10 ਸਾਲ ਬਾਅਦ ਇਸ ਫਿਲਮ ਲਈ ਇਕੱਠੇ ਆਏ ਅਮਿਤਾਭ - ਸ਼ਾਹਰੁਖ
Published : Jun 19, 2018, 10:40 am IST
Updated : Jun 19, 2018, 10:40 am IST
SHARE ARTICLE
Amitabh and Shahrukh
Amitabh and Shahrukh

ਅਮਿਤਾਭ ਬੱਚਨ ਅਤੇ ਸ਼ਾਹਰੁਖ ਖਾਨ ਫਿਲਮਮੇਕਰ ਸੁਜਾਏ ਘੋਸ਼ ਦੀ ਫਿਲਮ ਲਈ ਇਕੱਠੇ ਆ ਰਹੇ ਹਨ।

ਅਮਿਤਾਭ ਬੱਚਨ ਅਤੇ ਸ਼ਾਹਰੁਖ ਖਾਨ ਫਿਲਮਮੇਕਰ ਸੁਜਾਏ ਘੋਸ਼ ਦੀ ਫਿਲਮ ਲਈ ਇਕੱਠੇ ਆ ਰਹੇ ਹਨ। ਦੋਨਾਂ ਦੀ ਆ ਹੀ ਇਸ ਫਿਲਮ ਦਾ ਨਾਮ 'ਬਦਲਾ' ਹੈ ਅਤੇ ਇਹ ਇੱਕ ਕਰਾਇਮ - ਥਰਿਲਰ ਫਿਲਮ ਹੈ। ਹਾਲਾਂਕਿ ਸ਼ਾਹਰੁਖ ਇਸ ਫਿਲਮ ਵਿੱਚ ਐਕਟਿੰਗ ਕਰਦੇ ਨਜ਼ਰ ਨਹੀਂ ਆਉਣਗੇ। ਉਹ ਇਸ ਫਿਲਮ ਨੂੰ ਪ੍ਰੋਡਿਊਸ ਕਰ ਰਹੇ ਹਨ। ਇਸ ਫਿਲਮ ਵਿੱਚ ਦਰਸ਼ਕਾਂ ਨੂੰ ਤਾਪਸੀ ਪੰਨੂ ਵੀ ਦੇਖਣ ਨੂੰ ਮਿਲੇਗੀ।

Amitabh and ShahrukhAmitabh and Shahrukh

ਸੁਜਾਏ ਨੇ ਗੱਲ ਕਰਦੇ ਹੋਏ ਕਿਹਾ -  ਜਦੋਂ ਤੁਹਾਡੀ ਫਿਲਮ ਵਿਚ ਅਮਿਤਾਭ ਬਚਨ ਜਿਵੇਂ ਐਕਟਰ ਹੁੰਦੇ ਹਨ ਤਾਂ ਤੁਸੀ ਅੱਧੀ ਲੜਾਈ ਪਹਿਲਾਂ ਹੀ ਜਿੱਤ ਜਾਂਦੇ ਹੋ। ਉਨ੍ਹਾਂ ਨੂੰ ਡਾਇਰੇਕਟ ਕਰਨ ਲਈ ਮੈਂ ਬਹੁਤ ਉਤਸ਼ਾਹਿਤ ਹਾਂ। ਮੈਂ ਕੁੱਝ ਸਮੇਂ ਤੋਂ ਤਾਪਸੀ ਦੇ ਨਾਲ ਵੀ ਕੰਮ ਕਰਨਾ ਚਾਹੁੰਦਾ ਸੀ ਤੇ ਹੁਣ ਇਹ ਉਨ੍ਹਾਂ ਦੇ ਲਈ ਪਰਫੈਕਟ ਸਟੋਰੀ ਹੈ ਤੇ ਇਸ ਨਾਲ ਹੁਣ ਦੁਗਣਾ ਉਤਸ਼ਾਹਿਤ ਹੋ ਗਿਆ ਹਾਂ ਕਿਉਂਕਿ ਫਿਲਮ ਨੂੰ ਸ਼ਾਹਰੁਖ ਪ੍ਰੋਡਿਊਸ ਕਰ ਰਹੇ ਹਨ। ਮੈਨੂੰ ਇਸ ਤੋਂ ਚੰਗੀ ਟੀਮ ਨਹੀਂ ਮਿਲ ਸਕਦੀ। ਹੁਣ ਕੰਮ ਦਾ ਸਮਾਂ ਹੈ।

Amitabh and ShahrukhAmitabh and Shahrukh

ਇਸ ਮਸ਼ਹੂਰ ਬਰਾਂਡ ਦੇ ਨਾਲ ਨਹੀਂ ਜੁੜਣਗੇ ਬਿਗ - ਬੀ ,  ਜਾਣੋ ਕੀ ਹੈ ਵਜ੍ਹਾ

ਸੁਜਾਏ ਨੇ ਅਮਿਤਾਭ ਨੂੰ ਅਲਾਦੀਨ ਅਤੇ Te3n ਵਿਚ ਡਾਇਰੈਕਟ ਕੀਤਾ ਹੈ। ਅਮਿਤਾਭ ਅਤੇ ਸ਼ਾਹਰੁਖ ਨੇ ਆਖ਼ਰੀ ਵਾਰ ਇਕੱਠਿਆਂ ਸਾਲ 2008 ਵਿੱਚ ਫਿਲਮ 'ਭੂਤਨਾਥ' ਵਿਚ ਕੰਮ ਕੀਤਾ ਸੀ। ਇਥੇ ਤੁਹਾਨੂੰ ਦਸ ਦਈਏ ਕਿ ਬਦਲਾ ਸਪੇਨਿਸ਼ ਫਿਲਮ 'ਦ ਇਨਵੀਜਿਬਲ ਗੇਸਟ' ਦਾ ਰੀਮੇਕ ਹੈ। 14 ਜੂਨ ਨੂੰ ਅਮਿਤਾਭ ਨੇ ਆਪਣੇ ਟਵਿਟਰ ਹੈਂਡਲ ਉੱਤੇ ਸ਼ੂਟਿੰਗ ਸ਼ੁਰੂ ਹੋਣ ਦੀ ਜਾਣਕਾਰੀ ਵੀ ਦਿੱਤੀ ਸੀ। ਅਮਿਤਾਭ ਅਤੇ ਤਾਪਸੀ ਇਸ ਤੋਂ ਪਹਿਲਾਂ ਪਿੰਕ ਵਿੱਚ ਕੰਮ ਕਰ ਚੁੱਕੇ ਹਨ।

Amitabh Bachchan tweetsAmitabh Bachchan tweets

ਅਜੇ ਕੁਝ ਸਮਾਂ ਪਹਿਲਾ ਹੀ ਅਮਿਤਾਭ ਬੱਚਨ ਫਿਲਮ '102 ਨਾਟ ਆਊਟ' 'ਚ ਦਿਖੇ ਸੀ। ਇਸ ਫਿਲਮ 'ਚ ਅਮਿਤਾਭ ਰਿਸ਼ੀ ਕਪੂਰ ਨੂੰ ਛੇੜਦੇ ਹੋਏ ਦਿਖੇ। ਓਹ ਮਾਈ ਗਾਡ ਵਰਗੀ ਫਿਲਮ ਬਨਾਉਣ ਵਾਲੇ ਨੈਸ਼ਨਲ ਐਵਾਰਡ ਵਿਨਰ ਉਮੇਸ਼ ਸ਼ੁਕਲਾ ਦੀ ਫਿਲਮ 102 ਨਾਟ ਆਊਟ 'ਚ ਬਜ਼ੁਰਗ ਬਾਪ – ਬੇਟੇ ਦੀ ਕਹਾਣੀ ਦਿਖਾਈ ਗਈ ਹੈ, ਜਿਸ ਵਿਚ ਅਮਿਤਾਭ ਪਿਤਾ ਅਤੇ ਰਿਸ਼ੀ ਬੇਟੇ ਦੀ ਭੂਮਿਕਾ ਵਿਚ ਸੀ।

Amitabh and rishiAmitabh and Rishi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement