
ਵਿਆਹ ਤੋਂ ਬਾਅਦ ਕੁਝ ਇਸ ਤਰ੍ਹਾਂ ਅਨੰਦ ਮਾਣ ਰਿਹਾ ਟੀਵੀ ਕੱਪਲ
ਟੀਵੀ ਦੇ ਮਸ਼ਹੂਰ ਸੀਰੀਅਲ 'ਸਸੁਰਾਲ ਸਿਮਰ ਕਾ' ਦੀ ਨਵੀਂ ਵਿਆਹੀ ਜੋੜੀ ਯਾਨੀ ਕਿ ਦੀਪਿਕਾ ਕੱਕੜ ਅਤੇ ਸ਼ੋਇਬ ਅੱਜ ਕੱਲ ਆਪਣੀ ਨਿਜੀ ਜ਼ਿੰਦਗੀ ਦਾ ਅਨੰਦ ਮਾਨ ਰਹੇ ਹਨ। ਦੱਸ ਦੇਈਏ ਕਿ ਟੀਵੀ ਜਗਤ ਦੀ ਸਿਮਰ ਨੇ ਹਾਲ ਹੀ 'ਚ ਸ਼ੋਅ ਦੇ ਸਹੀ ਕਲਾਕਾਰ ਸ਼ੋਇਬ ਨਾਲ ਪ੍ਰੇਮ ਵਿਆਹ ਕਰਵਾਇਆ ਸੀ। ਇਹ ਵਿਆਹ ਪੂਰੇ ਰੀਤੀ-ਰਿਵਾਜ਼ ਨਾਲ ਹੋਇਆ ਸੀ ਜਿਸ ਵਿਚ ਹਿੰਦੂ ਅਤੇ ਮੁਸਲਿਮ ਤਰੀਕੇ ਨਾਲ ਨਿਕਾਹ ਕੀਤਾ ਗਿਆ ਸੀ । ਸਿਮਰ ਅਤੇ ਪ੍ਰੇਮ ਦਾ ਵਿਆਹ ਕਾਫੀ ਚਰਚਾ ਵਿਚ ਰਿਹਾ ਸੀ ਕਿਉਂਕਿ ਦੋਹਾਂ ਨੇ ਵਿਆਹ ਬਹੁਤ ਸਾਦੇ ਤਰੀਕੇ ਨਾਲ ਕੀਤਾ ਸੀ।
pic
ਦੋਵਾਂ ਨੇ ਵਿਆਹ ਤੋਂ ਪਹਿਲਾਂ ਫੋਟੋ ਸ਼ੂਟ ਕਰਵਾਇਆ ਸੀ ਅਤੇ ਹੁਣ ਵੀ ਵਿਆਹ ਤੋਂ ਬਾਅਦ ਇਕ ਹੋਰ ਫੋਟੋਸ਼ੂਟ ਕਰਾਇਆ ਹੈ ਜਿਸ 'ਚ ਕਦੇ ਸ਼ੋਇਬ ਪਤਨੀ ਦੀਪਿਕਾ ਨਾਲ ਰਸੋਈ ਦੇ ਵਿਚ ਕੰਮ ਕਰਵਾਉਂਦੇ ਨਜ਼ਰ ਆ ਰਹੇ ਹਨ ਅਤੇ ਕਦੇ ਉਨ੍ਹਾਂ ਦੇ ਨਾਲ ਘਰ ਦੀ ਸਫਾਈ ਕਰਦੇ ਨਜ਼ਰ ਆ ਰਹੇ ਹਨ। ਇਨ੍ਹਾਂ ਹੀ ਨਹੀਂ ਇਸ ਦੌਰਾਨ ਦੀਪਿਕਾ, ਸ਼ੋਇਬ ਨੂੰ ਖਾਣਾ ਖਵਾਉਂਦੀ ਹੋਈ ਨਜ਼ਰ ਰਹੀ ਹੈ ਅਤੇ ਕਿਸੇ ਥਾਂ ਤੇ ਸ਼ੋਇਬ ਦੀਪਕਾ ਦੀ ਸੇਵਾ ਕਰਦੇ ਨਜ਼ਰ ਆ ਰਹੇ ਹਨ।
pic
ਦਸਣਯੋਗ ਹੈ ਕਿ ਇਹ ਕੱਪਲ 'ਸਸੁਰਾਲ ਸਿਮਰ ਕਾ' (2011) ਦੇ ਸੈੱਟ 'ਤੇ ਦੋਸਤ ਬਣੇ ਦੀਪਿਕਾ ਅਤੇ ਸ਼ੋਇਬ 2013 ਨਾਲ ਇਕ ਦੂੱਜੇ ਨੂੰ ਡੇਟ ਕਰ ਰਹੇ ਹਨ। ਇਹ ਜੋੜਾ ਉਸ ਵੇਲੇ ਚਰਚਾ ਚ ਆਇਆ ਸੀ ਜਦ ਡਾਂਸ ਰਿਆਲਟੀ ਸ਼ੋਅ ਨੱਚ ਬੱਲੀਏ 'ਚ ਭਾਗ ਲਿਆ ਸੀ ਅਤੇ ਉਥੇ ਹੀ ਸ਼ੋਇਬ ਨੇ ਦੀਪਿਕਾ ਨੂੰ ਪ੍ਰਪੋਜ਼ ਕੀਤਾ ਸੀ।
pic
ਜਿਸ ਤੋਂ ਬਾਅਦ 22 ਫਰਵਰੀ ਨੂੰ ਇਸ ਜੋੜੇ ਨੇ ਵਿਆਹ ਕਰਵਾਇਆ ਹੈ। ਦੱਸ ਦੇਈਏ ਕਿ ਟੀਵੀ ਸ਼ੋਅ ਤੋਂ ਬਾਅਦ ਹੁਣ ਦੀਪਿਕਾ ਬਹੁਤ ਜਲਦੀ ਬਾਲੀਵੁਡ ਫ਼ਿਲਮ 'ਚ ਅਦਾਕਾਰੀ ਕਰਦੀ ਨਜ਼ਰ ਆਵੇਗੀ।