
ਪੁਲਿਸ ਨੇ ਸੋਮਵਾਰ ਨੂੰ ਦਸਿਆ ਕਿ ਸ਼ਰਮਾ ਦੀ ਕਾਰ ਨੂੰ ਨਸ਼ੇ ’ਚ ਧੁੱਤ ਇਕ ਡਰਾਈਵਰ ਨੇ ਟੱਕਰ ਮਾਰ ਦਿਤੀ।
Bollywood News: ਬਾਲੀਵੁੱਡ ਅਦਾਕਾਰ ਸਲਮਾਨ ਖਾਨ ਦੇ ਜੀਜਾ ਆਯੁਸ਼ ਸ਼ਰਮਾ ਮੁੰਬਈ ਦੇ ਖਾਰ ਇਲਾਕੇ ’ਚ ਹਾਦਸੇ ਦਾ ਸ਼ਿਕਾਰ ਹੋ ਗਏ। ਪੁਲਿਸ ਨੇ ਸੋਮਵਾਰ ਨੂੰ ਦਸਿਆ ਕਿ ਸ਼ਰਮਾ ਦੀ ਕਾਰ ਨੂੰ ਨਸ਼ੇ ’ਚ ਧੁੱਤ ਇਕ ਡਰਾਈਵਰ ਨੇ ਟੱਕਰ ਮਾਰ ਦਿਤੀ। ਸਨਿਚਰਵਾਰ ਨੂੰ ਵਾਪਰੇ ਇਸ ਹਾਦਸੇ ਦੇ ਸਮੇਂ ਸ਼ਰਮਾ ਕਾਰ ’ਚ ਨਹੀਂ ਸੀ। ਉਸ ਦਾ 31 ਸਾਲ ਦਾ ਡਰਾਈਵਰ, ਜੋ ਉਸ ਸਮੇਂ ਕਾਰ ਵਿਚ ਇਕਲੌਤਾ ਯਾਤਰੀ ਸੀ, ਹਾਦਸੇ ਵਿਚ ਜ਼ਖਮੀ ਹੋ ਗਿਆ ਅਤੇ ਕਾਰ ਨੂੰ ਨੁਕਸਾਨ ਪਹੁੰਚਿਆ।
ਇਕ ਪੁਲਿਸ ਅਧਿਕਾਰੀ ਨੇ ਦਸਿਆ ਕਿ ਸ਼ਰਮਾ ਦਾ ਡਰਾਈਵਰ ਖਾਰ ਜਿਮਖਾਨਾ ਨੇੜੇ ਰੋਡ ਨੰਬਰ 16 ਤੋਂ ਬਾਂਦਰਾ ਵਲ ਜਾ ਰਿਹਾ ਸੀ ਕਿ ‘ਨੋ ਐਂਟਰੀ’ ਖੇਤਰ ਤੋਂ ਆ ਰਹੀ ਇਕ ਹੋਰ ਤੇਜ਼ ਰਫਤਾਰ ਕਾਰ ਨੇ ਅਦਾਕਾਰ ਦੀ ਕਾਰ ਨੂੰ ਸਾਹਮਣੇ ਤੋਂ ਟੱਕਰ ਮਾਰ ਦਿਤੀ। ਉਨ੍ਹਾਂ ਦਸਿਆ ਕਿ ਮੁਲਜ਼ਮ ਕਾਰ ਚਾਲਕ ਪਰਵਿੰਦਰਜੀਤ ਸਿੰਘ (35) ਕਥਿਤ ਤੌਰ ’ਤੇ ਨਸ਼ੇ ਦੀ ਹਾਲਤ ’ਚ ਸੀ ਅਤੇ ਉਸ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਨੇ ਉਸ ਨੂੰ ਫੜ ਲਿਆ। ਸ਼ਰਮਾ ਦੇ ਡਰਾਈਵਰ ਅਰਮਾਨ ਮਹਿੰਦੀ ਹਸਨ ਖਾਨ ਦੇ ਸਿਰ ਅਤੇ ਸੱਜੀ ਲੱਤ ’ਤੇ ਸੱਟਾਂ ਲੱਗੀਆਂ ਹਨ।
ਪੁਲਿਸ ਨੇ ਦਸਿਆ ਕਿ ਹਸਨ ਖਾਨ ਦੀ ਸ਼ਿਕਾਇਤ ਦੇ ਆਧਾਰ ’ਤੇ ਪਰਵਿੰਦਰਜੀਤ ਸਿੰਘ ਵਿਰੁਧ ਭਾਰਤੀ ਦੰਡਾਵਲੀ ਦੀ ਧਾਰਾ 279 (ਤੇਜ਼ ਰਫਤਾਰ ਨਾਲ ਗੱਡੀ ਚਲਾਉਣਾ) ਅਤੇ 337 (ਦੂਜਿਆਂ ਦੀ ਜ਼ਿੰਦਗੀ ਜਾਂ ਨਿੱਜੀ ਸੁਰੱਖਿਆ ਨੂੰ ਖਤਰੇ ’ਚ ਪਾਉਣਾ) ਅਤੇ ਮੋਟਰ ਵਹੀਕਲ ਐਕਟ ਦੀਆਂ ਧਾਰਾਵਾਂ ਤਹਿਤ ਐਫ.ਆਈ.ਆਰ. ਦਰਜ ਕੀਤੀ ਗਈ ਹੈ। ਆਯੁਸ਼ ਸ਼ਰਮਾ 2018 ਦੀ ਫਿਲਮ ‘ਲਵਯਾਤਰੀ’ ਲਈ ਜਾਣੇ ਜਾਂਦੇ ਹਨ। ਉਹ ਆਖਰੀ ਵਾਰ 2021 ਦੀ ਫਿਲਮ ‘ਅੰਤਿਮ’ ’ਚ ਸਲਮਾਨ ਖਾਨ ਦੇ ਨਾਲ ਨਜ਼ਰ ਆਈ ਸੀ।
(For more news apart from Bollywood News, stay tuned to Rozana Spokesman)