ਪੁਲਵਾਮਾ ਅਤਿਵਾਦੀ ਹਮਲਾ: ‘ਨੋਟਬੁੱਕ’ ਦੇ ਨਿਰਮਾਤਾ ਸ਼ਹੀਦਾਂ ਦੇ ਪਰਿਵਾਰਾਂ ਨੂੰ ਦੇਣਗੇ ਲੱਖਾਂ ਰੁਪਏ
Published : Feb 19, 2019, 4:27 pm IST
Updated : Feb 19, 2019, 4:28 pm IST
SHARE ARTICLE
Notbook producer will donate 22 lakh rupees to family of pulwama martyr
Notbook producer will donate 22 lakh rupees to family of pulwama martyr

14 ਫਰਵਰੀ ਨੂੰ ਸੀ.ਆਰ.ਪੀ.ਐਫ. ਦੇ ਕਾਫਲੇ ਤੇ ਹੋਏ ਅਤਿਵਾਦੀ ਹਮਲੇ ਦੀ ਨਿੰਦਾ ‘ਚ ਰਾਸ਼ਟਰ ਇੱਕਜੁਟ ਹੈ। ਫਿਲਮ ਨੋਟਬੁੱਕ ਦੇ ਨਿਰਮਾਤਾ ਸਲਮਾਨ ਖਾਨ ਫਿਲਮਸ ...

ਨਵੀਂ ਦਿੱਲੀ :14 ਫਰਵਰੀ ਨੂੰ ਸੀ.ਆਰ.ਪੀ.ਐਫ. ਦੇ ਕਾਫਲੇ ਤੇ ਹੋਏ ਅਤਿਵਾਦੀ ਹਮਲੇ ਦੀ ਨਿੰਦਾ ‘ਚ ਰਾਸ਼ਟਰ ਇੱਕਜੁਟ ਹੈ। ਫਿਲਮ ਨੋਟਬੁੱਕ ਦੇ ਨਿਰਮਾਤਾ ਸਲਮਾਨ ਖਾਨ ਫਿਲਮਸ ਅਤੇ ਸਿਨੇ 1 ਸਟੂਡੀਓਜ਼ ਨੇ ਸ਼ਹੀਦਾਂ ਦੇ ਪਰਿਵਾਰਾਂ ਨੂੰ 22 ਲੱਖ ਰੁਪਏ ਦੀ ਮਾਲੀ ਮਦਦ ਦੇਣ ਦਾ ਫੈਸਲਾ ਕੀਤਾ ਹੈ। ਫਿਲਮ ‘ਨੋਟਬੁੱਕ’ ਦੀ ਪੂਰੀ ਸ਼ੂਟਿੰਗ ਸਾਲ 2018 ਦੇ ਅਕਤੂਬਰ-ਨਵੰਬਰ ਮਹੀਨੇ ‘ਚ ਕਸ਼ਮੀਰ ਵਿਚ ਕੀਤੀ ਗਈ ਸੀ।

ਫਿਲਮ ਨਿਰਮਾਤਾ ਦਾ ਕਹਿਣਾ ਹੈ ਕਿ ਸਾਡਾ ਪੂਰਾ ਦਲ ਮੁੱਖ ਰੂਪ ਤੋਂ ਘਾਟੀ ‘ਚ ਭਾਰਤੀ ਸੈਨਾ, ਸੀ.ਆਰ.ਪੀ.ਐਫ ਤੇ ਕਸ਼ਮੀਰ ਦੇ ਲੋਕਾਂ ਦੀ ਕੋਸ਼ਿਸ਼ ਕਰਕੇ ਹੀ ਫਿਲਮ ਦੀ ਸ਼ੂਟਿੰਗ ਨੂੰ ਅੰਜਾਮ ਦੇ ਸਕਿਆ ਹੈ। ਅਸੀਂ ਦੇਸ਼ ਲਈ ਸ਼ਹੀਦ ਹੋ ਚੁਕੇ ਵੀਰ ਜਵਾਨਾਂ ਨੂੰ ਸ਼ਰਧਾਂਜਲੀ ਦਿੰਦੇ ਹਾਂ ਤੇ ਇਸ ਮੁਸ਼ਕਿਲ ਘੜੀ ਵਿਚ ਅਸੀਂ ਸ਼ਹੀਦਾਂ ਦੇ ਪਰਿਵਾਰਾਂ ਨਾਲ ਹਾਂ। 

 

 

‘ਨੋਟਬੁੱਕ’ 2019 ‘ਚ ਰੀਲੀਜ਼ ਹੋਣ ਵਾਲੀ ਬਾਲੀਵੁੱਡ ਰੋਮਾਂਸ-ਡਰਾਮਾਂ ਫਿਲਮ ਹੈ ਜਿਸ ਵਿਚ ਜ਼ਹੀਰ ਇਕਬਾਲ ਅਤੇ ਪ੍ਰਨੂਤਨ ਬਹਲ ਮੁੱਖ ਭੂਮਿਕਾ ‘ਚ ਨਜ਼ਰ ਆਣਗੇ। ਰਾਸ਼ਟਰੀ ਪੁਰਸਕਾਰ ਵਿਜੇਤਾ ਨਿਿਤਨ ਕੱਕੜ ਵੱਲੋਂ ਨਿਰਦੇਸ਼ਤ ਇਹ ਫਿਲਮ ਸਲਮਾਨ ਖਾਨ, ਮੁਰਾਦ ਖੇਤਾਨੀ ‘ਤੇ ਅਸ਼ਵਨੀ ਵੱਲੌ ਨਿਰਮਾਣਿਤ ਕੀਤੀ ਗਈ। ਇਹ ਫਿਲਮ 29 ਮਾਰਚ 2019 ਨੂੰ ਰਿਲੀਜ਼ ਹੋਵੇਗੀ। 

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement