42 ਸਾਲਾ ਪੂਜਾ ਬੱਤਰਾ ਨੇ ਨਵਾਬ ਸ਼ਾਹ ਨਾਲ ਕਰਵਾਇਆ ਵਿਆਹ
Published : Jul 17, 2019, 4:03 pm IST
Updated : Jul 17, 2019, 4:03 pm IST
SHARE ARTICLE
Pooja batra and nawab shah marriage inside photos viral on social media
Pooja batra and nawab shah marriage inside photos viral on social media

ਫ਼ੋਟੋਆਂ ਹੋਈਆਂ ਜਨਤਕ

ਨਵੀਂ ਦਿੱਲੀ: ਬਾਲੀਵੁੱਡ ਵਿਚ ਇਹਨਾਂ ਦਿਨਾਂ ਵਿਚ ਵਿਆਹ ਦਾ ਦੌਰ ਜਾਰੀ ਹੈ। ਕਦੇ ਪ੍ਰਿਅੰਕਾ ਚੋਪੜਾ ਤੇ ਕਦੇ ਸਲਮਾਨ ਖ਼ਾਨ ਨਾਲ ਕੰਮ ਕਰ ਚੁੱਕੀ ਆਰਤੀ ਛਾਬੜਿਆ ਵਿਆਹ ਦੇ ਰੰਗ ਵਿਚ ਰੰਗ ਗਈ ਹੈ। ਇਸ ਵਾਰ ਫ਼ਿਲਮ ਹਸੀਨਾ ਮਾਨ ਜਾਏਗੀ ਦੀ ਅਦਾਕਾਰਾ ਪੂਜਾ ਬੱਤਰਾ ਵੀ ਇਸ ਸੂਚੀ ਵਿਚ ਸ਼ਾਮਲ ਹੋ ਗਈ ਹੈ। ਹਾਲ ਹੀ ਵਿਚ ਅਦਾਕਾਰਾ ਪੂਜਾ ਬੱਤਰਾ ਨੇ ਇਕ ਇੰਟਰਵਿਊ ਵਿਚ ਦਸਿਆ ਕਿ ਉਹਨਾਂ ਨੇ ਟਾਈਗਰ ਜ਼ਿੰਦਾ ਹੈ ਦੇ ਅਦਾਕਾਰ ਨਵਾਬ ਸ਼ਾਹ ਨਾਲ ਵਿਆਹ ਕਰਵਾ ਲਿਆ ਹੈ।

View this post on Instagram

: નવાબ એ વ્યક્તિ છે કે જેની સાથે હું મારી બાકીની જિંદગી વિતાવવા માગું છું : પૂજા બત્રા હવે પૂજા બત્રા અમેરિકાની જગ્યાએ ભારતમાં વધારે સમય પસાર કરશે. આ પહેલા તેણે લોસ એન્જેલસના સર્જન સોનુ અહલુવાલિયા સાથે લગ્ન કર્યા હતા. તેણે 2011માં ડિવોર્સ લીધા હતા. #poojabatra #bollywood #gujarati #navgujaratsamay #navgujaratsamayofficial #ahmedabad #gujarat #bollywoodgossip #instantbollywood #film #filmphotography #bollywoodactress @bollywoodfun360 @bollywood_hot_shot_ @bollywoodmasti._ @bollywoodactor_ #mumbai

A post shared by Navgujarat Samay (@navgujaratsamayofficial) on

ਪੂਜਾ ਬੱਤਰਾ ਅਤੇ ਨਵਾਬ ਸ਼ਾਹ ਨੇ ਸਿਰਫ਼ ਥੋੜੇ ਜਿਹੇ ਰਿਸ਼ਤੇਦਾਰਾਂ ਨੂੰ ਵਿਆਹ ਵਿਚ ਸੱਦਾ ਦਿੱਤਾ ਸੀ। ਸੋਸ਼ਲ ਮੀਡੀਆ 'ਤੇ ਵਿਆਹ ਦੀਆਂ ਤਸਵੀਰਾਂ ਬਹੁਤ ਜਨਤਕ ਹੋ ਰਹੀਆਂ ਹਨ। ਪੂਜਾ ਬੱਤਰਾ ਨੇ ਅਪਣੇ ਇੰਸਟਾਗ੍ਰਾਮ ਅਕਾਉਂਟ 'ਤੇ ਵਿਆਹ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਜਿਸ 'ਤੇ ਚਹੇਤਿਆਂ ਨੇ ਨਾਲ-ਨਾਲ ਬਾਲੀਵੁੱਡ ਸਿਤਾਰੇ ਵੀ ਉਹਨਾਂ ਨੂੰ ਵਧਾਈ ਦੇ ਰਹੇ ਹਨ। ਪੂਜਾ ਬੱਤਰਾ ਦੇ ਵਿਆਹ ਦੀ ਫ਼ੋਟੋ ਸੋਸ਼ਲ ਮੀਡੀਆ 'ਤੇ ਵੀ ਬਹੁਤ ਜਨਤਕ ਹੋ ਰਹੀਆਂ ਹਨ।

View this post on Instagram

With My Wonder Woman ? My Mom

A post shared by Pooja Batra (@poojabatra) on

ਇਹਨਾਂ ਫ਼ੋਟੋਆਂ ਵਿਚ ਪੂਜਾ ਲਾੜੀ ਦੇ ਜੋੜੇ ਵਿਚ ਕਾਫ਼ੀ ਸੁੰਦਰ ਲੱਗ ਰਹੀ ਹੈ। ਜਨਤਕ ਹੋ ਰਹੀਆਂ ਫ਼ੋਟੋਆਂ ਵਿਚ ਪੂਜਾ ਨੇ ਗੁਲਾਬੀ ਅਤੇ ਹਰੇ ਰੰਗ ਦੀ ਸਾੜੀ ਪਾਈ ਹੋਈ ਹੈ। ਨਵਾਬ ਸ਼ਾਹ ਨੇ ਕ੍ਰੀਮ ਰੰਗ ਦਾ ਕੁੜਤਾ ਅਤੇ ਪਜਾਮਾ ਪਾਇਆ ਹੋਇਆ ਹੈ। ਫ਼ੋਟੋ ਵਿਚ ਨਵਾਬ ਸ਼ਾਹ ਅਤੇ ਪੂਜਾ ਬੱਤਰਾ ਦੀ ਜੋੜੀ ਕਾਫ਼ੀ ਖੂਬਸੂਰਤ ਲੱਗ ਰਹੀ ਹੈ। ਇਕ ਤਸਵੀਰ ਵਿਚ ਪੂਜਾ ਬੱਤਰਾ ਨੇ ਗ੍ਰੇ ਰੰਗ ਦਾ ਲਹਿੰਗਾ ਪਾਇਆ ਹੋਇਆ ਹੈ ਅਤੇ ਨਵਾਬ ਸ਼ਾਹ ਨੇ ਵੀ ਉਹਨਾਂ ਦੇ ਨਾਲ ਦੇ ਮੈਚਿੰਗ ਕਪੜਿਆਂ ਵਿਚ ਨਜ਼ਰ ਆ ਰਹੇ ਹਨ।

ਫ਼ਿਲਮ ਵਿਰਾਸਤ ਤੋਂ ਪਹਿਚਾਣ ਬਣਾਉਣ ਵਾਲੀ ਐਕਟਰ ਪੂਜਾ ਬੱਤਰਾ ਨੇ 2002 ਵਿਚ ਆਰਥੋਪੇਡਿਕ ਸਰਜਨ ਸੋਨੂੰ ਆਹਲੁਵਾਲਿਆ ਨਾਲ ਵਿਆਹ ਕਰਵਾਇਆ ਸੀ। ਹਾਲਾਂਕਿ ਉਹਨਾਂ ਦਾ ਵਿਆਹੁਤਾ ਜੀਵਨ ਸਫ਼ਲ ਨਾ ਹੋ ਸਕਿਆ ਅਤੇ ਇਹ ਦੋਵੇਂ 2011 ਵਿਚ ਅਲੱਗ ਹੋ ਗਏ। ਅਦਾਕਾਰਾ ਪੂਜਾ ਬਤਰਾ ਨੇ ਹਸੀਨਾ ਮਾਨ ਜਾਏਗੀ ਅਤੇ ਕਹੀਂ ਪਿਆਰ ਨਾ ਹੋ ਜਾਏ ਵਰਗੀਆਂ ਬੇਹਰਤੀਨ ਫ਼ਿਲਮਾਂ ਵਿਚ ਵੀ ਕੰਮ ਕੀਤਾ ਹੈ ਜਿਸ ਵਿਚ ਉਹਨਾਂ ਦੀ ਪਰਫਾਰਮੈਂਸ ਨੂੰ ਕਾਫ਼ੀ ਉਤਸ਼ਾਹ ਮਿਲਿਆ ਹੈ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement