
ਬਾਲੀਵੁੱਡ ਅਦਾਕਾਰਾ ਅਤੇ ਗੀਤਕਾਰ-ਕਵੀ ਜਾਵੇਦ ਅਖਤਰ ਦੀ ਪਤਨੀ ਸ਼ਬਾਨਾ ਆਜ਼ਮੀ ਸ਼ਨਿੱਚਰਵਾਰ ਨੂੰ ਇੱਕ ਕਾਰ ਹਾਦਸੇ ਵਿੱਚ ਬੁਰੀ ਤਰ੍ਹਾਂ ਜ਼ਖਮੀ ਹੋ ਗਈ। ਜਾਣਕਾਰੀ...
ਬਾਲੀਵੁੱਡ ਅਦਾਕਾਰਾ ਅਤੇ ਗੀਤਕਾਰ-ਕਵੀ ਜਾਵੇਦ ਅਖਤਰ ਦੀ ਪਤਨੀ ਸ਼ਬਾਨਾ ਆਜ਼ਮੀ ਸ਼ਨਿੱਚਰਵਾਰ ਨੂੰ ਇੱਕ ਕਾਰ ਹਾਦਸੇ ਵਿੱਚ ਬੁਰੀ ਤਰ੍ਹਾਂ ਜ਼ਖਮੀ ਹੋ ਗਈ। ਜਾਣਕਾਰੀ ਅਨੁਸਾਰ ਇਹ ਹਾਦਸਾ ਮੁੰਬਈ-ਪੁਣੇ ਐਕਸਪ੍ਰੈਸ 'ਤੇ ਕੋਲਹਾਪੁਰ ਨੇੜੇ ਹੋਇਆ।
ਜਾਣਕਾਰੀ ਦਿੰਦੇ ਹੋਏ ਰਾਏਗੜ ਦੇ ਐਸਪੀ ਅਨਿਲ ਪਾਰਸਕਰ ਨੇ ਦੱਸਿਆ ਕਿ ਇਹ ਹਾਦਸਾ ਦੁਪਹਿਰ 3.30 ਵਜੇ ਮੁੰਬਈ ਤੋਂ 60 ਕਿਲੋਮੀਟਰ ਦੂਰ ਕੋਲਹਾਪੁਰ ਨੇੜੇ ਵਾਪਰਿਆ। ਜਿਸ ਕਾਰ ਚ ਉਹ ਸਵਾਰ ਸੀ ਉਹ ਇਕ ਟਰੱਕ ਨਾਲ ਟਕਰਾ ਗਈ। ਉਨ੍ਹਾਂ ਨੂੰ ਨਵੀਂ ਮੁੰਬਈ ਦੇ ਐਮਜੀਐਮ ਹਸਪਤਾਲ ਚ ਦਾਖਲ ਕਰਵਾਇਆ ਗਿਆ ਹੈ, ਜਿਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।
ਕਾਰ ਚ ਸ਼ਬਾਨਾ ਆਜ਼ਮੀ ਨਾਲ ਉਨ੍ਹਾਂ ਦੇ ਪਤੀ ਜਾਵੇਦ ਅਖਤਰ ਦੇ ਨਾਲ ਸਨ। ਹਾਲਾਂਕਿ ਜਾਵੇਦ ਨੂੰ ਕੋਈ ਸੱਟ ਨਹੀਂ ਲੱਗੀ ਹੈ। ਟਰੱਕ ਨਾਲ ਟਕਰਾਉਣ ਵਾਲੀ ਕਾਰ ਦਾ ਅਗਲਾ ਹਿੱਸਾ ਨੁਕਸਾਨਿਆ ਗਿਆ ਹੈ।
ਹਾਦਸੇ ਤੋਂ ਤੁਰੰਤ ਬਾਅਦ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਵਾਲੇ ਲੋਕਾਂ ਦੀ ਗਿਣਤੀ ਵੱਧ ਗਈ ਹੈ। ਹਰ ਕੋਈ ਉਨ੍ਹਾਂ ਦੇ ਜਲਦੀ ਠੀਕ ਹੋਣ ਦੀ ਅਰਦਾਸ ਕਰ ਰਿਹਾ ਹੈ। ਦੱਸਣਯੋਗ ਹੈ ਕਿ ਇਕ ਦਿਨ ਪਹਿਲਾਂ ਸ਼ਬਾਨਾ ਆਜ਼ਮੀ ਨੇ ਜਾਵੇਦ ਅਖਤਰ ਦੇ ਜਨਮਦਿਨ 'ਤੇ ਇਕ ਸ਼ਾਨਦਾਰ ਪਾਰਟੀ ਦਾ ਆਯੋਜਨ ਕੀਤਾ ਸੀ। ਬਾਲੀਵੁੱਡ ਦੇ ਕਈ ਅਦਾਕਾਰ ਨੇ ਇਸ ਪਾਰਟੀ ਵਿਚ ਸ਼ਿਰਕਤ ਕੀਤੀ ਸੀ।