
26/11 ਸਾਲ 2008 ਵਿਚ ਮੁੰਬਈ ਵਿਚ ਹੋਏ ਬੰਬ ਧਮਾਕੇ ਨੇ ਇਸ ਦਿਨ ਨੂੰ ਪੂਰੇ ਦੇਸ਼ ਲਈ ਕਾਲਾ ਦਿਨ ਬਣਾ ਦਿਤਾ ਸੀ। ਦੇਸ਼ ਦੇ ਕਈ...
ਮੁੰਬਈ (ਭਾਸ਼ਾ) : 26/11 ਸਾਲ 2008 ਵਿਚ ਮੁੰਬਈ ਵਿਚ ਹੋਏ ਬੰਬ ਧਮਾਕੇ ਨੇ ਇਸ ਦਿਨ ਨੂੰ ਪੂਰੇ ਦੇਸ਼ ਲਈ ਕਾਲਾ ਦਿਨ ਬਣਾ ਦਿਤਾ ਸੀ। ਦੇਸ਼ ਦੇ ਕਈ ਸ਼ਹੀਦਾਂ ਨੇ ਅਪਣੇ ਦਮ ‘ਤੇ ਲੜ ਕੇ ਪੂਰੇ ਦੇਸ਼ ਵਾਸੀਆਂ ਦੀ ਜਾਨ ਬਚਾਈ ਸੀ। ਉਨ੍ਹਾਂ ਨੇ ਅਪਣੀ ਜਾਨ ਦੀ ਪਰਵਾਹ ਨਹੀਂ ਕੀਤੀ ਸੀ। ਅਜਿਹੇ ਵਿਚ ਅਕਸ਼ੈ ਕੁਮਾਰ, ਜੋ ਕਿ ਹਮੇਸ਼ਾ ਹੀ ਸੈਨਿਕਾਂ ਲਈ ਅਵਾਜ਼ ਬਣਦੇ ਰਹੇ ਹਨ ਨੇ ਮੀਡੀਆ ਨਾਲ ਗੱਲਬਾਤ ਵਿਚ ਕਿਹਾ ਕਿ ਉਹ ਅੱਜ ਦੇ ਦਿਨ ਨੂੰ ਕਦੇ ਭੁੱਲ ਨਹੀਂ ਸਕਦੇ ਅਤੇ ਨਾ ਹੀ ਉਨ੍ਹਾਂ ਦੇ ਦਿਲ ਵਿਚੋਂ ਕਦੇ ਇਹ ਗੱਲ ਜਾਂਦੀ ਹੈ ਕਿ ਫ਼ੌਜੀ ਕਿਸ ਤਰ੍ਹਾਂ ਕੰਮ ਕਰਦੇ ਹਨ।
ਅਕਸ਼ੈ ਕਹਿੰਦੇ ਹਨ ਕਿ ਸੈਨਿਕਾਂ ਦੀ ਬਹਾਦਰੀ ਸਿਰਫ਼ ਇਕ ਦਿਨ ਯਾਦ ਨਹੀਂ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਨੂੰ ਹਮੇਸ਼ਾ ਯਾਦ ਕਰਦੇ ਰਹਿਣਾ ਚਾਹੀਦਾ ਹੈ ਅਤੇ ਭੁੱਲਣਾ ਨਹੀਂ ਚਾਹੀਦਾ ਹੈ ਕਿ ਉਨ੍ਹਾਂ ਨੇ ਸਾਡੇ ਲਈ ਕੀ ਕੀਤਾ ਹੈ ਅਤੇ ਦੇਸ਼ ਦੇ ਹਰ ਕੋਨੇ ਵਿਚ ਉਹ ਸਾਡੇ ਲਈ ਕਿੰਨਾ ਕੁੱਝ ਕਰਦੇ ਹਨ ਅਤੇ ਅਪਣੀ ਜਾਨ ਦੀ ਪਰਵਾਹ ਨਹੀਂ ਕਰਦੇ। 26/11 ਦੀ ਬਰਸੀ ‘ਤੇ ਅਕਸ਼ੈ ਦਾ ਕਹਿਣਾ ਹੈ ਕਿ ਮੈਂ ਲੋਕਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਉਹ ਭਾਰਤ ਦੀ ਵੀਰ ਐਪ ਦਾ ਵੱਧ ਤੋਂ ਵੱਧ ਇਸਤੇਮਾਲ ਕਰਨ, ਬਹਾਦਰਾਂ ਦੇ ਪਰਵਾਰਾਂ ਦੀ ਮਦਦ ਕਰਨ।
ਅਕਸ਼ੈ ਕਹਿੰਦੇ ਹਨ ਕਿ ਇਸ ਐਪ ਵਿਚ ਕੋਈ ਪੈਸਾ ਸਰਕਾਰ ਦੇ ਕੋਲ ਨਹੀਂ ਜਾਂਦਾ, ਸਗੋਂ ਇਹ ਸਿੱਧਾ ਉਨ੍ਹਾਂ ਸੈਨਿਕਾਂ ਦੇ ਪਰਵਾਰਾਂ ਤੱਕ ਪਹੁੰਚਦਾ ਹੈ, ਜਿਸ ਨੂੰ ਉਸ ਦੀ ਜ਼ਰੂਰਤ ਹੈ, ਹਰ ਪਰਵਾਰ ਨੂੰ ਆਮ ਲੋਕਾਂ ਦੀ ਮਦਦ ਨਾਲ 15 ਲੱਖ ਰੁਪਏ ਦਿਤੇ ਜਾਣਗੇ। ਬਾਅਦ ਵਿਚ 15 ਲੱਖ ਹੁੰਦੇ ਹੀ ਹੋਰ ਫ਼ੌਜੀ ਦੇ ਨਾਮ ਆ ਜਾਣਗੇ, ਜਿਨ੍ਹਾਂ ਦੇ ਪਰਵਾਰ ਨੂੰ ਮਦਦ ਦਿਤੀ ਜਾਵੇਗੀ। ਅਕਸ਼ੈ ਨੇ ਦੱਸਿਆ ਕਿ ਉਨ੍ਹਾਂ ਨੇ ਖ਼ੁਦ ਸਰਕਾਰ ਦੇ ਨਾਲ ਮਿਲ ਕੇ ਇਸ ਐਪ ਨੂੰ ਤਿਆਰ ਕੀਤਾ ਹੈ ਪਰ ਹੁਣ ਤੱਕ ਉਨ੍ਹਾਂ ਨੂੰ ਲੱਗਦਾ ਹੈ ਕਿ ਕਈ ਲੋਕ ਇਸ ਦੇ ਬਾਰੇ ਵਿਚ ਨਹੀਂ ਜਾਣਦੇ ਹਨ, ਜਿਨ੍ਹਾਂ ਨੂੰ ਜਾਨਣਾ ਚਾਹੀਦਾ ਹੈ।
ਅਕਸ਼ੈ ਨੇ ਦੱਸਿਆ ਕਿ ਉਨ੍ਹਾਂ ਦੇ ਦਿਮਾਗ਼ ਵਿਚ ਇਹ ਤਰਕੀਬ ਉਸ ਸਮੇਂ ਆਈ ਸੀ ਜਦੋਂ ਉਨ੍ਹਾਂ ਨੇ ਵੇਖਿਆ ਕਿ ਕਿਵੇਂ ਇਕ ਅਤਿਵਾਦੀ ਨੂੰ ਤਿਆਰ ਕੀਤਾ ਜਾਂਦਾ ਹੈ ਅਤੇ ਕਿਹਾ ਜਾਂਦਾ ਹੈ ਕਿ ਤੂੰ ਕੁਰਬਾਨੀ ਦੇ, ਅਸੀ ਤੁਹਾਡੇ ਪਰਵਾਰ ਨੂੰ ਵੇਖਾਂਗੇ। ਅਜਿਹੇ ਵਿਚ ਮੈਨੂੰ ਲੱਗਾ ਕਿ ਅਸੀ ਇਸ ਦਾ ਸਾਕਾਰਾਤਮਕ ਤਰੀਕੇ ਨਾਲ ਇਸਤੇਮਾਲ ਕਿਉਂ ਨਹੀਂ ਕਰ ਸਕਦੇ ਕਿ ਅਸੀ ਫ਼ੌਜੀ ਦੀ ਮਦਦ ਕਰੀਏ। ਦੱਸ ਦਈਏ ਕਿ ਅਕਸ਼ੈ ਕਈ ਸਮਾਜਿਕ ਫ਼ਿਲਮਾਂ ਬਣਾਉਂਦੇ ਰਹੇ ਹਨ। 2.0 ਉਨ੍ਹਾਂ ਦੀ ਆਉਣ ਵਾਲੀ ਨਵੀਂ ਫ਼ਿਲਮ ਹੈ।