
ਜਦੋਂ ਉਨ੍ਹਾਂ ਨੇ ਖੇਤੀ ਯੋਗ ਜ਼ਮੀਨ 'ਚ ਇਨਵੈਸਟ ਕੀਤਾ ਸੀ
ਸੁੰਦਰਤਾ ਅਤੇ ਅਦਾਕਾਰੀ ਦੇ ਨਾਲ ਬਾਲੀਵੁੱਡ ਵਿਚ ਆਪਣਾ ਵੱਖਰਾ ਨਾਮ ਕਮਾਉਣ ਵਾਲੀ ਅਦਾਕਾਰਾ ਜੂਹੀ ਚਾਵਲਾ ਨੂੰ ਅਕਸਰ ਹੀ ਸਾਮਾਜਿਕ ਸਰੋਕਾਰਾਂ ਲਈ ਕਾਫੀ ਸਰਗਰਮ ਦੇਖਿਆ ਗਿਆ ਹੈ। ਇਨਾ ਹੀ ਨਹੀਂ ਜੂਹੀ ਵੱਖ ਵੱਖ ਮੁੱਦਿਆਂ 'ਤੇ ਲੋਕਾਂ ਨੂੰ ਜਾਗਰੂਕ ਵੀ ਕਰਦੀ ਰਹਿੰਦੀ ਹੈ। ਹੁਣ ਤੁਹਾਨੂੰ ਦਸ ਦਈਏ ਕਿ ਹਾਲ ਹੀ 'ਚ ਇਸ ਦਾ ਖੁਲਾਸਾ ਹੋਇਆ ਹੈ ਕਿ ਜੂਹੀ ਅਦਾਕਾਰੀ ਦੇ ਨਾਲ ਨਾਲ ਪਿਛਲੇ 7 ਸਾਲ ਤੋਂ ਖੇਤੀ ਵੀ ਕਰ ਰਹੀ ਹੈ। ਹਾਲ ਹੀ 'ਚ ਜੂਹੀ ਨੂੰ ਪਹਿਲੇ ਵੂਮੈਨ ਆਫ ਇੰਡੀਆ ਆਰਗੈਨਿਕ ਫੇਸਟੀਵਲ ਦੇ ਮੁੰਬਈ ਸੰਸਕਰਣ ਦਾ ਬ੍ਰਾਂਡ ਅੰਬੈਸਡਰ ਬਣਾਇਆ ਗਿਆ। Juhi Chawlaਖੇਤੀ ਕਰਨ ਬਾਰੇ ਜੂਹੀ ਦਾ ਕਹਿਣਾ ਹੈ, ''ਇਕ ਵਾਰ ਤੁਹਾਨੂੰ ਆਰਗੈਨਿਕ ਫਲ ਤੇ ਸਬਜ਼ੀਆਂ ਦਾ ਮਿੱਠਾ ਸਵਾਦ ਮਿਲ ਜਾਵੇ ਤਾਂ ਤੁਸੀਂ ਕਦੇ ਵੀ ਬਾਜ਼ਾਰ 'ਚ ਮੌਜ਼ੂਦ, ਕੈਮੀਕਲ 'ਚ ਡੁੱਬੇ ਉਤਪਾਦ ਨਹੀਂ ਖਰੀਦੋਗੇ। ਨਾ ਹੀ ਤੁਹਾਨੂੰ ਕਦੇ ਬਜ਼ਾਰੀ ਉਤਪਾਦ ਖਾਨ ਦੇ ਲਈ ਕਰੇਜ਼ ਰਹੇਗਾ। ਜੂਹੀ ਨੇ ਅੱਗੇ ਕਿਹਾ ਕਿ ਉਨ੍ਹਾਂ ਦੇ ਜੀਵਨ ਵਿਚ ਇਕ ਅਜਿਹਾ ਅੱਖਾਂ ਖੋਲ੍ਹ ਦੇਣ ਵਾਲਾ ਪਲ ਆਇਆ ਸੀ, ਜਦੋਂ ਮੈਂ ਆਮਿਰ ਖਾਨ ਨੂੰ ਇਸ ਵਿਸ਼ੇ 'ਤੇ 'ਸੱਤਿਯਮੇਵ ਜਯਤੇ' ਦੇ ਇਕ ਐਪੀਸੋਡ 'ਚ ਬੋਲਦੇ ਹੋਏ ਸੁਣਿਆ । ਮੈਂ ਆਪਣੇ ਘਰ ਸਿਰਫ ਆਰਗੈਨਿਕ ਖੇਤੀ ਹੀ ਕਰਦੀ ਹਾਂ।
Juhi Chawlaਵਾਡਾ ਸਥਿਤ ਫਾਰਮਹਾਊਸ 'ਤੇ ਮੈਂ ਇਹ ਸਭ ਕੁਝ ਬੀਜਦੀ ਹਾਂ। ਉਨ੍ਹਾਂ ਕਿਹਾ ਕਿ ਮੈਂ ਇਕ ਕਿਸਾਨ ਹਾਂ। ਮੇਰੇ ਕਿਸਾਨ ਪਿਤਾ ਨੇ 20 ਏਕੜ ਜ਼ਮੀਨ ਵਾਡਾ 'ਚ ਖਰੀਦੀ ਸੀ। ਮੈਨੂੰ ਖੇਤੀ ਬਾਰੇ ਕੁਝ ਨਹੀਂ ਪਤਾ ਸੀ। ਜਦੋਂ ਉਨ੍ਹਾਂ ਨੇ ਖੇਤੀ ਯੋਗ ਜ਼ਮੀਨ 'ਚ ਇਨਵੈਸਟ ਕੀਤਾ ਸੀ, ਉਦੋਂ ਇਕ ਅਦਾਕਾਰਾ ਦੇ ਰੂਪ 'ਚ ਮੈਂ ਕਾਫੀ ਰੁੱਝੀ ਸੀ ਤੇ ਮੇਰੇ ਕੋਲ ਇਸ 'ਤੇ ਧਿਆਨ ਦੇਣ ਲਈ ਥੋੜਾ ਜਿਹਾ ਵੀ ਸਮਾਂ ਨਹੀਂ ਸੀ। ਪਰ ਮੇਰੇ ਪਿਤਾ ਦੀ ਮੌਤ ਤੋਂ ਬਾਅਦ ਮੈਨੂੰ ਇਸ 'ਤੇ ਕੰਮ ਕਰਨਾ ਪਿਆ ਅਤੇ ਅੱਜ ਮੈਂ ਇਹ ਕੰਮ ਰੀਝ ਦੇ ਨਾਲ ਕਰਦੀ ਹਾਂ ।
Juhi Chawlaਦਸ ਦਈਏ ਕਿ ਜੂਹੀ ਪਿਛਲੇ 7 ਸਾਲ ਤੋਂ ਖੇਤੀ ਕਰ ਰਹੀ ਹੈ ਅਤੇ ਹੁਣ ਤਕ ਉਨ੍ਹਾਂ ਕੋਲ 200 ਤੋਂ ਜ਼ਿਆਦਾ ਅੰਬਾ ਦੇ ਰੁੱਖਾਂ ਵਾਲੇ ਪਾਰਕ ਹਨ । ਜਿਸ ਵਿਚ ਚੀਕੂ, ਪਪੀਤੇ ਤੇ ਅਨਾਰ ਦੇ ਵੀ ਕੁਝ ਰੁੱਖ ਹਨ। ਇਸ ਤੋਂ ਇਲਾਵਾ ਜੂਹੀ ਕੋਲ ਇਕ ਹੋਰ ਫਾਰਮ ਹਾਊਸ ਹੈ ਜਿਥੇ ਉਹ ਆਰਗੈਨਿਕ ਸਬਜ਼ੀਆਂ ਉਗਾਉਂਦੀ ਹੈ। ਇਸ ਨੂੰ ਜੂਹੀ ਨੇ ਮਾਂਡਵਾ 'ਚ ਖ਼ਰੀਦਿਆ ਹੈ ।
Juhi Chawlaਤੁਹਾਨੂੰ ਦਸ ਦਈਏ ਇੰਨੀ ਦਿਨੀਂ ਜੂਹੀ ਚਾਵਲਾ ਵਿਧੁ ਵਿਨੋਦ ਚੋਪੜਾ ਦੇ ਪ੍ਰੋਡਕਸ਼ਨ ਹਾਊਸ ਦੀ ਫ਼ਿਲਮ 'ਏਕ ਲੜਕੀ ਕੋ ਦੇਖਾ ਤੋਂ ਐਸਾ ਲਗਾ' ਦੀ ਸ਼ੂਟਿੰਗ 'ਚ ਰੁੱਝੀ ਹੋਈ ਹੈ ਦਸਿਆ ਜਾਂਦਾ ਹੈ ਕਿ ਜੂਹੀ ਅਨਿਲ ਕਪੂਰ ਨਾਲ ਇਹ ਫ਼ਿਲਮ ਕਰਨ ਨੂੰ ਲੈ ਕੇ ਕਾਫੀ ਖੁਸ਼ ਹੈ।
Juhi Chawla
Juhi Chawla, Anil kapoor