
ਪ੍ਰਧਾਨ ਮੰਤਰੀ ਦੀ ਅਮਰੀਕਾ ਫੇਰੀ 22 ਸਤੰਬਰ ਤੋਂ ਸ਼ੁਰੂ ਹੋ ਰਹੀ ਹੈ
ਨਵੀਂ ਦਿੱਲੀ- ਯੂਐਨਜੀਏ ਬੈਠਕ ਦੌਰਾਨ ਦੁਨੀਆ ਭਾਰਤ ਦੀ ਕੂਟਨੀਤਿਕ ਤਾਕਤ ਦੇਖੇਗੀ। ਮਰਿੰਦਰ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਇਕ ਮੰਚ 'ਤੇ ਆਉਣਾ ਪਾਕਿਸਤਾਨ ਲਈ ਵੱਡਾ ਝਟਕਾ ਸਾਬਿਤ ਹੋ ਸਕਦਾ ਹੈ। ਉੱਥੇ ਹੀ ਮੋਦੀ ਦੁਨੀਆ ਦੇ ਸਾਰੇ ਦੇਸ਼ਾਂ ਨਾਲ ਦੋ ਦਰਜਨਾਂ ਤੋਂ ਜ਼ਿਆਦਾ ਬੈਠਕਾਂ ਵਿਚ ਭਾਰਤ ਦੀ ਕੂਟਨੀਤਿਕ ਨੂੰ ਹੁਲਾਰਾ ਦੇਣ ਦੀ ਕੋਸ਼ਿਸ਼ ਕਰ ਰਹੇ ਹਨ। ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਕਿਹਾ ਕਿ ਭਾਰਤ-ਅਮਰੀਕਾ ਸੰਬੰਧਾਂ ਵਿਚ ਕੋਈ ਖੇਤਰ ਅਜਿਹਾ ਨਹੀਂ ਹੈ ਜਿਥੇ ਅਗਾਂਹਵਧੂ ਦਿਸ਼ਾ ਵਿਚ ਕੋਈ ਪ੍ਰਗਤੀ ਨਾ ਹੋਵੇ ਅਤੇ ਦੋਵਾਂ ਦੇਸ਼ਾਂ ਵਿਚਾਲੇ ਸੰਬੰਧਾਂ ਦੀ ਸਥਿਤੀ ਵਧੀਆ ਹੈ।
UNGA meet india show his Diplomatic power Infront of world PM modi Donald Trump Pakistan
ਯੂ ਐਨ ਜੀ ਏ ਦੇ ਦੌਰਾਨ ਰਾਸ਼ਟਰੀ ਸੁਰੱਖਿਆ ਅਤੇ ਨਿਵੇਸ਼, ਵਪਾਰ ਭਾਰਤ ਦੇ ਸਾਂਝੇ ਏਜੰਡੇ 'ਤੇ ਹੋਣਗੇ। ਵਿਦੇਸ਼ ਮੰਤਰੀ ਨੇ ਕਿਹਾ ਕਿ ਪਿਛਲੇ 20 ਸਾਲਾਂ ਵਿਚ ਭਾਰਤ ਅਤੇ ਅਮਰੀਕਾ ਦੇ ਸਬੰਧਾਂ ਵਿਚ ਤਰੱਕੀ ਹੋਈ ਹੈ, ਭਾਵੇਂ ਇਹ ਬੁਸ਼ ਪ੍ਰਸ਼ਾਸਨ, ਓਬਾਮਾ ਜਾਂ ਹੁਣ ਟਰੰਪ ਦੇ ਤਹਿਤ ਪ੍ਰਸ਼ਾਸਨ ਹੋਵੇ। ਦੋਵਾਂ ਦੇਸ਼ਾਂ ਵਿਚ ਵਪਾਰ ਬਾਰੇ ਪੁੱਛੇ ਗਏ ਇਕ ਸਵਾਲ ਦੇ ਜਵਾਬ ਵਿਚ ਜੈਸ਼ੰਕਰ ਨੇ ਕਿਹਾ ਕਿ ਦੋਹਾਂ ਦੇਸ਼ਾਂ ਵਿਚਾਲੇ ਵਪਾਰਕ ਸਮੱਸਿਆ ਆਮ ਹੈ। ਪ੍ਰਧਾਨ ਮੰਤਰੀ ਦੀ ਅਮਰੀਕਾ ਫੇਰੀ 22 ਸਤੰਬਰ ਤੋਂ ਸ਼ੁਰੂ ਹੋ ਰਹੀ ਹੈ। ਵਿਦੇਸ਼ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਭਾਰਤੀ ਭਾਈਚਾਰੇ ਨੂੰ ਸੰਬੋਧਿਤ ਕਰ ਰਹੇ ਹਨ ਅਤੇ ਇਸ ਲੜੀ ਵਿਚ ਉਨ੍ਹਾਂ ਨੇ 2014 ਵਿਚ ਨਿਊਯਾਰਕ ਵਿਚ ਮੈਡੀਸਨ ਸਕਵਾਇਰ ਵਿਚ ਅਤੇ 2015 ਵਿਚ ਸੈਨ ਜੋਸੇ ਵਿਚ ਸੰਬੋਧਨ ਦਿੱਤਾ ਸੀ।
S Jaishankar
ਇਹ ਪੁੱਛੇ ਜਾਣ 'ਤੇ ਕਿ ਇਕ ਪਲੇਟਫਾਰਮ 'ਤੇ ਮੋਦੀ ਅਤੇ ਟਰੰਪ ਦੇ ਇਕ ਹੋਣ ਨਾਲ ਪਾਕਿਸਤਾਨ ਨੂੰ ਕੀ ਸੰਦੇਸ਼ ਜਾਵੇਗਾ, ਵਿਦੇਸ਼ ਮੰਤਰੀ ਨੇ ਕਿਹਾ ਕਿ ਇਹ ਮੁਲਾਂਕਣ ਪਾਕਿਸਤਾਨ ਨੂੰ ਕਰਨਾ ਹੋਵੇਗਾ। ਵਿਦੇਸ਼ ਮੰਤਰੀ ਨੇ ਕਿਹਾ ਕਿ ਭਾਰਤ-ਅਮਰੀਕਾ ਦੇ ਸੰਬੰਧ ਬਹੁਤ ਵਧੀਆ ਹਨ। ਉਨ੍ਹਾਂ ਕਿਹਾ ਕਿ ਅਸੀਂ ਵੇਖਦੇ ਹਾਂ ਕਿ ਦੁਨੀਆ ਵਿਚ ਦੁਬਾਰਾ ਸੰਤੁਲਨ ਚੱਲ ਰਿਹਾ ਹੈ ਅਤੇ ਮਲਟੀਪਲਰ ਸਿਸਟਮ ਦੀ ਗੱਲ ਹੋ ਰਹੀ ਹੈ। ਅਜਿਹੀ ਸਥਿਤੀ ਵਿਚ ਭਾਰਤ ਦੇ ਮਾਮਲੇ ਨੂੰ ਧਿਆਨ ਨਾਲ ਸੁਣਿਆ ਜਾ ਰਿਹਾ ਹੈ। ਉਹਨਾਂ ਨੇ ਉੱਤਰੀ ਅਮਰੀਕਾ, ਯੂਰਪ, ਖਾੜੀ, ਆਸੀਆਨ ਅਤੇ ਅਫਰੀਕੀ ਦੇਸ਼ਾਂ ਨਾਲ ਭਾਰਤ ਦੇ ਸਬੰਧਾਂ ਨੂੰ ਮਜ਼ਬੂਤਕਰਨ ਦੀਆਂ ਕੋਸ਼ਿਸ਼ਾਂ ਦਾ ਜ਼ਿਕਰ ਕੀਤਾ।
UNGA Meet India Show his Diplomatic Power Infront of world PM modi Donald Trump Pakistan
ਜੈਸ਼ੰਕਰ ਨੇ ਕਿਹਾ ਕਿ ਇਹ ਭਾਰਤੀ ਅਮਰੀਕੀ ਭਾਈਚਾਰੇ ਦੀ ਇਕ ਵੱਡੀ ਪ੍ਰਾਪਤੀ ਹੈ। ਇਹ ਸਪੱਸ਼ਟ ਹੈ ਕਿ ਉਨ੍ਹਾਂ ਨੂੰ ਕਿਵੇਂ ਦੇਖਿਆ ਜਾਂਦਾ ਹੈ ਅਤੇ ਉਨ੍ਹਾਂ ਨੂੰ ਕਿਸ ਤਰ੍ਹਾਂ ਦਾ ਸਤਿਕਾਰ ਦਿੱਤਾ ਜਾਂਦਾ ਹੈ। ਜੇ ਅਮਰੀਕੀ ਰਾਸ਼ਟਰਪਤੀ ਅਜਿਹੇ ਪ੍ਰੋਗਰਾਮ ਵਿਚ ਸ਼ਾਮਲ ਹੁੰਦੇ ਹਨ ਤਾਂ ਇਹ ਇਕ ਵੱਡੀ ਪ੍ਰਾਪਤੀ ਹੈ। ਉਨ੍ਹਾਂ ਕਿਹਾ ਕਿ ਇਹ ਬਹੁਤ ਮਾਣ ਦੀ ਗੱਲ ਹੈ ਕਿ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਪ੍ਰਧਾਨ ਮੰਤਰੀ ਮੋਦੀ ਦੇ ਹਿਊਸਟਨ ਪ੍ਰੋਗਰਾਮ ਲਈ ਭਾਰਤੀ ਭਾਈਚਾਰੇ ਦਾ ਸੱਦਾ ਸਵੀਕਾਰ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਅਸੀਂ ਟਰੰਪ ਦਾ ਬਹੁਤ ਨਿੱਘਾ ਸਵਾਗਤ ਕਰਾਂਗੇ।