‘ਨਾਨੂ ਕੀ ਜਾਨੂੰ’ 'ਚ ਦਿਖੇਗਾ ਅਭੇ ਦਿਉਲ ਅਤੇ ਪਤਰਲੇਖਾ ਦੀ ਕੈਮਿਸਟ੍ਰੀ ਦਾ ਜਲਵਾ
Published : Mar 14, 2018, 11:53 am IST
Updated : Mar 19, 2018, 4:31 pm IST
SHARE ARTICLE
Abhay Deol, Patralekha's Nanu Ki Jaanu
Abhay Deol, Patralekha's Nanu Ki Jaanu

ਅਭੇ ਦਿਉਲ ਅਤੇ ਅਦਾਕਾਰਾ ਪਤਰਲੇਖਾ 'ਨਾਨੂ ਕੀ ਜਾਨੂੰ' ਫ਼ਿਲਮ 'ਚ ਇਕੱਠੇ ਨਜ਼ਰ ਆਉਣ ਵਾਲੇ ਹਨ।

ਮੁੰਬਈ: ਅਦਾਕਾਰ ਅਭੇ ਦਿਉਲ ਅਤੇ ਅਦਾਕਾਰਾ ਪਤਰਲੇਖਾ 'ਨਾਨੂ ਕੀ ਜਾਨੂੰ' ਫ਼ਿਲਮ 'ਚ ਪਹਿਲੀ ਵਾਰ ਇਕੱਠੇ ਨਜ਼ਰ ਆਉਣ ਵਾਲੇ ਹਨ। ਫ਼ਿਲਮ ‘ਨਾਨੂ ਕੀ ਜਾਨੂੰ’ 20 ਅਪ੍ਰੈਲ ਨੂੰ ਜਾਰੀ ਹੋਵੇਗੀ। ਫ਼ਿਲਮ ਨੂੰ ਫ਼ਰਾਜ਼ ਹੈਦਰ ਨੇ ਡਾਇਰੈਕਟ ਕੀਤੀ ਹੈ। 

ਫ਼ਿਲਮ ਆਲੋਚਕ ਅਤੇ ਮਾਰਕੀਟ ਮਾਹਰ ਤਰਣ ਆਦਰਸ਼ ਨੇ ਟਵੀਟ ਕਰ ਫ਼ਿਲਮ ਰਿਲੀਜ਼ ਦੀ ਜਾਣਕਾਰੀ ਦਿਤੀ ਹੈ। ਫ਼ਿਲਮ ਨੂੰ ਸਾਜਿਦ ਕੂਰੈਸ਼ੀ ਨੇ ਪ੍ਰੋਡਿਊਸ ਕੀਤਾ ਹੈ। ਫ਼ਿਲਮ 'ਚ ਅਭੇ ਦਿਉਲ ਅਤੇ ਪਤਰਲੇਖਾ ਦੀ ਜ਼ਬਰਦਸਤ ਕੈਮਿਸਟ੍ਰੀ ਦੇਖਣ ਨੂੰ ਮਿਲੇਗੀ।

 

ਅਭੇ ਦਿਉਲ ਬਾਲੀਵੁੱਡ 'ਚ ਅਪਣੇ ਸਹਿਜ਼ ਅੰਦਾਜ਼ ਲਈ ਜਾਣੇ ਜਾਂਦੇ ਹਨ। ਫ਼ਿਲਮ 'ਦੇਵ - ਡੀ' 'ਚ ਉਨ੍ਹਾਂ ਦੇ “ਦੇਵ” ਅਤੇ 'ਓਏ ਲੱਕੀ ਲੱਕੀ ਓਏ' 'ਚ ਸ਼ਾਤਿਰ ਚੋਰ ਦੀ ਭੂਮਿਕਾ ਨੂੰ ਲੋਕਾਂ ਨੇ ਬਹੁਤ ਪਸੰਦ ਕੀਤਾ। 

ਅਭੇ ਦਿਉਲ ਦੀ ਫ਼ਿਲਮ 'ਜ਼ਿੰਦਗੀ ਨਹੀਂ ਮਿਲੇਗੀ ਦੁਬਾਰਾ' 'ਚ ਉਨ੍ਹਾਂ ਦੇ ਕਿਰਦਾਰ ਨੂੰ ਕਾਫ਼ੀ ਪਸੰਦ ਕੀਤਾ ਗਿਆ ਸੀ। ਫ਼ਿਲਮ 'ਚ ਉਨ੍ਹਾਂ ਦਾ ਕਿਰਦਾਰ ਕਾਫ਼ੀ ਸਹਿਜ਼ ਅਤੇ ਮਜ਼ੇਦਾਰ ਸੀ। ਅਭੇ ਦਿਉਲ ਦਾ ਨਾਮ ਸੋਨਮ ਕਪੂਰ ਨਾਲ ਵੀ ਜੋੜਿਆ ਜਾ ਚੁਕਿਆ ਹੈ।



'ਨਾਨੂ ਕੀ ਜਾਨੂੰ' ਇਕ ਡਾਰਕ ਕਾਮੇਡੀ ਫ਼ਿਲਮ ਹੋਵੇਗੀ। ਇਸ ਫ਼ਿਲਮ ਨੂੰ ਇਨਬਾਕਸ ਪਿਕਚਰਜ਼ ਉਸਾਰੀ ਕਰ ਰਿਹਾ ਹੈ। ਪਰਦੇ 'ਤੇ ਪਹਿਲੀ ਵਾਰ ਅਭੇ ਅਤੇ ਪਤਰਲੇਖਾ ਦੀ ਕੈਮਿਸਟ੍ਰੀ ਦੇਖਣਾ ਬੇਹੱਦ ਦਿਲਚਸਪ ਹੋਵੇਗੀ। ਦਸ ਦਈਏ ਕਿ ਅਦਾਕਾਰਾ ਪਤਰਲੇਖਾ ਨੇ ਐਕਟਰ ਰਾਜਕੁਮਾਰ ਰਾਵ ਦੇ ਨਾਲ ਫ਼ਿਲਮ ‘ਸਿਟੀਲਾਈਟਸ’ ਨਾਲ ਬਾਲੀਵੁੱਡ 'ਚ ਅਪਣੇ ਐਕਟਿੰਗ ਕਰੀਅਰ ਦੀ ਸ਼ੁਰੂਆਤ ਕੀਤੀ ਸੀ। 

ਇਹ ਫ਼ਿਲਮ ਦਰਸ਼ਕਾਂ ਨੂੰ ਕੁੱਝ ਖ਼ਾਸ ਪਸੰਦ ਨਹੀਂ ਆਈ ਸੀ। ਇਸ ਤੋਂ ਬਾਅਦ ਪਤਰਲੇਖਾ ਨੇ ਫ਼ਿਲਮ ‘ਲਵ ਗੇਮਜ਼’ 'ਚ ਅਪਣੇ ਗਲੈਮਰ ਦਾ ਜ਼ਬਰਦਸਤ ਤੜਕਾ ਲਗਾਇਆ। ਪਤਰਲੇਖਾ ਰਾਜਕੁਮਾਰ ਰਾਵ ਦੀ ਗਰਲਫ਼ਰੈਂਡ ਹੈ। ਦੋਵੇਂ ਕਈ ਸਾਲਾਂ ਤੋਂ ਇਕ ਦੂਜੇ ਨੂੰ ਡੇਟ ਕਰ ਰਹੇ ਹਨ। ਦੋਵਾਂ ਦੀ ਪਹਿਲੀ ਮੁਲਾਕਾਤ ਫ਼ਿਲਮ 'ਸਿਟੀਲਾਈਟਸ' ਦੇ ਸੈੱਟ 'ਤੇ ਹੋਈ ਸੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement