Bollywood News : ਕੈਂਸਰ ਦੇ ਇਲਾਜ ਦੌਰਾਨ ਤੋੜਿਆ ਦਮ
Bollywood News : ਫਿਲਮ ਜਗਤ ਤੋਂ ਇੱਕ ਬੁਰੀ ਖ਼ਬਰ ਸਾਹਮਣੇ ਆਈ ਹੈ। ਅਦਾਕਾਰ ਅਤੇ ਨਿਰਮਾਤਾ ਕ੍ਰਿਸ਼ਨ ਕੁਮਾਰ ਦੀ ਧੀ ਅਤੇ ਭੂਸ਼ਣ ਕੁਮਾਰ ਦੀ ਚਚੇਰੀ ਭੈਣ ਤੀਸ਼ਾ ਕੁਮਾਰ 20 ਸਾਲ ਦੀ ਛੋਟੀ ਉਮਰ 'ਚ ਦੁਨੀਆਂ ਨੂੰ ਅਲਵਿਦਾ ਕਹਿ ਗਈ ਹੈ। ਤੀਸ਼ਾ ਪਿਛਲੇ ਕੁਝ ਸਮੇਂ ਤੋਂ ਕੈਂਸਰ ਨਾਲ ਲੜਾਈ ਲੜ ਰਹੀ ਸੀ।
ਕੈਂਸਰ ਦੇ ਇਲਾਜ ਦੌਰਾਨ ਬੀਤੇ ਦਿਨੀਂ 18 ਜੁਲਾਈ ਨੂੰ ਤੀਸ਼ਾ ਦੀ ਮੌਤ ਹੋ ਗਈ ਸੀ। ਇਸ ਖ਼ਬਰ ਨਾਲ ਪੂਰੀ ਇੰਡਸਟਰੀ 'ਚ ਸੋਗ ਦੀ ਲਹਿਰ ਦੌੜ ਗਈ ਹੈ। ਕ੍ਰਿਸ਼ਨ ਕੁਮਾਰ ਮਰਹੂਮ ਫਿਲਮ ਨਿਰਮਾਤਾ ਅਤੇ ਟੀ-ਸੀਰੀਜ਼ ਦੇ ਸੰਸਥਾਪਕ ਗੁਲਸ਼ਨ ਕੁਮਾਰ ਦੇ ਭਰਾ ਹਨ। ਅਜਿਹੇ 'ਚ ਤੀਸ਼ਾ ਨਿਰਮਾਤਾ ਭੂਸ਼ਣ ਕੁਮਾਰ ਦੀ ਚਚੇਰੀ ਭੈਣ ਲੱਗਦੀ ਸੀ।
ਇਹ ਵੀ ਪੜੋ: Chandigarh News : ਫ਼ਲ ਅਤੇ ਸਬਜੀਆਂ ਸਾਡੇ ਜੀਵਨ ਦਾ ਅਹਿਮ ਹਿੱਸਾ- ਹਰਚੰਦ ਸਿੰਘ ਬਰਸਟ
ਸੋਸ਼ਲ ਮੀਡੀਆ 'ਤੇ ਇਸ ਦੁਖ ਸਾਂਝਾ ਕਰਦੇ ਹੋਏ ਟੀ-ਸੀਰੀਜ਼ ਦੇ ਬੁਲਾਰੇ ਨੇ ਲਿਖਿਆ - 'ਇਹ ਪਰਿਵਾਰ ਲਈ ਬਹੁਤ ਮੁਸ਼ਕਲ ਸਮਾਂ ਹੈ ਅਤੇ ਅਸੀਂ ਬੇਨਤੀ ਕਰਦੇ ਹਾਂ ਕਿ ਅਜਿਹੇ ਸਮੇਂ 'ਤੇ ਪਰਿਵਾਰ ਦੀ ਨਿੱਜਤਾ ਦਾ ਧਿਆਨ ਰੱਖਿਆ ਜਾਵੇ। ਤੀਸ਼ਾ ਨੂੰ ਆਖਰੀ ਵਾਰ ਮੁੰਬਈ 'ਚ ਰਣਬੀਰ ਕਪੂਰ, ਅਨਿਲ ਕਪੂਰ ਅਤੇ ਰਸ਼ਮਿਕਾ ਮੰਡਾਨਾ ਦੀ ਫਿਲਮ 'ਐਨੀਮਲ' ਦੀ ਸਪੈਸ਼ਲ ਸਕ੍ਰੀਨਿੰਗ 'ਤੇ ਦੇਖਿਆ ਗਿਆ ਸੀ।
ਇਹ ਵੀ ਪੜੋ: Canada News : ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਨੇ ਵਿਦੇਸ਼ੀ ਵਿਦਿਆਰਥੀਆਂ ਲਈ ਵਰਕ ਪਰਮਿਟ ਦੇ ਨਿਯਮ ਕੀਤੇ ਸਖ਼ਤ
ਇਸੀ ਦੌਰਾਨ ਉਹ ਆਪਣੇ ਪਿਤਾ ਕ੍ਰਿਸ਼ਨਾ ਨਾਲ ਨਜ਼ਰ ਵੀ ਆਈ। ਕ੍ਰਿਸ਼ਨ ਕੁਮਾਰ ਦੁਆ 'ਬੇਵਫਾ ਸਨਮ' (1995) ਵਿਚ ਆਪਣੀ ਭੂਮਿਕਾ ਲਈ ਸਭ ਤੋਂ ਵੱਧ ਜਾਣਿਆ ਜਾਂਦਾ ਹੈ ਅਤੇ ਉਸਨੇ 'ਲੱਕੀ’ ‘ਨੋ ਟਾਈਮ ਫਾਰ ਲਵ’, 'ਰੈਡੀ', 'ਡਾਰਲਿੰਗ', 'ਏਅਰਲਿਫਟ' ਅਤੇ 'ਸਤਿਆਮੇਵ ਜਯਤੇ' ਵਰਗੀਆਂ ਕਈ ਫਿਲਮਾਂ ਵਿਚ ਕੰਮ ਕੀਤਾ ਹੈ।
(For more news apart from Gulshan Kumar niece and krishna kumar daughter Tisha passed away News in Punjabi, stay tuned to Rozana Spokesman)