ਫੇਸਬੁਕ 'ਤੇ ਸਭ ਤੋਂ ਪ੍ਰਸਿਧ ਭਾਰਤੀ ਅਦਾਕਾਰ ਬਣੇ ਅਮਿਤਾਭ ਬੱਚਨ  
Published : May 17, 2018, 7:21 pm IST
Updated : May 17, 2018, 7:21 pm IST
SHARE ARTICLE
Amitabh Bachchan is the most engaging Indian actor on Facebook
Amitabh Bachchan is the most engaging Indian actor on Facebook

ਇਕ ਨਵੇਂ ਸਰਵੇਖਣ ਵਿਚ ਮੇਗਾਸਟਾਰ ਅਮਿਤਾਭ ਬੱਚਨ ਨੂੰ ਫੇਸਬੁਕ ਉਤੇ ਸਭ ਤੋਂ ਪ੍ਰਸਿਧ ਭਾਰਤੀ ਅਦਾਕਾਰ ਚੁਣਿਆ ਗਿਆ ਹੈ।

ਨਵੀਂ ਦਿੱਲੀ :  ਇਕ ਨਵੇਂ ਸਰਵੇਖਣ ਵਿਚ ਮੇਗਾਸਟਾਰ ਅਮਿਤਾਭ ਬੱਚਨ ਨੂੰ ਫੇਸਬੁਕ ਉਤੇ ਸਭ ਤੋਂ ਪ੍ਰਸਿਧ ਭਾਰਤੀ ਅਦਾਕਾਰ ਚੁਣਿਆ ਗਿਆ ਹੈ। ‘ਸਕੋਰ ਟਰੇਂਡਸ’  ਦੇ ਅਨੁਸਾਰ, ਇਸ ਮਸ਼ਹੂਰ ਸੋਸ਼ਲ ਨੇਟਵਰਕਿੰਗ ਸਾਇਟ ਉਤੇ 75 ਸਾਲਾ ਬਿੱਗ ਬੀ ਦੇ 3 ਕਰੋੜ ਪ੍ਰਸ਼ੰਸਕ ਹਨ। ਸਰਵੇਖਣ ਵਿਚ ਅਮਿਤਾਭ 100 ਅੰਕ ਦੇ ਨਾਲ ਪਹਿਲੇ ਸਥਾਨ ਉਤੇ ਹਨ। ਉਨ੍ਹਾਂ ਤੋਂ ਬਾਅਦ ਸਲਮਾਨ ਖਾਨ 95 ਦੇ ਨਾਲ ਦੂਜੇ ਸਥਾਨ ਉਤੇ ਅਤੇ 68 ਅੰਕਾਂ ਦੇ ਨਾਲ ਸ਼ਾਹਰੁਖ ਤੀਸਰੇ ਸਥਾਨ ਉਤੇ ਹਨ।

Amitabh, Salman, ShahrukhAmitabh, Salman, Shahrukh

‘ਸਕੋਰ ਟਰੇਂਡਸ’ ਦੇ ਸਾਥੀ - ਸੰਸਥਾਪਕ ਅਸ਼ਵਿਨੀ ਕਾਲ ਨੇ ਇਕ ਬਿਆਨ ਵਿਚ ਕਿਹਾ ਕਿ ਇਸ ਸੂਚੀ ਵਿਚ ਫਿਲਮ ‘ਪਦਮਾਵਤ’ ਦੇ ਐਕਟਰ ਰਣਵੀਰ ਸਿੰਘ 52 ਅੰਕਾਂ ਦੇ ਨਾਲ ਚੌਥੇ ਅਤੇ 49 ਅੰਕਾਂ ਦੇ ਨਾਲ ਅਕਸ਼ੇ ਕੁਮਾਰ ਪੰਜਵੇਂ ਸਥਾਨ ਉਤੇ ਹਨ।

Ranbeer, AksheyRanbeer, Akshey

ਅਮਿਤਾਭ ਬੱਚਨ ਦੀ ਫੇਸਬੁਕ ਉਤੇ ਵੱਧਦੀ ਪ੍ਰਸਿੱਧਤਾ ਉਨ੍ਹਾਂ ਦੇ ਪੱਖ ਵਿੱਚ ਕੰਮ ਆਈ, ਕਿਉਂਕਿ ਅਦਾਕਾਰ ਆਪਣੀ ਪੋਸਟਾਂ ਦੇ ਜ਼ਰੀਏ ਆਧਿਕਾਰਕ ਪੇਜ਼ ਉੱਤੇ 100 ਫ਼ੀ ਸਦੀ ਸਰਗਰਮ ਹਨ। ਇਹ ਕਿਸੇ ਭਾਰਤੀ ਸਿਤਾਰੇ ਲਈ ਇਕ ਵੱਡੀ ਉਪਲਬਧੀ ਹੈ।

Amitabh BachchanAmitabh Bachchan

ਘੱਟ ਹੁੰਦੀ ਪ੍ਰਸਿਧੀ ਉਤੇ ਮਜ਼ਾਕ ਵਿਚ ਟਵਿਟਰ ਛੱਡਣ ਦੀ ਧਮਕੀ ਦੇਣ ਵਾਲੇ ਬਿੱਗ ਬੀ ਨੇ ਇਸ ਸਰਵੇਖਣ ਨੂੰ ਰੀਟਵੀਟ ਕੀਤਾ ਅਤੇ ਲਿਖਿਆ, ਯੇਸ...ਹੁਣ ਟਵਿਟਰ, ਕੀ ਤੁਸੀ ਵੀ ਅਜਿਹਾ ਕਰ ਸਕਦੇ ਹੋ ? ਦਸ ਦਈਏ ਕਿ ਅਮਿਤਾਭ ਦੇ ਟਵਿਟਰ ਉਤੇ ਤਿੰਨ ਕਰੋੜ 44 ਲੱਖ ਪ੍ਰਸ਼ੰਸਕ ਹਨ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

DM ਗਗਨਦੀਪ ਰੰਧਾਵਾ ਦੇ ਪਰਿਵਾਰਿਕ ਮੈਂਬਰਾਂ ਦੀ ਪੁਲਿਸ ਨਾਲ ਤਿੱਖੀ ਬਹਿਸ

22 Mar 2026 2:53 PM

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM
Advertisement