ਸੁਨੀਲ ਗਰੋਵਰ ਅਤੇ ਕਪਿਲ ਵਿਚਕਾਰ ਇਕ ਵਾਰ ਫਿ਼ਰ ਛਿੜੀ ਸ਼ਬਦੀ ਜੰਗ
Published : Mar 19, 2018, 5:46 pm IST
Updated : Mar 19, 2018, 5:46 pm IST
SHARE ARTICLE
Cold War between Sunil Grover and Kapil Sharma
Cold War between Sunil Grover and Kapil Sharma

ਕਮੇਡੀ ਸਟਾਰ ਕਪਿਲ ਸ਼ਰਮਾ ਅਤੇ ਸੁਨੀਲ ਗਰੋਵਰ ਦੀ ਕੋਲਡ ਵਾਰ ਅਕਸਰ ਹੀ ਸੋਸ਼ਲ ਮੀਡੀਆ 'ਤੇ ਸੁਰਖ਼ੀਆਂ ਬਣੀ ਰਹਿੰਦੀ ਹੈ।

ਕਮੇਡੀ ਸਟਾਰ ਕਪਿਲ ਸ਼ਰਮਾ ਅਤੇ ਸੁਨੀਲ ਗਰੋਵਰ ਦੀ ਕੋਲਡ ਵਾਰ ਅਕਸਰ ਹੀ ਸੋਸ਼ਲ ਮੀਡੀਆ 'ਤੇ ਸੁਰਖ਼ੀਆਂ ਬਣੀ ਰਹਿੰਦੀ ਹੈ। ਦਸ ਦਈਏ ਕਿ ਕਪਿਲ ਦੇ ਨਵੇਂ ਸ਼ੋਅ ਨੂੰ ਲੈ ਕੇ ਕਿਆਸ ਲਗਾਏ ਜਾ ਰਹੇ ਸਨ ਕਿ ਸੁਨੀਲ ਵੀ ਕਪਿਲ ਦੇ ਨਾਲ ਇਸ ਸ਼ੋਅ ਰਾਹੀਂ ਇਕੱਠੇ ਟੀਵੀ 'ਤੇ ਵਾਪਸੀ ਕਰ ਸਕਦੇ ਹਨ ਪਰ ਅਜਿਹਾ ਕੁਝ ਵੀ ਨਹੀਂ ਹੋਇਆ। ਜੇਕਰ ਕਪਿਲ ਅਤੇ ਸੁਨੀਲ ਦੀ ਤਾਜ਼ਾ ਅਪਡੇਟ ਦੇਖੀਏ ਜੋ ਕਿ ਸੁਰਖ਼ੀਆਂ ਬਣੀਆਂ ਹੋਈਆਂ ਹਨ ਉਹ ਇਹ ਹਨ ਕਿ ਪਹਿਲਾਂ ਸੁਨੀਲ ਨੇ ਕਿਹਾ ਸੀ ਕਿ ਕਪਿਲ ਨੇ ਉਸ ਨੂੰ ਸ਼ੋਅ 'ਤੇ ਨਹੀਂ ਬੁਲਾਇਆ, ਫਿਰ ਕਪਿਲ ਬੋਲੇ ਮੈਂ ਤੁਹਾਨੂੰ 100 ਵਾਰ ਫ਼ੋਨ ਕੀਤਾ ਹੈ। ਇਹ ਸੁਣ ਕੇ ਸੁਨੀਲ ਜੰਗ ਦੇ ਮੈਦਾਨ 'ਚ ਉਤਰ ਆਏ। ਉਨ੍ਹਾਂ ਸਾਫ਼ ਕਹਿ ਦਿੱਤਾ ਕਿ ਭਾਜੀ ਮੈਂ ਤੁਹਾਡੀਆਂ ਬਦਤਮੀਜ਼ੀਆਂ ਕਾਰਨ ਚੁੱਪ ਸੀ।

Kapil Sharma Sunil GroverKapil Sharma Sunil Grover

ਦਸ ਦਦੀਏ ਕਿ ਸੁਨੀਲ ਨੇ ਟਵੀਟ ਕਰਦੇ ਹੋਏ ਲਿਖਿਆ ਕਿ ਹੁਣ ਸਭ ਲੋਕ ਜਾਣਦੇ ਹਨ ਕਿ ਮੈਂ ਤੁਹਾਡੇ ਸ਼ੋਅ 'ਚ ਵਾਪਸੀ ਕਿਉਂ ਨਹੀਂ ਕਰ ਰਿਹਾ ਹਾਂ, ਮੈਂ ਤੁਹਾਡੇ ਨਵੇਂ ਸ਼ੋਅ ਦੀ ਗੱਲ ਕਰ ਰਿਹਾ ਹਾਂ। ਕਪਿਲ ਭਾਜੀ ਤੁਸੀਂ ਪੁਰਾਣੇ ਕਿੱਸੇ ਨੂੰ ਲੈ ਕੇ ਰੋਣਾ ਰੋਈ ਜਾ ਰਹੇ ਹੋ। ਮੈਂ ਇਕ ਸਾਲ ਤਕ ਚੁੱਪ ਸੀ ਤਾਂ ਕਿ ਤੁਹਾਡੀ ਇੱਜ਼ਤ ਬਣੀ ਰਹੇ, ਮੈਂ ਤੁਹਾਡਾ ਸਤਿਕਾਰ ਕਰਦਾ ਹਾਂ। ਅਸੀਂ ਮਿਲ ਕੇ ਇਕੱਠਿਆਂ ਨੇ ਬਹੁਤ ਵਧੀਆ ਕੰਮ ਕੀਤਾ ਹੈ ਤੇ ਹੁਣ ਮੈਂ ਫ਼ਾਲਤੂ ਨਹੀਂ ਬੋਲਾਂਗਾ। ਧਿਆਨ ਨਾਲ ਪੜ੍ਹੋ ਮੈਂ ਤੁਹਾਡੇ ਨਵੇਂ ਸ਼ੋਅ ਦੀ ਗੱਲ ਕਰ ਰਿਹਾ ਹਾਂ ਪੁਰਾਣੇ ਦੀ ਨਹੀਂ। ਤੁਸੀਂ ਇਕ ਚੰਗੇ ਕਾਮੇਡੀਅਨ ਹੋ, ਇਹ ਸਭ ਜਾਣਦੇ ਹਨ। ਆਪਣਾ ਧਿਆਨ ਰੱਖੋ, ਕਿਡਨੀ ਦੋ ਅਤੇ ਲੀਵਰ ਇਕ ਹੀ ਹੁੰਦਾ ਹੈ। ਮੈਂ ਫਿਰ ਤੋਂ ਤੁਹਾਡੀ ਗੱਲ ਦੁਹਰਾਉਣਾ ਚਾਹੁੰਦਾ ਹਾਂ। ਮੈਂ ਪੁਰਾਣੇ ਸ਼ੋਅ ਦੀ ਨਹੀਂ, ਨਵੇਂ ਸ਼ੋਅ 'ਤੇ ਵਾਪਸੀ ਦੀ ਗੱਲ ਕਰ ਰਿਹਾ ਸੀ। ਤੁਹਾਨੂੰ ਤੁਹਾਡੇ ਨਵੇਂ ਸ਼ੋਅ ਲਈ ਬਹੁਤ-ਬਹੁਤ ਸ਼ੁੱਭਕਾਮਨਾਵਾਂ। 

Kapil Sharma Sunil GroverKapil Sharma Sunil Grover

ਇਥੇ ਦੱਸਣਯੋਗ ਹੈ ਕਿ ਕਪਿਲ ਸ਼ਰਮਾ ਜਲਦ ਹੀ ਛੋਟੇ ਪਰਦੇ 'ਤੇ ਵਾਪਸੀ ਕਰਨ ਜਾ ਰਹੇ ਹਨ, ਜਿਸ ਦਾ ਨਾਮ ਹੈ 'ਫੈਮਿਲੀ ਟਾਈਮ ਵਿਦ ਕਪਿਲ ਸ਼ਰਮਾ। ਖ਼ਬਰਾਂ ਦੀ ਮੰਨੀਏ ਤਾਂ ਪਿਛਲੇ ਕੁਝ ਸਮੇਂ ਤੋਂ ਅਫ਼ਵਾਹ ਉੱਡ ਰਹੀ ਸੀ ਕਿ ਸੁਨੀਲ ਇਸ ਸ਼ੋਅ ਰਾਹੀਂ ਇਕ ਵਾਰ ਫਿਰ ਕਪਿਲ ਦੇ ਨਾਲ ਕੰਮ ਕਰਨ ਜਾ ਰਹੇ ਹਨ ਪਰ ਅਜੇ ਤਕ ਅਜਿਹਾ ਕੁਝ ਨਾ ਦੇਖਦੇ ਹੋਏ ਫੈਨਜ਼ ਨੇ ਸੁਨੀਲ ਨੂੰ ਸਵਾਲ ਕੀਤਾ।

Kapil Sharma Sunil GroverKapil Sharma Sunil Grover

ਇਸ ਦੇ ਜਵਾਬ 'ਚ ਸੁਨੀਲ ਨੇ ਪੋਸਟ ਕਰਦੇ ਹੋਏ ਲਿਖਿਆ ਕਿ ਮੈਨੂੰ ਕਦੇ ਬੁਲਾਇਆ ਨਹੀਂ ਗਿਆ। ਸੁਨੀਲ ਦੇ ਇਸ ਮੈਸੇਜ਼ ਨੂੰ ਪੜ੍ਹ ਕੇ ਕਪਿਲ ਸ਼ਰਮਾ ਬੇਹੱਦ ਨਾਰਾਜ਼ ਹੋ ਗਏ ਅਤੇ ਉਨ੍ਹਾਂ ਕਿਹਾ ਕਿ ਸੁਨੀਲ ਉਸਦੇ ਨਾਂ ਦਾ ਫ਼ਾਇਦਾ ਚੁੱਕ ਰਿਹਾ ਹੈ। ਇਕ ਸਾਲ ਤੋਂ ਉਹ ਚੁੱਪ ਸੀ ਪਰ ਹੁਣ ਫਿਰ ਬੋਲ ਰਿਹਾ ਹੈ। ਮੈਂ ਉਸਨੂੰ 100 ਵਾਰ ਕਾਲ ਕੀਤੀ ਸੀ ਪਰ ਮੈਨੂੰ ਹੁਣ ਉਸਦੀ ਕੋਈ ਜ਼ਰੂਰਤ ਨਹੀਂ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement