ਪਰਦੇ 'ਤੇ ਮਿਲਖਾ ਸਿੰਘ ਦਾ ਕਿਰਦਾਰ ਨਿਭਾਉਣ ਵਾਲੇ ਫ਼ਰਹਾਨ ਹੋਏ ਭਾਵੁਕ, ਕਿਹਾ-'ਯਕੀਨ ਨਹੀਂ ਹੋ ਰਿਹਾ'

By : GAGANDEEP

Published : Jun 19, 2021, 10:07 am IST
Updated : Jun 19, 2021, 10:14 am IST
SHARE ARTICLE
Milkha singh and Farhan Akhtar
Milkha singh and Farhan Akhtar

ਤੁਸੀਂ 'ਹਮੇਸ਼ਾਂ ਜੀਉਂਦੇ ਰਹੋਗੇ ਕਿਉਂਕਿ ਤੁਸੀਂ ਇਕ ਮਹਾਨ ਦਿਲਵਾਲੇ , ਪਿਆਰ ਕਰਨ ਵਾਲੇ, ਨਿੱਘੇ, ਜ਼ਮੀਨ ਨਾਲ ਜੁੜੇ ਹੋਏ ਵਿਅਕਤੀ ਸੀ'

ਚੰਡੀਗੜ੍ਹ -  ਉਡਣਾ ਸਿੱਖ ਮਿਲਖਾ ਸਿੰਘ (Milkha Singh)  ਦੀ ਸ਼ੁੱਕਰਵਾਰ ਰਾਤ 11.24 ਵਜੇ ਮੌਤ ਹੋ ਗਈ।  ਉਹਨਾਂ ਨੇ 91 ਸਾਲ ਦੀ ਉਮਰ ਵਿਚ  ਚੰਡੀਗੜ੍ਹ ਸਥਿਤ ਪੀਜੀਆਈ (PGI) 'ਚ ਆਖ਼ਰੀ ਸਾਹ ਲਏ। ਕੁੱਝ ਦਿਨ ਪਹਿਲਾਂ ਹੀ ਉਨ੍ਹਾਂ ਦੀ ਰਿਪੋਰਟ ਕੋਵਿਡ ਨੈਗੇਟਿਵ ਆਈ ਸੀ ਪਰ ਇਸਦੇ ਬਾਵਜੂਦ ਉਨ੍ਹਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਸੀ। ਉਨ੍ਹਾਂ ਨੂੰ ਪੀ.ਜੀ.ਆਈ. (PGI) ਦੇ ਕਾਰਡਿਅਕ ਸੈਂਟਰ ਵਿੱਚ ਆਬਜ਼ਰਵੇਸ਼ਨ ਵਿੱਚ ਰੱਖਿਆ ਗਿਆ ਸੀ।

Milkha singhMilkha singh

ਕਈ ਮਸ਼ਹੂਰ ਹਸਤੀਆਂ ਸੋਸ਼ਲ ਮੀਡੀਆ 'ਤੇ ਉਹਨਾਂ ਦੀ ਮੌਤ' ਤੇ ਦੁੱਖ ਜ਼ਾਹਰ ਕਰ ਰਹੀਆਂ ਹਨ। ਬਾਲੀਵੁੱਡ ਅਦਾਕਾਰ ਫ਼ਰਹਾਨ ਅਖ਼ਤਰ (Farhan Akhtar)  ਦਾ ਮਿਲਖਾ ਸਿੰਘ ਨਾਲ ਖਾਸ ਰਿਸ਼ਤਾ ਰਿਹਾ ਹੈ। ਫ਼ਰਹਾਨ (Farhan Akhtar)  ਨੇ ਫਿਲਮ 'ਭਾਗ ਮਿਲਖਾ ਭਾਗ' ਵਿਚ ਉਹਨਾਂ ਜ਼ਿੰਦਗੀ ਪਰਦੇ 'ਤੇ ਲਿਆਂਦੀ।

Farhan AkhtarFarhan Akhtar

ਫ਼ਰਹਾਨ ਅਖ਼ਤਰ (Farhan Akhtar)  ਨੇ ਮਿਲਖਾ ਸਿੰਘ ਦੇ ਕਿਰਦਾਰ ਨੂੰ ਨਿਭਾਉਣ ਲਈ ਜੰਮ ਕੇ ਪਸੀਨਾ ਵਹਾਇਆ। ਫਿਲਮ ਨੂੰ  ਦਰਸ਼ਕਾਂ ਨੇ ਖੂਬ ਸਲਾਹਿਆ। ਫ਼ਰਹਾਨ  (Farhan Akhtar)  ਨੇ ਦੱਸਿਆ ਕਿ ਉਹਨਾਂ ਨੂੰ ਵਿਸ਼ਵਾਸ  ਨਹੀਂ ਹੋ ਰਿਹਾ ਕਿ ਮਿਲਖਾ ਸਿੰਘ ਨਹੀਂ ਰਹੇ। 

Farhan Akhtar's postFarhan Akhtar's tweet

 

  ਇਹ ਵੀ ਪੜ੍ਹੋ:  ਅਲਵਿਦਾ ਮਿਲਖਾ ਸਿੰਘ: ਅਜਿਹਾ ਸਿੱਖ ਜੋ ਦੌੜਦਾ ਨਹੀਂ ਉੱਡਦਾ ਸੀ

ਫ਼ਰਹਾਨ ਅਖ਼ਤਰ (Farhan Akhtar)  ਨੇ ਟਵੀਟ ਕਰਦਿਆਂ ਲਿਖਿਆ-
ਫ਼ਰਹਾਨ  (Farhan Akhtar) ਨੇ ਮਿਲਖਾ ਸਿੰਘ ਦੇ ਨਾਲ ਇੱਕ ਤਸਵੀਰ ਪੋਸਟ ਕੀਤੀ ਅਤੇ ਕੈਪਸ਼ਨ ਵਿੱਚ ਲਿਖਿਆ- ਪਿਆਰੇ ਮਿਲਖਾ ਜੀ, ਮੈਂਨੂੰ ਅਜੇ ਵੀ ਯਕੀਨ ਨਹੀਂ ਹੋ ਰਿਹਾ ਕਿ ਤੁਸੀਂ ਹੁਣ ਨਹੀਂ ਰਹੇ। ਹੋ ਸਕਦਾ ਹੈ ਕਿ ਇਹ ਜ਼ਿੱਦੀਪਨ ਹੋਵੇ ਜੋ ਮੈਨੂੰ  ਤੁਹਾਡੇ ਤੋਂ ਵਿਰਾਸਤ ਵਿਚ ਮਿਲਿਆ ਹੈ। ਇਸਦਾ ਇਕ ਪੱਖ ਇਹ ਹੈ ਕਿ ਜਦੋਂ ਮਨ ਕਿਸੇ ਚੀਜ਼ ਤੇ ਲੱਗ ਜਾਵੇ ਫਿਰ ਹਾਰ ਨਹੀਂ ਮੰਨਦਾ ਅਤੇ ਸੱਚ ਹੈ ਕਿ ਤੁਸੀਂ ਹਮੇਸ਼ਾਂ ਜੀਉਂਦੇ ਰਹੋਗੇ ਕਿਉਂਕਿ ਤੁਸੀਂ ਇਕ ਮਹਾਨ ਦਿਲਵਾਲੇ , ਪਿਆਰ ਕਰਨ ਵਾਲੇ, ਨਿੱਘੇ, ਜ਼ਮੀਨ ਨਾਲ ਜੁੜੇ ਹੋਏ ਵਿਅਕਤੀ ਸੀ।

 

 

 

 

ਇਹ ਵੀ ਪੜ੍ਹੋ:  CM ਪੰਜਾਬ ਨੇ ਮਹਾਨ ਅਥਲੀਟ Flying Sikh ਮਿਲਖਾ ਸਿੰਘ ਦੇ ਦੇਹਾਂਤ ਉਤੇ ਕੀਤਾ ਦੁੱਖ ਦਾ ਪ੍ਰਗਟਾਵਾ

ਤੁਸੀਂ ਇੱਕ ਵਿਚਾਰ ਨੂੰ ਪੇਸ਼ ਕੀਤਾ। ਤੁਸੀਂ ਇੱਕ ਸੁਪਨੇ ਦੀ ਨੁਮਾਇੰਦਗੀ ਕੀਤੀ। ਤੁਸੀਂ (ਆਪਣੇ ਸ਼ਬਦਾਂ ਵਿਚ) ਦਿਖਾਇਆ ਕਿ ਸਖ਼ਤ ਮਿਹਨਤ, ਇਮਾਨਦਾਰੀ ਅਤੇ ਦ੍ਰਿੜਤਾ ਨਾਲ ਇਕ ਵਿਅਕਤੀ ਜ਼ਮੀਨ ਤੋਂ ਉਠ ਕੇ ਅਸਮਾਨ ਛੂਹ ਸਕਦਾ ਹੈ। ਤੁਸੀਂ ਸਾਡੇ ਸਾਰਿਆਂ ਦੇ ਜੀਵਨ ਨੂੰ ਛੂਹਿਆ ਹੈ। ਜੋ ਤੁਹਾਨੂੰ ਇਕ ਪਿਤਾ ਅਤੇ ਦੋਸਤ ਵਜੋਂ ਜਾਣਦੇ ਹਨ ਉਹਨਾਂ ਲਈ ਇਕ ਆਸ਼ੀਰਵਾਦ ਸੀ। ਮੈਂ ਤੁਹਾਨੂੰ ਪੂਰੇ ਦਿਲ ਨਾਲ ਚਾਹੁੰਦਾ ਹਾਂ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੋਸਤਾਂ-ਰਿਸ਼ਤੇਦਾਰਾਂ ਤੋਂ ਕਰਜ਼ਾ ਲੈ ਕੇ ਖਿਡਾਰੀਆਂ ਨੂੰ ਓਲੰਪਿਕ ਲਈ ਤਿਆਰ ਕਰ ਰਿਹਾ ਫ਼ੌਜੀ ਪਤੀ-

17 Sep 2024 9:18 AM

Canada ਦਾ ਜਹਾਜ਼ ਚੜਨ ਹੀ ਲੱਗਿਆ ਸੀ Drug Dealer, Punjab Police ਨੇ ਫੜ ਲਿਆ Delhi Airport ਤੋਂ

16 Sep 2024 9:13 AM

ਜੇਲ੍ਹ 'ਚੋਂ ਬਾਹਰ ਆਉਣ ਮਗਰੋਂ CM Arvind Kejriwal ਦੀ ਧਮਾਕੇਦਾਰ Speech, ਸਟੇਜ ਤੋਂ ਲਲਕਾਰੇ ਵਿਰੋਧੀ

15 Sep 2024 12:12 PM

ਜੇਲ੍ਹ 'ਚੋਂ ਬਾਹਰ ਆਉਣ ਮਗਰੋਂ CM Arvind Kejriwal ਦੀ ਧਮਾਕੇਦਾਰ Speech, ਸਟੇਜ ਤੋਂ ਲਲਕਾਰੇ ਵਿਰੋਧੀ

15 Sep 2024 12:10 PM

ਕੌਣ ਸਿਰਜ ਰਿਹਾ ਸਿੱਖਾਂ ਖਿਲਾਫ਼ ਬਿਰਤਾਂਤ, ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਬਿਆਨ ਦੇ ਕੀ ਮਾਇਨੇ ?

14 Sep 2024 10:25 AM
Advertisement