ਅਲਵਿਦਾ Flying Sikh : ਦੇਸ਼ ਦੀਆਂ ਮਹਾਨ ਹਸਤੀਆਂ ਨੇ ਦਿੱਤੀ ਸ਼ਰਧਾਂਜਲੀ
Published : Jun 19, 2021, 10:20 am IST
Updated : Jun 19, 2021, 10:22 am IST
SHARE ARTICLE
Tribute to 'Flying Sikh Milkha Singh
Tribute to 'Flying Sikh Milkha Singh

ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰਾਸ਼ਟਰਪਤੀ ਰਾਮਨਾਥ ਕੋਵਿੰਦ, ਕੇਂਦਰੀ ਮੰਤਰੀ ਨਿਤਿਨ ਗਡਕਰੀ, ਅਦਾਕਾਰ ਸ਼ਾਹਰੁਖ ਖ਼ਾਨ ਸਮੇਤ ਕਈ ਹਸਤੀਆਂ ਨੇ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ।

ਨਵੀਂ ਦਿੱਲੀ: ਕਰੀਬ ਇਕ ਮਹੀਨਾ ਕੋਰੋਨਾ ਵਾਇਰਸ ਨਾਲ ਜੂਝਣ ਤੋਂ ਬਾਅਦ ਭਾਰਤ ਦੇ ਮਹਾਨ ਐਥਲੀਟ ਮਿਲਖਾ ਸਿੰਘ ਸਿੰਘ ਦਾ ਦੇਹਾਂਤ ਹੋ ਗਿਆ। ਉਹਨਾਂ ਨੇ ਸ਼ੁੱਕਰਵਾਰ ਰਾਤ 11.30 ਦੇ ਕਰੀਬ ਆਖਰੀ ਸਾਹ ਲਏ। 91 ਸਾਲਾ ਉਡਣਾ ਸਿੱਖ ਮਿਲਖਾ ਸਿੰਘ (Flying Sikh Milkha Singh) ਦੇ ਦੇਹਾਂਤ ਮੌਕੇ ਦੇਸ਼ ਦੀਆਂ ਮਸ਼ਹੂਰ ਹਸਤੀਆਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ।

Milkha singhMilkha singh

ਹੋਰ ਪੜ੍ਹੋ: ਅਲਵਿਦਾ ਮਿਲਖਾ ਸਿੰਘ: ਅਜਿਹਾ ਸਿੱਖ ਜੋ ਦੌੜਦਾ ਨਹੀਂ ਉੱਡਦਾ ਸੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰਾਸ਼ਟਰਪਤੀ ਰਾਮਨਾਥ ਕੋਵਿੰਦ, ਕੇਂਦਰੀ ਮੰਤਰੀ ਨਿਤਿਨ ਗਡਕਰੀ, ਪੱਛਮੀ ਬੰਗਾਲ ਦੀ ਮੁੱਖ ਮੰਤਰੀ, ਬਾਲੀਵੁੱਡ ਅਦਾਕਾਰ ਸ਼ਾਹਰੁਖ ਖ਼ਾਨ ਸਮੇਤ ਕਈ ਹਸਤੀਆਂ ਨੇ ਉਹਨਾਂ ਨੂੰ ਨਮ ਅੱਖਾਂ ਨਾਲ ਸ਼ਰਧਾਂਜਲੀ ਦਿੱਤੀ।

Flying Sikh Milkha SinghFlying Sikh Milkha Singh

ਪ੍ਰਧਾਨ ਮੰਤਰੀ ਨਰਿੰਦਰ ਮੋਦੀ (Narendra Modi) ਨੇ ਟਵੀਟ ਕੀਤਾ, ‘ਮਿਲਖਾ ਸਿੰਘ ਜੀ ਦੇ ਦੇਹਾਂਤ ਨਾਲ ਅਸੀਂ ਇਕ ਮਹਾਨ ਖਿਡਾਰੀ ਨੂੰ ਗਵਾ ਲਿਆ ਹੈ, ਜਿਸ ਦਾ ਅਣਗਿਣਤ ਭਾਰਤੀਆਂ ਦੇ ਦਿਲਾਂ ਵਿਚ ਵਿਸ਼ੇਸ਼ ਸਥਾਨ ਸੀ’।

TweetTweet

 

ਬਾਲੀਵੁੱਡ ਅਦਾਕਾਰ ਸ਼ਾਹਰੁਖ ਖਾਨ (Shah Rukh Khan) ਨੇ ਲਿਖਿਆ, ‘ਫਲਾਇੰਗ ਸਿੱਖ ਹੁਣ ਸਾਰੇ ਵਿਚ ਨਹੀਂ ਰਹੇ ਪਰ ਉਹਨਾਂ ਦੀ ਮੌਜੂਦਗੀ ਹਮੇਸ਼ਾਂ ਮਹਿਸੂਸ ਕੀਤੀ ਜਾਵੇਗੀ’।

TweetTweet

ਹੋਰ ਪੜ੍ਹੋ: ਸੰਪਾਦਕੀ: ਲੋਕ ਰਾਜ ਵਿਚ ਡਰ ਦਾ ਮਾਹੌਲ ਬਣਾ ਕੇ ਰਾਜ ਕਰਨ ਦੀ ਗ਼ਲਤ ਰੀਤ

ਮਸ਼ਹੂਰ ਸਨਅਤਕਾਰ ਆਨੰਦ ਮਹਿੰਦਰਾ (Anand Mahindra) ਨੇ ਮਿਲਖਾ ਸਿੰਘ ਦੇ ਦੇਹਾਂਤ ’ਤੇ ਭਾਵੁਕ ਸੰਦੇਸ਼ ਲਿਖਿਆ ਹੈ। ਉਹਨਾਂ ਲਿਖਿਆ, "ਸਾਡੀ ਪੀੜੀ ਕਿਵੇਂ ਦੱਸ ਸਕਦੀ ਹੈ ਕਿ ਮਿਲਖਾ ਸਿੰਘ ਸਾਡੇ ਲਈ ਕੀ ਸਨ? ਉਹ ਕੇਵਲ ਇੱਕ ਐਥਲੀਟ ਨਹੀਂ ਸਨ। ਜੋ ਸਮਾਜ ਬਸਤੀਵਾਦ ਦੀ ਚੁਣੌਤੀਆਂ ਨਾਲ ਜੂਝ ਰਿਹਾ ਸੀ, ਉਸ ਦੇ ਲਈ ਮਿਲਖਾ ਸਿੰਘ ਇਕ ਉਮੀਦ ਸਨ ਕਿ ਅਸੀਂ ਵੀ ਦੁਨੀਆਂ ਵਿਚ ਸਭ ਤੋਂ ਬਿਹਤਰੀਨ ਬਣ ਸਕਦੇ ਹਾਂ।"

TweetTweet

ਹੋਰ ਪੜ੍ਹੋ: CM ਪੰਜਾਬ ਨੇ ਮਹਾਨ ਅਥਲੀਟ Flying Sikh ਮਿਲਖਾ ਸਿੰਘ ਦੇ ਦੇਹਾਂਤ ਉਤੇ ਕੀਤਾ ਦੁੱਖ ਦਾ ਪ੍ਰਗਟਾਵਾ

ਇਸ ਤੋਂ ਇਲਾਵਾ ਸ਼ੋਕ ਸੰਦੇਸ਼ ਵਿਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Captain Amarinder Singh) ਨੇ ਕਿਹਾ, “ਦੇਸ਼ ਦੇ ਸਰਵੋਤਮ ਅਥਲੀਟ ਜਿਨ੍ਹਾਂ ਭਾਰਤ ਲਈ ਏਸ਼ਿਆਈ ਤੇ ਰਾਸ਼ਟਰਮੰਡਲ ਖੇਡਾਂ ਵਿਚ ਕਈ ਸੋਨ ਤਮਗੇ ਜਿੱਤ ਕੇ ਦੇਸ਼ ਤੇ ਪੰਜਾਬ ਦਾ ਨਾਂ ਰੌਸ਼ਨ ਕੀਤਾ, ਦੇ ਤੁਰ ਜਾਣ ਨਾਲ ਮੈਨੂੰ ਨਿੱਜੀ ਤੌਰ ਉਤੇ ਬਹੁਤ ਦੁੱਖ ਹੋਇਆ। ਪੰਜਾਬ ਨੂੰ ਆਪਣੇ ਇਸ ਮਹਾਨ ਅਥਲੀਟ ਉਤੇ ਹਮੇਸ਼ਾ ਮਾਣ ਰਹੇਗਾ।”

TweetTweet

ਹੋਰ ਪੜ੍ਹੋ: ਪਰਦੇ 'ਤੇ ਮਿਲਖਾ ਸਿੰਘ ਦਾ ਕਿਰਦਾਰ ਨਿਭਾਉਣ ਵਾਲੇ ਫ਼ਰਹਾਨ ਹੋਏ ਭਾਵੁਕ, ਕਿਹਾ-'ਯਕੀਨ ਨਹੀਂ ਹੋ ਰਿਹਾ'

ਮਿਲਖਾ ਸਿੰਘ ਦੇ ਜੀਵਨ ’ਤੇ ਅਧਾਰਤ ਫਿਲਮ ਵਿਚ ਉਡਣਾ ਸਿੱਖ ਦਾ ਕਿਰਦਾਨ ਨਿਭਾਉਣ ਵਾਲੇ ਅਦਾਕਾਰ ਫਰਹਾਨ ਅਖ਼ਤਰ ਨੇ ਵੀ ਭਾਵੁਕ ਸੁਨੇਹਾ ਦਿੱਤਾ।

TweetTweet

ਉਹਨਾਂ ਲਿਖਿਆ, ‘ਪਿਆਰੇ ਮਿਲਖਾ ਜੀ, ਮੈਂਨੂੰ ਅਜੇ ਵੀ ਯਕੀਨ ਨਹੀਂ ਹੋ ਰਿਹਾ ਕਿ ਤੁਸੀਂ ਹੁਣ ਨਹੀਂ ਰਹੇ। ਹੋ ਸਕਦਾ ਹੈ ਕਿ ਇਹ ਜ਼ਿੱਦੀਪਨ ਹੋਵੇ ਜੋ ਮੈਨੂੰ ਤੁਹਾਡੇ ਤੋਂ ਵਿਰਾਸਤ ਵਿਚ ਮਿਲਿਆ ਹੈ। ਇਸ ਦਾ ਇਕ ਪੱਖ ਇਹ ਹੈ ਕਿ ਜਦੋਂ ਆਪਣਾ ਮਨ ਕਿਸੇ ਚੀਜ਼ ਤੇ ਲਾ ਲੈਣਾ ਹਾਂ ਤਾਂ ਫਿਰ ਹਾਰ ਨਹੀਂ ਮੰਨਦਾ ਅਤੇ ਸੱਚ ਹੈ ਕਿ ਤੁਸੀਂ ਹਮੇਸ਼ਾਂ ਜੀਉਂਦੇ ਰਹੋਗੇ ਕਿਉਂਕਿ ਤੁਸੀਂ ਇਕ ਮਹਾਨ ਦਿਲਵਾਲੇ , ਪਿਆਰ ਕਰਨ ਵਾਲੇ, ਨਿੱਘੇ, ਜ਼ਮੀਨ ਨਾਲ ਜੁੜੇ ਹੋਏ ਵਿਅਕਤੀ ਸੀ’।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

"ਜੇ ਮੈਂ ਪ੍ਰੋਡਿਊਸਰ ਹੁੰਦਾ ਮੈਂ 'PUNJAB 95' ਚਲਾ ਦੇਣੀ ਸੀ', ਦਿਲਜੀਤ ਦੋਸਾਂਝ ਦੇ ਦਿਲ ਦੇ ਫੁੱਟੇ ਜਜ਼ਬਾਤ "

19 Oct 2025 3:06 PM

ਜਿਗਰੀ ਯਾਰ ਰਾਜਵੀਰ ਜਵੰਦਾ ਦੀ ਅੰਤਮ ਅਰਦਾਸ 'ਚ ਰੋ ਪਿਆ ਰੇਸ਼ਮ ਅਨਮੋਲ

18 Oct 2025 3:17 PM

Haryana: Pharma company owner gifts Brand New Cars to Employees on Diwali | Panchkula Diwali

17 Oct 2025 3:21 PM

Rajvir Jawanda daughter very emotional & touching speech on antim ardaas of Rajvir Jawanda

17 Oct 2025 3:17 PM

2 ਭੈਣਾਂ ਨੂੰ ਕੁਚਲਿਆ Thar ਨੇ, ਇਕ ਦੀ ਹੋਈ ਮੌਤ | Chd Thar News

16 Oct 2025 3:10 PM
Advertisement