
ਪੀਐਮ ਮੋਦੀ ਦੀ ਅਲੋਚਕ ਅਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਮੰਗਲਵਾਰ ਨੂੰ ਉਹਨਾਂ ਦੀ ਪਤਨੀ ਜਸ਼ੋਦਾਬੇਨ ਨਾਲ ਕੋਲਕਾਤਾ ਏਅਰਪੋਰਟ ‘ਤੇ ਮੁਲਾਕਾਤ ਕੀਤੀ।
ਕੋਲਕਾਤਾ: ਪ੍ਰਧਾਨਮੰਤਰੀ ਮੋਦੀ ਦੀ ਅਲੋਚਕ ਅਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਮੰਗਲਵਾਰ ਨੂੰ ਉਹਨਾਂ ਦੀ ਪਤਨੀ ਜਸ਼ੋਦਾਬੇਨ ਨਾਲ ਕੋਲਕਾਤਾ ਏਅਰਪੋਰਟ ‘ਤੇ ਮੁਲਾਕਾਤ ਕੀਤੀ। ਇਹ ਮੁਲਾਕਾਤ ਅਚਾਨਕ ਹੋਈ ਸੀ। ਦਰਅਸਲ ਪੀਐਮ ਮੋਦੀ ਦੀ ਪਤਨੀ ਜਸ਼ੋਦਾਬੇਨ ਝਾਰਖੰਡ ਤੋਂ ਦੋ ਦਿਨ ਦੀ ਯਾਤਰਾ ਤੋਂ ਬਾਅਦ ਵਾਪਸ ਆ ਰਹੀ ਸੀ। ਇਸੇ ਦੌਰਾਨ ਹਵਾਈ ਅੱਡੇ ‘ਤੇ ਉਹਨਾਂ ਨੂੰ ਦੇਖਦੇ ਹੀ ਸੀਐਮ ਮਮਤਾ ਬੈਨਰਜੀ ਦੌੜ ਕੇ ਉਹਨਾਂ ਨੂੰ ਮਿਲਣ ਪਹੁੰਚ ਗਈ।
Mamata Banerjee met PM Modi's Wife
ਖ਼ਬਰਾਂ ਮੁਤਾਬਕ ਦੋਨਾਂ ਵਿਚਕਾਰ ਚੰਗੀ ਗੱਲਬਾਤ ਹੋਈ ਅਤੇ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਜਸ਼ੋਦਾਬੇਨ ਨੂੰ ਇਕ ਸਾੜ੍ਹੀ ਗਿਫਟ ਕੀਤੀ। ਦੱਸ ਦਈਏ ਕਿ ਮਮਤਾ ਬੈਨਰਜੀ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਨ ਵਾਲੀ ਹੈ ਅਤੇ ਇਸ ਦੌਰਾਨ ਉਹ ਸੂਬੇ ਦੇ ਕਈ ਅਹਿਮ ਮੁੱਦੇ ਮੋਦੀ ਸਾਹਮਣੇ ਰੱਖੇਗੀ। ਦੱਸ ਦਈਏ ਕਿ ਜਸ਼ੋਦਾਬੇਨ ਨੇ ਸੋਮਵਾਰ ਨੂੰ ਪੱਛਮੀ ਬੰਗਾਲ ਦੇ ਪੱਛਮੀ ਵਰਧਮਾਨ ਜ਼ਿਲ੍ਹੇ ਦੇ ਆਸਨਸੋਲ ਵਿਚ ਇਕ ਮੰਦਰ ‘ਚ ਪੂਜਾ ਕੀਤੀ।
Mamta Benerjee and PM Modi
ਮਮਤਾ ਅੱਜ ਬੁੱਧਵਾਰ ਸ਼ਾਮ ਸਾਢੇ ਚਾਰ ਵਜੇ ਦਿੱਲੀ ਵਿਚ ਪੀਐਮ ਮੋਦੀ ਨਾਲ ਮੁਲਾਤਾਕ ਕਰਨ ਜਾ ਰਹੀ ਹੈ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਮਮਤਾ ਨੇ ਕਿਹਾ ਕਿ ਉਹ ਆਮ ਤੌਰ 'ਤੇ ਦਿੱਲੀ ਨਹੀਂ ਜਾਂਦੀ। ਉਹਨਾਂ ਕਿਹਾ ਕਿ ਇਸ ਵਾਰ ਉਹ ਉਸ ਪੈਸੇ ਬਾਰੇ ਗੱਲ ਕਰਨ ਜਾ ਰਹੀ ਹੈ ਜੋ ਪੱਛਮੀ ਬੰਗਾਲ ਨੂੰ ਮਿਲਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਉਹ ਪੱਛਮ ਬੰਗਾਲ ਦਾ ਨਾਂਅ ਬਦਲਣ ਆਦਿ ਮੁੱਦੇ ‘ਤੇ ਮੋਦੀ ਨਾਲ ਗੱਲ ਕਰੇਗੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।