Deepika Padukone ਦੁਨੀਆ ਦੀਆਂ 10 ਸਭ ਤੋਂ ਖੂਬਸੂਰਤ ਔਰਤਾਂ ਦੀ ਲਿਸਟ ‘ਚ ਇਕਲੌਤੀ ਭਾਰਤੀ
Published : Oct 17, 2022, 3:31 pm IST
Updated : Oct 17, 2022, 3:31 pm IST
SHARE ARTICLE
Deepika Padukone is the only Indian in the list of 10 most beautiful women in the world
Deepika Padukone is the only Indian in the list of 10 most beautiful women in the world

ਆਓ ਜਾਣਦੇ ਹਾਂ ਇਸ ਸੁਨਹਿਰੀ ਅਨੁਪਾਤ ਦੇ ਹਿਸਾਬ ਨਾਲ ਕਿਹੜਾ ਚਿਹਰਾ ਸਭ ਤੋਂ ਖੂਬਸੂਰਤ ਹੈ।

 

ਮੁੰਬਈ: ਹਰ ਵਿਅਕਤੀ ਸੁੰਦਰ ਦਿਖਣਾ ਚਾਹੁੰਦਾ ਹੈ, ਪਰ ਕੀ ਤੁਸੀਂ ਜਾਣਦੇ ਹੋ ਕਿ ਹਾਰਲੇ ਸਟਰੀਟ ਦੇ ਇੱਕ ਕਾਸਮੈਟਿਕ ਸਰਜਨ ਡਾਕਟਰ ਜੂਲੀਅਨ ਡੀ ਸਿਲਵਾ ਨੇ ਸੁੰਦਰਤਾ ਨੂੰ ਮਾਪਣ ਲਈ ਇੱਕ ਪੈਮਾਨਾ ਬਣਾਇਆ ਹੈ। ਡਾਕਟਰ ਸਿਲਵਾ ਨੇ ਇਕ ਤਕਨੀਕ ਤਿਆਰ ਕੀਤੀ ਹੈ। ਇਸ ਅਨੁਸਾਰ ਸੁੰਦਰਤਾ ਨੂੰ ਸੁਨਹਿਰੀ ਅਨੁਪਾਤ ਅਨੁਸਾਰ ਮਾਪਿਆ ਜਾਂਦਾ ਹੈ। ਇਸ ਵਿੱਚ, ਚਿਹਰੇ ਦੀ ਸੁੰਦਰਤਾ ਨੂੰ ਮਾਪ ਕੇ 1.618 (ਫਾਈ) ਨਾਲ ਤੁਲਨਾ ਕੀਤੀ ਜਾਂਦੀ ਹੈ। ਇੱਕ ਚਿਹਰਾ ਇਸ ਪੈਮਾਨੇ ਦੇ ਜਿੰਨਾ ਨੇੜੇ ਹੈ, ਓਨਾ ਹੀ ਸੁੰਦਰ ਮੰਨਿਆ ਜਾਂਦਾ ਹੈ। ਆਓ ਜਾਣਦੇ ਹਾਂ ਇਸ ਸੁਨਹਿਰੀ ਅਨੁਪਾਤ ਦੇ ਹਿਸਾਬ ਨਾਲ ਕਿਹੜਾ ਚਿਹਰਾ ਸਭ ਤੋਂ ਖੂਬਸੂਰਤ ਹੈ।

ਹਾਲ ਹੀ ਵਿੱਚ, ਵਿਗਿਆਨ ਮੁਤਾਬਕ ਜੋਡੀ ਕੋਮਰ ਨੂੰ ਦੁਨੀਆ ਦੀ ਸਭ ਤੋਂ ਖੂਬਸੂਰਤ ਔਰਤ ਦੇ ਚਿਹਰੇ ਵਜੋਂ ਚੁਣਿਆ ਗਿਆ ਹੈ। ਇਸ ਸੂਚੀ 'ਚ 10 ਔਰਤਾਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ ਹੈ, ਜਿਨ੍ਹਾਂ 'ਚ ਬਾਲੀਵੁੱਡ ਅਭਿਨੇਤਰੀ ਦੀਪਿਕਾ ਪਾਦੁਕੋਣ ਨੇ ਵੀ ਆਪਣੀ ਜਗ੍ਹਾ ਬਣਾ ਲਈ ਹੈ। ਦੀਪਿਕਾ ਪਾਦੁਕੋਣ ਇਕਲੌਤੀ ਭਾਰਤੀ ਔਰਤ ਹੈ। ਜਿਨ੍ਹਾਂ ਦਾ ਨਾਂ ਦੁਨੀਆ ਦੀਆਂ ਦਸ ਖੂਬਸੂਰਤ ਔਰਤਾਂ ਦੀ ਸੂਚੀ ‘ਚ ਸ਼ਾਮਲ ਕੀਤਾ ਗਿਆ ਹੈ।

ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦੇਈਏ ਕਿ ਇਹ ਸੂਚੀ ਇੱਕ ਵਿਗਿਆਨੀ ਦੁਆਰਾ ਜਾਰੀ ਕੀਤੀ ਗਈ ਹੈ। ਜਿਸ ਨੇ ਦੁਨੀਆ ਦੇ ਸਭ ਤੋਂ ਸੁੰਦਰ ਮਾਦਾ ਚਿਹਰਿਆਂ ਦੇ ਸੁੰਦਰਤਾ ਅਨੁਪਾਤ ਨੂੰ ਮਾਪਣ ਲਈ ਪ੍ਰਾਚੀਨ ਯੂਨਾਨੀ ਤਕਨੀਕਾਂ ਨੂੰ ਲਾਗੂ ਕਰਨ ਲਈ ਕੰਪਿਊਟਰਾਈਜ਼ਡ ਮੈਪਿੰਗ ਰਣਨੀਤੀ ਦੀ ਵਰਤੋਂ ਕੀਤੀ। ਜਿਸ ਵਿੱਚ ਜੋੜੀ ਦੇ ਚਿਹਰੇ ਨੂੰ ਅਨੁਪਾਤ ਦੇ ਹਿਸਾਬ ਨਾਲ 98.7 ਫੀਸਦੀ ਅੰਕ ਮਿਲੇ ਹਨ।

ਜਾਣਕਾਰੀ ਮੁਤਾਬਕ ਬ੍ਰਿਟੇਨ ਦੇ ਪਲਾਸਟਿਕ ਸਰਜਨ ਡਾਕਟਰ ਜੂਲੀਅਨ ਡੀ ਸਿਲਵਾ ਨੇ ਅਧਿਐਨ ਮੁਤਾਬਕ ਦੁਨੀਆ ਦੀ ਸਭ ਤੋਂ ਖੂਬਸੂਰਤ ਮਹਿਲਾ ਚਿਹਰੇ ਲਈ ਜੋਡੀ ਕੋਮਰ ਨੂੰ ਚੁਣਿਆ ਹੈ। ਇਸ ਵਿੱਚ ਅਭਿਨੇਤਰੀ ਜ਼ੇਂਦਿਆ, ਮਾਡਲ ਬੇਲਾ ਹਦੀਦ ਕ੍ਰਮਵਾਰ ਦੂਜੇ ਅਤੇ ਤੀਜੇ ਸਥਾਨ ‘ਤੇ ਹਨ। ਇਸ ਦੇ ਨਾਲ ਹੀ ਬੇਯੋਂਸ ਅਤੇ ਕਿਮ ਕਾਰਦਾਸ਼ੀਅਨ ਨੇ ਵੀ ਇਸ ਲਿਸਟ ‘ਚ ਜਗ੍ਹਾ ਬਣਾ ਲਈ ਹੈ। 

ਦੀਪਿਕਾ ਪਾਦੁਕੋਣ ਦੀ ਗੱਲ ਕਰੀਏ ਤਾਂ ਉਹ ਦੁਨੀਆ ਦੀਆਂ 10 ਸਭ ਤੋਂ ਖੂਬਸੂਰਤ ਔਰਤਾਂ ਦੀ ਸੂਚੀ ‘ਚ ਨੌਵੇਂ ਸਥਾਨ ‘ਤੇ ਸੀ।


 

SHARE ARTICLE

ਏਜੰਸੀ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement