
ਭਾਗ ਮਿਲਖਾ ਭਾਗ' ( Bhaag Milkha Bhaag) ਵਿੱਚ ਫ਼ਰਹਾਨ ਦੀ ਐਕਟਿੰਗ ਨਹੀਂ ਆਈ ਪਸੰਦ
ਨਵੀਂ ਦਿੱਲੀ: ਕਰੀਬ ਇਕ ਮਹੀਨਾ ਕੋਰੋਨਾ ਵਾਇਰਸ ਨਾਲ ਜੂਝਣ ਤੋਂ ਬਾਅਦ ਭਾਰਤ ਦੇ ਮਹਾਨ ਐਥਲੀਟ ਮਿਲਖਾ ਸਿੰਘ ਸਿੰਘ ( Flying Sikh Milkha Singh death) ਦਾ ਦੇਹਾਂਤ ਹੋ ਗਿਆ। ਉਹਨਾਂ ਨੇ ਸ਼ੁੱਕਰਵਾਰ ਰਾਤ 11.30 ਦੇ ਕਰੀਬ ਆਖਰੀ ਸਾਹ ਲਏ। 91 ਸਾਲਾ ਉਡਣਾ ਸਿੱਖ ਮਿਲਖਾ ਸਿੰਘ (Flying Sikh Milkha Singh death ) ਦੇ ਦੇਹਾਂਤ ਮੌਕੇ ਦੇਸ਼ ਦੀਆਂ ਮਸ਼ਹੂਰ ਹਸਤੀਆਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ।
Milkha singh
ਸਾਲ 2013 ਵਿੱਚ, ਉਨ੍ਹਾਂ ਦੀ ਬਾਇਓਪਿਕ 'ਤੇ ਫਿਲਮ 'ਭਾਗ ਮਿਲਖਾ ਭਾਗ' ( Bhaag Milkha Bhaag) ਨਾਲ ਬਾਲੀਵੁੱਡ ਨੇ ਵੀ ਦੇਸ਼ ਪ੍ਰਤੀ ਉਹਨਾਂ ਦੇ ਜਨੂੰਨ ਨੂੰ ਸਲਾਮ ਕੀਤਾ ਸੀ। ਮਿਲਖਾ ਸਿੰਘ ( Milkha Singh death) ਆਪਣੇ 'ਤੇ ਬਣੀ ਇਸ ਫਿਲਮ ਨੂੰ ਵੇਖ ਕੇ ਵੀ ਬਹੁਤ ਖੁਸ਼ ਹੋਏ ਸਨ। ਉਹਨਾਂ ਦਾ ਮੰਨਣਾ ਸੀ ਕਿ ਫ਼ਰਹਾਨ ਅਖ਼ਤਰ( Farhan Akhtar) ਨੇ ਫਿਲਮ ਜ਼ਰੀਏ ਉਹਨਾਂ ਦੀ ਜ਼ਿੰਦਗੀ ਨੂੰ ਪਰਦੇ 'ਤੇ ਲਿਆਂਦਾ। ਇਸ ਫਿਲਮ ਲਈ ਫ਼ਰਹਾਨ ( Farhan Akhtar) ਨੇ ਬਹੁਤ ਮਿਹਨਤ ਕੀਤੀ ਸੀ ਪਰ ਉਸ ਸਮੇਂ ਵੀ ਕੋਈ ਅਜਿਹਾ ਵਿਅਕਤੀ ਸੀ ਜਿਸ ਨੂੰ ਫਿਲਮ ਵਿਚ ਫ਼ਰਹਾਨ ਦੀ ਅਦਾਕਾਰੀ ਪਸੰਦ ਨਹੀਂ ਸੀ।
Milkha singh and Farhan Akhtar
ਹੋਰ ਪੜ੍ਹੋ: ਸਿਹਤ ਨੂੰ ਸਭ ਤੋਂ ਉੱਪਰ ਰੱਖਦੇ ਸੀ ਉਡਣਾ ਸਿੱਖ, ਕਹਿੰਦੇ ਸੀ ‘ਜਿੰਨੀ ਭੁੱਖ ਹੋਵੇ, ਉਸ ਤੋਂ ਅੱਧਾ ਖਾਓ’
ਦਰਅਸਲ, ਅਭਿਨੇਤਾ ਨਸੀਰੂਦੀਨ ਸ਼ਾਹ( Naseeruddin Shah) ਨੂੰ 'ਭਾਗ ਮਿਲਖਾ ਭਾਗ' ( Bhaag Milkha Bhaag) ਵਿੱਚ ਫ਼ਰਹਾਨ ਦੀ ਐਕਟਿੰਗ ਪਸੰਦ ਨਹੀਂ ਆਈ। ਨਸੀਰੂਦੀਨ ਸ਼ਾਹ( Naseeruddin Shah) ਅਨੁਸਾਰ ਪੂਰੀ ਫਿਲਮ ਜਾਅਲੀ ਸੀ। ਨਸੀਰੂਦੀਨ ਸ਼ਾਹ( Naseeruddin Shah) ਨੇ ਕਿਹਾ ਸੀ, 'ਇਹ ਫਿਲਮ ਪੂਰੀ ਤਰ੍ਹਾਂ ਜਾਅਲੀ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਫ਼ਰਹਾਨ ( Farhan Akhtar) ਨੇ ਸਖਤ ਮਿਹਨਤ ਕੀਤੀ, ਪਰ ਮਾਸਪੇਸ਼ੀਆਂ ਬਣਾ ਲੈਣਾ ਅਤੇ ਵਾਲ ਵੱਡੇ ਕਰਨਾ ਸਖਤ ਮਿਹਨਤ ਨਹੀਂ ਹੈ।
Naseeruddin Shah
ਹੋਰ ਪੜ੍ਹੋ: ਅਲਵਿਦਾ Flying Sikh : ਦੇਸ਼ ਦੀਆਂ ਮਹਾਨ ਹਸਤੀਆਂ ਨੇ ਦਿੱਤੀ ਸ਼ਰਧਾਂਜਲੀ
ਨਸੀਰੂਦੀਨ ਸ਼ਾਹ( Naseeruddin Shah) ਸ਼ਾਹ ਇਥੇ ਨਹੀਂ ਰੁਕੇ, ਉਹਨਾਂ ਨੇ ਅੱਗੇ ਕਿਹਾ, 'ਘੱਟੋ ਘੱਟ ਫ਼ਰਹਾਨ ਨੂੰ ਮਿਲਖਾ ਵਰਗਾ ਦਿਖਣ ਦੀ ਕੋਸ਼ਿਸ਼ ਕਰਨੀ ਚਾਹੀਦੀ ਸੀ ਪਰ ਮਿਲਖਾ ਸਿੰਘ ਫ਼ਰਹਾਨ ਤੋਂ ਬਹੁਤ ਖੁਸ਼ ਸਨ ਅਤੇ ਉਹ ਸੋਚਦੇ ਸਨ ਕਿ ਇਹ ਉਹਨਾਂ ਦੀ ਜ਼ਿੰਦਗੀ ਸੀ।
ਹੋਰ ਪੜ੍ਹੋ: ਦੇਹਾਂਤ ਤੋਂ 24 ਮਿੰਟ ਪਹਿਲਾਂ ਦੀ ਤਸਵੀਰ, 10-12 ਘੰਟੇ ਜ਼ਿੰਦਗੀ ਦੀ ਜੰਗ ਲੜਦੇ ਰਹੇ ਮਿਲਖਾ ਸਿੰਘ