
ਪੀਐਮ ਮੋਦੀ ਦੇ 69ਵੇਂ ਜਨਮ ਦਿਨ ਮੌਕੇ ਉਹਨਾਂ ਨੂੰ ਬਾਲੀਵੁੱਡ ਵੱਲੋਂ ਵੀ ਤੋਹਫ਼ਾ ਮਿਲਿਆ ਹੈ।
ਮੁੰਬਈ: ਪੀਐਮ ਮੋਦੀ ਦੇ 69ਵੇਂ ਜਨਮ ਦਿਨ ਮੌਕੇ ਉਹਨਾਂ ਨੂੰ ਬਾਲੀਵੁੱਡ ਵੱਲੋਂ ਵੀ ਤੋਹਫ਼ਾ ਮਿਲਿਆ ਹੈ। ਇਸ ਮੌਕੇ ‘ਤੇ ਇਕ ਫ਼ਿਲਮ ਦਾ ਐਲਾਨ ਕੀਤਾ ਗਿਆ ਹੈ ਜੋ ਉਹਨਾਂ ਦੀ ਜ਼ਿੰਦਗੀ ਦੀ ਕਹਾਣੀ ‘ਤੇ ਬਣ ਰਹੀ ਹੈ। ਪ੍ਰਭਾਸ ਅਤੇ ਅਕਸ਼ੈ ਕੁਮਾਰ ਨੇ ਫ਼ਿਲਮ ਦਾ ਪਹਿਲਾ ਪੋਸਟਰ ਰੀਲੀਜ਼ ਕੀਤਾ ਹੈ। ਫ਼ਿਲਮ ਦੇ ਐਲਾਨ ਤੋਂ ਬਾਅਦ ਪੀਐਮ ਮੋਦੀ ਦੀ ਭੂਮਿਕਾ ਨੂੰ ਲੈ ਕੇ ਕਾਫ਼ੀ ਕਿਆਸ ਲਗਾਏ ਜਾ ਰਹੇ ਸਨ। ਲੋਕਾਂ ਵਿਚ ਕਨਫਿਊਜ਼ਨ ਸੀ ਕਿ ਆਖਰ ਪੀਐਮ ਦੀ ਭੂਮਿਕਾ ਕੌਣ ਨਿਭਾਏਗਾ। ਜਦੋਂ ਪੋਸਟਰ ਸਾਹਮਣੇ ਆਇਆ ਤਾਂ ਇਕ ਚਿਹਰਾ ਦਿਖਿਆ। ਇਸ ਅਦਾਕਾਰ ਦਾ ਨਾਂਅ ਅਭੈ ਵਰਮਾ ਹੈ ਜੋ ਪੀਐਮ ਮੋਦੀ ਦੇ ਯੁਵਾ ਰੂਪ ਨੂੰ ਪਰਦੇ ‘ਤੇ ਉਤਾਰਨਗੇ।
ਅਭੈ ਨੇ ਫ਼ਿਲਮ ਦਾ ਪੋਸਟਰ ਇੰਸਟਾਗ੍ਰਾਮ ‘ਤੇ ਸ਼ੇਅਰ ਕਰਦੇ ਹੋਏ ਲਿਖਿਆ, ‘ਮੈਂ ਅਪਣੇ ਮਨ ਵਿਚ ਖੁਦ ਨੂੰ ਕਿਸੇ ਫ਼ਿਲਮ ਦੇ ਪੋਸਟਰ ‘ਤੇ ਦੇਖਿਆ ਸੀ। ਪਰ ਪਤਾ ਨਹੀਂ ਸੀ ਕਿ ਇਹ ਸਭ ਇੰਨੀ ਜਲਦੀ ਹੋਵੇਗਾ। ਉਹ ਵੀ ਇਸ ਕਲਾ ਦੇ ਇੰਨੇ ਮਾਹਿਰ ਲੋਕਾਂ ਦੇ ਨਾਲ। ਅਪਣੀ ਫ਼ਿਲਮ ‘ਮਨ ਬੈਰਾਗੀ’ ਦਾ ਪਹਿਲਾ ਪੋਸਟਰ ਸ਼ੇਅਰ ਕਰਦੇ ਹੋਏ ਬੇਹੱਦ ਖੁਸ਼ ਹਾਂ। ਮੈਨੂੰ ਇੰਨੇ ਚੰਗੇ ਲੋਕਾਂ ਨਾਲ ਕੰਮ ਕਰਨ ਦਾ ਮੌਕਾ ਮਿਲਿਆ। ਇਸ ਫ਼ਿਲਮ ਦਾ ਇਕ-ਇਕ ਸੀਨ ਦੇਖਣ ਲਾਇਕ ਹੈ’।
ਅਭੈ ਦੀ ਇਸ ਫ਼ਿਲਮ ਨੂੰ ਸੰਜੇ ਲੀਲਾ ਭੰਸਾਲੀ ਅਤੇ ਮਹਾਵੀਰ ਜੈਨ ਮਿਲ ਕੇ ਪ੍ਰੋਡਿਊਸ ਕਰ ਰਹੇ ਹਨ। ਉਥੇ ਹੀ ਇਸ ਦੀ ਕਹਾਣੀ ਸੰਜੇ ਤ੍ਰਿਪਾਠੀ ਨੇ ਲਿਖੀ ਹੈ। ਫ਼ਿਲਮ ਨੂੰ ਡਾਇਰੈਕਟ ਕਰਨ ਦੀ ਜ਼ਿੰਮੇਵਾਰੀ ਵੀ ਸੰਜੇ ਲੀਲਾ ਭੰਸਾਲੀ ਨਿਭਾਅ ਰਹੇ ਹਨ। ਫ਼ਿਲਮ ਨਿਰਮਾਤਾਵਾਂ ਦਾ ਮੰਨਣਾ ਹੈ ਕਿ ਪੀਐਮ ਮੋਦੀ ਦੀ ਜ਼ਿੰਦਗੀ ਵਿਚ ਇਕ ਨਿਰਣਾਇਕ ਸਮਾਂ ਰਿਹਾ ਹੈ ਅਤੇ ‘ਮਨ ਬੈਰਾਗੀ’ ਇਸ ਬਾਰੇ ਹੀ ਹੈ। ਫ਼ਿਲਮ ਪੂਰੀ ਇਮਾਨਦਾਰੀ ਅਤੇ ਗੰਭੀਰਤਾ ਨਾਲ ਬਣਾਈ ਗਈ ਹੈ।
ਫ਼ਿਲਮ ਬਾਰੇ ਗੱਲ ਕਰਦੇ ਹੋਏ ਭੰਸਾਲੀ ਨੇ ਕਿਹਾ, ‘ਇਸ ਕਹਾਣੀ ਦੀ ਯੂਨੀਵਰਸਲ ਅਪੀਲ ਅਤੇ ਮੈਸੇਜ ਨੇ ਮੈਨੂੰ ਅਟਰੈਕਟ ਕੀਤਾ ਹੈ। ਕਹਾਣੀ ਪੂਰੀ ਤਰ੍ਹਾਂ ਰਿਸਰਚ ਤੋਂ ਬਾਅਦ ਤਿਆਰ ਕੀਤੀ ਗਈ ਹੈ। ਇਕ ਯੁਵਾ ਦੇ ਤੌਰ ‘ਤੇ ਪੀਐਮ ਮੋਦੀ ਦੀ ਜ਼ਿੰਦਗੀ ਦੇ ਟਰਨਿੰਗ ਪੁਆਇੰਟ ਨੇ ਮੈਨੂੰ ਬਹੁਤ ਇੰਪਰੈਸ ਕੀਤਾ। ਮੈਨੂੰ ਮਹਿਸੂਸ ਹੋਇਆ ਕਿ ਇਹ ਕਹਾਣੀ ਹੁਣ ਤੱਕ ਦੱਸੀ ਨਹੀਂ ਗਈ ਹੈ ਅਤੇ ਉਸ ਨੂੰ ਸਾਰਿਆਂ ਨੂੰ ਦੱਸਣ ਦੀ ਜ਼ਰੂਰਤ ਹੈ’।
Entertainment ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ