
ਮੈਂ ਆਪਣੇ ਮਾਤਾ-ਪਿਤਾ ਨਾਲ ਰਹਿ ਰਿਹਾ ਹਾਂ
ਸਿਨੇ ਅਤੇ ਕਲਾ ਜਗਤ ਦੇ ਲੋਕ ਜਿਨਾ ਅੱਜ ਕਲ ਸੋਸ਼ਲ ਮੀਡੀਆ ਤੇ ਸਤਰਕ ਹਨ ਉਸ ਤੋਂ ਉਨ੍ਹਾਂ ਨੂੰ ਪ੍ਰਸਿੱਧੀ ਤਾਂ ਮਿਲਦੀ ਹੀ ਹੈ ਨਾਲ ਹੀ ਉਨ੍ਹਾਂ ਨੂੰ ਆਮ ਲੋਕਾਂ ਤੋਂ ਅਜਿਹੀਆਂ ਗੱਲਾਂ ਵੀ ਸੁਣਨੀਆਂ ਪੈਂਦੀਆਂ ਹਨ ਜੋ ਕਿ ਸੈਲਿਬ੍ਰਰੀਟਜ਼ ਨੂੰ ਹਜ਼ਮ ਕਰਨੀਆਂ ਥੋੜੀਆਂ ਮੁਸ਼ਕਿਲ ਵੀ ਹੁੰਦੀਆਂ ਹਨ । ਉਨ੍ਹਾਂ ਸੈਲੀਬ੍ਰਿਟੀਜ਼ ਵਿਚ ਚਾਹੇ ਮਹਾਨਾਇਕ ਅਮਿਤਾਭ ਬੱਚਨ ਹੋਣ ਯਾਂ ਫ਼ਿਰ ਉਨ੍ਹਾਂ ਦੇ ਬੇਟੇ ਅਭਿਸ਼ੇਕ ਬੱਚਨ। ਪਰ ਅਭਿਸ਼ੇਕ ਬੱਚਨ ਸੋਸ਼ਲ ਮੀਡੀਆ ਤੇ ਇੰਨੇ ਐਕਟਿਵ ਹਨ ਕਿ ਉਹ ਅਕਸਰ ਹੀ ਅਪਣੇ ਟਵਿਟਰ ਤੇ ਲੋਕਾਂ ਨੂੰ ਜਵਾਬ ਦਿੰਦੇ ਰਹਿੰਦੇ ਹਨ।Abhishek's twitterਇਸ ਤਰ੍ਹਾਂ ਹੀ ਹੁਣ ਇਕ ਹੋਰ ਟਵਿਟਰ ਸਾਹਮਣੇ ਆਇਆ ਜਿਥੇ ਇਕ ਯੂਜ਼ਰ ਵਲੋਂ ਉਨ੍ਹਾਂ ਨੂੰ ਟ੍ਰੋਲ ਕੀਤਾ ਗਿਆ ਸੀ ਜਿਸ ਵਿਚ ਇਕ ਟਵਿਟਰ ਯੂਜ਼ਰ ਨੇ ਅਭਿਸ਼ੇਕ ਬੱਚਨ ਨੂੰ ਲਾਈਫ ਫਿਲਾਸੋਫੀ 'ਤੇ ਟੈਗ ਕਰ ਦਿੱਤਾ ਪਰ ਸ਼ਾਇਦ ਉਹ ਇਹ ਨਹੀਂ ਜਾਣਦਾ ਸੀ ਕਿ ਅਭਿਸ਼ੇਕ ਉਸ ਨੂੰ ਰਿਪਲਾਈ ਕਰਨਗੇ ਜਵਾਬ ਦੇਣਗੇ। ਅਭਿਸ਼ੇਕ ਨੂੰ ਟਰੋਲ ਕਰਦੇ ਇਕ ਯੂਜ਼ਰ ਨੇ ਕਿਹਾ, ''ਆਪਣੀ ਜ਼ਿੰਦਗੀ ਨੂੰ ਲੈ ਕੇ ਬੁਰਾ ਮਹਿਸੂਸ ਨਾ ਕਰੋ। ਬਸ ਅਭਿਸ਼ੇਕ ਬੱਚਨ ਨੂੰ ਯਾਦ ਰੱਖੋ, ਜੋ ਅਜੇ ਵੀ ਆਪਣੇ ਮਾਤਾ-ਪਿਤਾ ਨਾਲ ਰਹਿ ਰਿਹਾ ਹੈ। ਇਸ ਟਵੀਟ ਨੂੰ ਪੜਦੇ ਹੀ ਅਭਿਸ਼ੇਕ ਨੇ ਤੁਰਤ ਉਸ ਯੂਜ਼ਰ ਨੂੰ ਜਵਾਬ ਦਿਤਾ ਤੇ ਕਿਹਾ, ਕਿ ਹਾਂ ਇਹ ਮੇਰੇ ਲਈ ਮਾਣ ਦੀ ਗੱਲ ਹੈ ਕਿ ਮੈਂ ਆਪਣੇ ਮਾਤਾ-ਪਿਤਾ ਨਾਲ ਰਹਿ ਰਿਹਾ ਹਾਂ ਤੇ ਜੋ ਉਨ੍ਹਾਂ ਨੇ ਮੇਰੇ ਲਈ ਕੀਤਾ ਹੈ, ਮੈਂ ਉਸ ਲਈ ਹਮੇਸ਼ਾ ਮੌਜ਼ੂਦ ਹਾਂ।
Abhishek's twitterਤੂੰ ਕੁਝ ਹੋਰ ਟਰਾਈ ਕਰ, ਤੂੰ ਆਪਣੇ ਬਾਰੇ ਕੁਝ ਚੰਗਾ ਮਹਿਸੂਸ ਕਰੇਗਾ । ਦੱਸਣਯੋਗ ਹੈ ਕਿ ਅਭਿਸ਼ੇਕ ਬੱਚਨ ਆਪਣੀ ਬੇਟੀ ਆਰਾਧਿਆ ਤੇ ਪਤਨੀ ਐਸ਼ਵਰਿਆ ਰਾਏ ਬੱਚਨ ਨਾਲ ਆਪਣੇ ਮਾਤਾ-ਪਿਤਾ ਨਾਲ ਜਲਸਾ 'ਚ ਰਹਿੰਦੇ ਹਨ । ਜਦੋਂ ਕਿਸੇ ਨੇ ਅਭਿਸ਼ੇਕ ਨੂੰ ਪੁੱਛਿਆ ਕਿ ਉਹ ਇਸ ਤਰ੍ਹਾਂ ਦੀ ਟਵੀਟਸ ਦਾ ਰਿਪਲਾਈ ਕਿਉਂ ਕਰਦੇ ਹਨ, ਤਾਂ ਅਭਿਸ਼ੇਕ ਨੇ ਜਵਾਬ ਦਿੰਦੇ ਹੋਏ ਕਿਹਾ, ''ਕਈ ਵਾਰ ਉਨ੍ਹਾਂ ਨੂੰ ਜਗ੍ਹਾ 'ਤੇ ਪਹੁੰਚਾਉਣਾ ਜ਼ਰੂਰੀ ਹੁੰਦਾ ਹੈ।''ਅਭਿਸ਼ੇਕ ਅਕਸਰ ਇਸ ਤਰ੍ਹਾਂ ਦੇ ਯੂਜ਼ਰਸ ਦਾ ਮੂੰਹ ਤੋੜ ਜਵਾਬ ਦੇਣ ਲਈ ਮਸ਼ਹੂਰ ਹਨ।
Bachchan Familyਤੁਹਾਨੂੰ ਦਸ ਦਈਏ ਕਿ ਕੁਝ ਸਮਾਂ ਪਹਿਲਾਂ ਵੀ ਅਭਿਸ਼ੇਕ ਬੱਚਨ ਨੂੰ ਉਨ੍ਹਾਂ ਦੀ ਪਤਨੀ ਅਤੇ ਉਨ੍ਹਾਂ ਦੀ ਬੇਟੀ ਦੇ ਲਈ ਟ੍ਰੋਲ ਕੀਤਾ ਗਿਆ ਸੀ। ਜਦ ਇਕ ਯੂਜ਼ਰ ਨੇ ਉਨ੍ਹਾਂ ਦੀ ਪਤਨੀ ਨੂੰ ਘਮੰਡੀ ਕਿਹਾ ਸੀ, ਅਤੇ ਨਾਲ ਹੀ ਕਿਹਾ ਸੀ ਕਿ ਤੁਸੀਂ ਆਪਣੀ ਨੂੰ ਸਕੂਲ ਭੇਜਣ ਦੀ ਥਾਂ ਉਸ ਨੂੰ ਸਾਰਾ ਸਮਾਂ ਘੁਮਾਉਦੇ ਹੀ ਰਹਿੰਦੇ ਹੋ ਤਾਂ ਉਸ ਵੇਲੇ ਵੀ ਅਭਿਸ਼ੇਕ ਨੇ ਯੂਜ਼ਰ ਨੂੰ ਕਰਾਰ ਜਵਾਬ ਦਿੱਤਾ ਸੀ। ਇਸ ਦੇ ਨਾਲ ਹੀ ਜੇਕਰ ਗੱਲ ਕਰੀਏ ਉਨ੍ਹਾਂ ਦੇ ਵਰਕ ਫਰੰਟ ਦੀ ਤਾਂ ਦਸ ਦਈਏ ਅਭਿਸ਼ੇਕ ਇੰਨੀ ਦਿਨੀਂ ਅਨੁਰਾਗ ਕਸ਼ਅੱਪ ਦੀ ਫਿਲਮ 'ਮਨਮਰਜ਼ੀਆਂ' 'ਚ ਤਾਪਸੀ ਪਨੂੰ ਨਾਲ ਸ਼ੂਟਿੰਗ 'ਚ ਰੁੱਝੇ ਹੋਏ ਹਨ ।