ਬਣਾਉਣ ਲਈ ਕਾਫੀ ਮਿਹਨਤ ਕੀਤੀ।ਇਸੇ ਮੇਹਨਤ ਦਾ ਫ਼ਲ ਅੱਜ ਮੈਨੂੰ ਮਿਲ ਰਿਹਾ ਹੈ, ਅਤੇ ਮੈਂ ਇਸ ਨੂੰ ਅੱਗੇ ਤਕ ਜਾਰੀ ਰਖਾਂਗਾ। ਇਸ ਦੇ ਨਾਲ ਹੀ ਮੈਂ ਸਲਮਾਨ ਦਾ ਸ਼ੁਕਰਗੁਜ਼ਾਰ ਰਹਾਂਗਾ।