
ਸਾਰਾਗੜੀ ਦੇ ਯੁੱਧ 'ਤੇ ਆਧਾਰਤ ਅਕਸ਼ੈ ਕੁਮਾਰ ਦੀ ਮੋਸਟ ਅਵੇਟੇਡ ਫਿਲਮ ‘ਕੇਸਰੀ’ ਅਗਲੇ ਸਾਲ 21 ਮਾਰਚ ਨੂੰ ਸਿਨੇਮਾਘਰਾਂ ਵਿਚ ਰਿਲੀਜ਼ ਹੋਵੇਗੀ। ਫਿਲਮ ਦਾ ਨਿਰਮਾਣ ‘ਕੇਪ ...
ਮੁੰਬਈ (ਭਾਸ਼ਾ) :- ਸਾਰਾਗੜੀ ਦੇ ਯੁੱਧ 'ਤੇ ਆਧਾਰਤ ਅਕਸ਼ੈ ਕੁਮਾਰ ਦੀ ਮੋਸਟ ਅਵੇਟੇਡ ਫਿਲਮ ‘ਕੇਸਰੀ’ ਅਗਲੇ ਸਾਲ 21 ਮਾਰਚ ਨੂੰ ਸਿਨੇਮਾਘਰਾਂ ਵਿਚ ਰਿਲੀਜ਼ ਹੋਵੇਗੀ। ਫਿਲਮ ਦਾ ਨਿਰਮਾਣ ‘ਕੇਪ ਆਫ ਗੁਡ ਹੋਪ ਫਿਲਮ’ ਅਤੇ ਕਰਣ ਜੌਹਰ ਦੀ ‘ਧਰਮਾ ਪ੍ਰੋਡਕਸ਼ਨ’ ਨੇ ਕੀਤਾ ਹੈ। ਇਹ ਫਿਲਮ ਬੈਟਲ ਆਫ ਸਾਰਾਗੜੀ 'ਤੇ ਆਧਾਰਿਤ ਹੈl ਇਸ ਫਿਲਮ ਦਾ ਅੰਤਮ ਸ਼ੇਡਿਊਲ ਜੈਪੁਰ ਵਿਚ ਪੂਰਾ ਕੀਤਾ ਗਿਆl ਅਨੁਰਾਗ ਸਿੰਘ ਨੇ ਇਸ ਦਾ ਨਿਰਦੇਸ਼ਨ ਕੀਤਾ ਹੈ।
Anytime I watched a war movie, it was the love story of those brave men that kept me going..so proud to be a part of this epic experience!!! Thank you Akshay sir, Kjo & Anurag sir for allowing me to be a part of your vision. (1/2) pic.twitter.com/VTkzFwPA7c
— Parineeti Chopra (@ParineetiChopra) December 17, 2018
ਅਕਸ਼ੈ ਅਤੇ ਪਰੀਣੀਤੀ ਚੋਪੜਾ ਨੇ ਸੋਮਵਾਰ ਨੂੰ ਟਵਿਟਰ 'ਤੇ ਫ਼ਿਲਮ ਰਿਲੀਜ਼ ਹੋਣ ਦੀ ਤਾਰੀਕ ਦਾ ਐਲਾਨ ਕੀਤਾ। ਟੀਮ ਨੇ ਹਾਲ ਵਿਚ ਜੈਪੁਰ ਵਿਚ ਇਸ ਦੀ ਅੰਤਮ ਸ਼ੂਟਿੰਗ ਪੂਰੀ ਕੀਤੀ। ਅਕਸ਼ੈ ਨੇ ਟਵੀਟ ਕੀਤਾ ‘‘ਅਤੇ .... ਹੁਣ ‘ਕੇਸਰੀ’ ਦੀ ਸ਼ੂਟਿੰਗ ਖਤਮ। ਇਹ ਅਜਿਹੀ ਫ਼ਿਲਮ ਹੈ ਜਿਸ ਨੂੰ ਕਰਨ ਨਾਲ ਮੇਰਾ ਸੀਨਾ ਗਰਵ ਨਾਲ ਚੋੜਾ ਹੋ ਗਿਆ। 21 ਮਾਰਚ 2019 ਨੂੰ ਸਿਨੇਮਾਘਰਾਂ ਵਿਚ ਤੁਹਾਡੇ ਨਾਲ ਮੁਲਾਕਾਤ ਹੋਵੇਗੀ।
ਪਰੀਣੀਤੀ ਨੇ ਲਿਖਿਆ ‘‘ਜਦੋਂ ਵੀ ਮੈਂ ਕੋਈ ਯੁੱਧ ਆਧਾਰਿਤ ਫਿਲਮ ਵੇਖੀ, ਉਹ ਉਨ੍ਹਾਂ ਸਾਹਸੀ ਲੋਕਾਂ ਦੀ ਪ੍ਰੇਮ ਕਹਾਣੀ ਸੀ, ਜਿਸ ਨੇ ਮੈਨੂੰ ਹਮੇਸ਼ਾ ਪ੍ਰੇਰਿਤ ਕੀਤਾ। ਅਜਿਹੇ ਇਤਿਹਾਸਿਕ ਅਨੁਭਵ ਦਾ ਹਿੱਸਾ ਬਣ ਕੇ ਬਹੁਤ ਗਰਵ ਮਹਿਸੂਸ ਕਰ ਰਹੀ ਹਾਂ ! ! ! ਤੁਹਾਡੀ ਇਸ ਸੋਚ ਦਾ ਮੈਨੂੰ ਹਿੱਸਾ ਬਣਾਉਣ ਲਈ ਧੰਨਵਾਦ ਅਕਸ਼ੈ ਸਰ, ਕਰਣ ਜੌਹਰ ਅਤੇ ਅਨੁਰਾਗ ਸਰ।’’
Parineeti Chopra
ਉਨ੍ਹਾਂ ਨੇ ਲਿਖਿਆ ‘‘ਤੁਸੀਂ ਸਾਰਿਆਂ ਨੇ ਸੱਭ ਤੋਂ ਖੂਬਸੂਰਤ ਫਿਲਮਾਂ ਵਿਚੋਂ ਇਕ ਬਣਾਈ ਹੈ, ਜੋ ਲੋਕਾਂ ਨੇ ਕਦੇ ਨਹੀਂ ਵੇਖੀ ਹੋਵੇਗੀ। ਦਰਸ਼ਕੋ - 21 ਮਾਰਚ 2019 ਨੂੰ ਇਸ ਨੂੰ ਵੇਖਣਾ ਨਾ ਭੁੱਲਿਓ।'' ਦੋਨਾਂ ਅਦਾਕਾਰਾ ਨੇ ਫਿਲਮ ਦੀ ਅਪਣੀ ਲੁਕ ਦੀ ਤਸਵੀਰ ਵੀ ਸਾਂਝੀ ਕੀਤੀ। ਤੁਹਾਨੂੰ ਦੱਸ ਦਈਏ ਕਿ ਬੈਟਲ ਆਫ਼ ਸਾਰਾਗੜੀ (ਸਾਰਾਗੜੀ ਦਾ ਯੁੱਧ) ਸਿੱਖ ਜਾਂਬਾਜ਼ਾ ਦੀ ਬਹਾਦਰੀ ਦੀ ਕਹਾਣੀ ਹੈ।
ਸਾਲ 1897 ਵਿਚ ਬ੍ਰਿਟਿਸ਼ ਭਾਰਤੀ ਫੌਜ ਅਤੇ ਅਫਗਾਨਾਂ ਦੇ ਵਿਚ ਨਾਰਥ - ਵੇਸਟ ਫਰੰਟੀਅਰ (ਹੁਣ ਪਾਕਿਸਤਾਨ ਵਿਚ) ਵਿਚ ਯੁੱਧ ਹੋਇਆ। ਸਿੱਖ ਬਟਾਲੀਅਨ ਦੇ 21 ਸੈਨਿਕਾਂ ਨੇ 10000 ਅਫਗਾਨਾਂ ਨਾਲ ਇਕੱਲੇ ਲੜਨ ਦਾ ਫ਼ੈਸਲਾ ਕੀਤਾ। ਸਿੱਖ ਸੈਨਿਕਾਂ ਦੀ ਅਗਵਾਈ ਹਵਾਲਦਾਰ ਈਸ਼ਰ ਸਿੰਘ ਕਰ ਰਹੇ ਸਨ। ਇਸ ਨੂੰ ਫੌਜੀ ਇਤਿਹਾਸ ਵਿਚ ਸੱਭ ਤੋਂ ਬਹਾਦਰੀ ਭਰਿਆ ਕਾਰਨਾਮਾ ਮੰਨਿਆ ਜਾਂਦਾ ਹੈ।