ਸੈਫ ਅਲੀ ਖਾਨ ਨੇ ਦੱਸਿਆ ਕਿ ਮੇਰੇ ਆਫਿਸ ਵਿੱਚ ਤੈਮੂਰ ਲਈ ਸਪੈਸ਼ਨਲ ਕਾਰਨਰ ਬਣਾਇਆ ਗਿਆ ਹੈ।
ਸੈਫ ਅਲੀ ਖਾਨ ਇਨ੍ਹਾਂ ਦਿਨਾਂ 'ਚ ਅਪਕਮਿੰਗ ਵੈੱਬ ਸੀਰੀਜ਼ ਵਿਚ ਰੁਝੇ ਹੋਏ ਹਨ। ਪਰ ਆਪਣੇ ਬਿਜੀ ਸ਼ੇਡੀਊਲ ਦੇ ਵਿਚ ਵੀ ਸੈਫ ਅਲੀ ਖਾਨ ਆਪਣੇ ਤਿੰਨੋਂ ਬੱਚਿਆਂ ਦਾ ਪੂਰਾ ਧਿਆਨ ਰੱਖਦੇ ਹਨ। ਇਕ ਇੰਟਰਵਿਊ ਵਿਚ ਸੈਫ ਅਲੀ ਖਾਨ ਨੇ ਤੈਮੂਰ ਦੀਆਂ ਸ਼ਰਾਰਤਾਂ, ਸਾਰਾ ਦੇ ਫਿਲਮ ਕਰੀਅਰ ਅਤੇ ਇਬਰਾਹੀਮ ਦੇ ਬਾਰੇ 'ਚ ਗੱਲਬਾਤ ਕੀਤੀ।
saif's family
ਸੈਫ ਅਲੀ ਖਾਨ ਨੇ ਦੱਸਿਆ ਕਿ ਮੇਰੇ ਆਫਿਸ ਵਿੱਚ ਤੈਮੂਰ ਲਈ ਸਪੈਸ਼ਨਲ ਕਾਰਨਰ ਬਣਾਇਆ ਗਿਆ ਹੈ। ਇਥੇ ਉਹ ਮੇਰੇ ਨਾਲ ਸ਼ਾਮ ਨੂੰ ਮਿਲਣ ਆਉਂਦੇ ਹਨ। ਉਸ ਨੂੰ ਰਾਤ ਵਿਚ ਚੰਨ ਵੇਖ ਕੇ ਸੋਣਾ ਬਹੁਤ ਪਸੰਦ ਹੈ। ਸੈਫ ਨੇ ਦਸਿਆ, ਜਦੋਂ ਅਸੀ ਯੋਗਾ ਕਰਦੇ ਹਾਂ ਤਾਂ ਤੈਮੂਰ ਸਾਨੂੰ ਕਾਪੀ ਕਰਨ ਦੀ ਕੋਸ਼ਿਸ਼ ਕਰਦਾ ਹੈ, ਉਸ ਦੀ ਇਹ ਫਨੀ ਐਕਟਿੰਗ ਕਾਫ਼ੀ ਮਜ਼ੇਦਾਰ ਹੁੰਦੀ ਹੈ।
saif with his son
ਸੈਫ ਅਲੀ ਖਾਨ ਨੇ ਦਸਿਆ ਕਿ ਤੈਮੂਰ ਦੀ ਰੂਟੀਨ ਤਾਂ ਸਭ ਤੋਂ ਜ਼ਿਆਦਾ ਬਿਜ਼ੀ ਹੈ। ਉਹ ਸਵੇਰੇ ਸਕੂਲ ਜਾਣ ਤੇ ਆਉਣ ਤੋਂ ਬਾਅਦ ਸ਼ਾਮ ਨੂੰ ਆਪਣੇ ਦੋਸਤਾਂ ਨਾਲ ਮਿਲਣ ਜਾਂਦਾ ਹੈ। ਸਾਰਾ ਅਲੀ ਖਾਨ ਦੇ ਫਿਲਮੀ ਕਰੀਅਰ ਦੀ ਸ਼ੁਰੂਆਤ ਦੇ ਬਾਰੇ ਵਿਚ ਸੈਫ ਨੇ ਕਿਹਾ , ਜਦੋਂ ਪਤਾ ਚਲਾ ਕਿ ਸਾਰਾ ਇੰਡਸਟਰੀ ਵਿੱਚ ਆਉਣਾ ਚਾਹੁੰਦੀ ਹੈ ਤਾਂ ਮੈਂ ਹੈਰਾਨ ਸੀ ਪਰ ਉਸ ਦੇ ਬਾਰੇ ਵਿਚ ਇੰਨਾ ਜ਼ਰੂਰ ਕਹਾਂਗਾ ਕਿ ਉਹ ਬਹੁਤ ਹਾਰਡਵਰਕ ਕਰਦੀ ਹੈ। ਮੈਂ ਉਸ ਦਾ ਪਿਤਾ ਅਤੇ ਦੋਸਤ ਦੋਨੋਂ ਹੀ ਹਾਂ।
ਆਪਣੇ ਬੇਟੇ ਇਬਰਾਹਿਮ ਦੇ ਬਾਰੇ ਵਿਚ ਸੈਫ ਨੇ ਕਿਹਾ ਕਿ ਉਹ ਅਜੇ ਆਪਣੀ ਪੜਾਈ ਕਰ ਰਿਹਾ ਹੈ। ਮੈਂ ਸਾਰਾ ਵਾਂਗ ਉਸ ਨੂੰ ਵੀ ਇਹੀ ਸਲਾਹ ਦਿੰਦਾ ਹਾਂ ਕਿ ਜੋ ਵੀ ਕਰੋ ਦਿਲ ਤੋਂ ਕਰੋ। ਹਾਰਡਵਰਕ ਬਹੁਤ ਜ਼ਰੂਰੀ ਹੈ।
saif with hos children
ਤੈਮੂਰ ਦੇ ਨਾਲ ਸਮਾਂ ਗੁਜ਼ਾਰਨ ਦੇ ਜਵਾਬ ਉਤੇ ਸੈਫ ਨੇ ਕਿਹਾ , ਮੈਂ ਸਾਰਾ ਦੇ ਨਾਲ ਸਭ ਤੋਂ ਜ਼ਿਆਦਾ ਵਕਤ ਗੁਜ਼ਾਰਿਆ ਹੈ। ਇਸ ਦੀ ਵਜ੍ਹਾ ਮੇਰਾ ਕਰਰੀਅਰ ਵੀ ਰਿਹਾ, ਕਿਉਂਕਿ ਜਦੋਂ ਸਾਰਾ ਹੋਈ ਉਸ ਵਕਤ ਮੇਰਾ ਕਰੀਅਰ ਇੰਨਾ ਚੰਗਾ ਨਹੀਂ ਸੀ ਮੈਂ ਇੰਨਾ ਬਿਜੀ ਨਹੀਂ ਸੀ। ਉਥੇ ਹੀ ਅੱਜ ਤੈਮੂਰ ਦੇ ਨਾਲ ਕੋਸ਼ਸ਼ ਕਰਦਾ ਹਾਂ ਕਿ ਜ਼ਿਆਦਾ ਤੋਂ ਜ਼ਿਆਦਾ ਸਮਾਂ ਗੁਜ਼ਾਰ ਸਕਾਂ।
saif with his daughter sara
ਤੈਮੂਰ ਦੀ ਮਸ਼ੂਰਤਾ ਉਤੇ ਸੈਫ ਦਾ ਮੰਨਣਾ ਹੈ , ਤੈਮੂਰ ਨੂੰ ਸਭ ਬਹੁਤ ਪਿਆਰ ਕਰਦੇ ਹਨ। ਬਸ ਮੈਂ ਕੋਸ਼ਿਸ਼ ਕਰਦਾ ਹਾਂ ਕਿ ਉਹ ਇੱਕ ਆਮ ਜ਼ਿੰਦਗੀ ਜੀਵੇ।
