ਰੈਪਰ ਬਾਦਸ਼ਾਹ ਨੇ ਮਨਾਇਆ 33 ਵਾਂ ਜਨਮਦਿਨ 
Published : Nov 19, 2018, 6:01 pm IST
Updated : Nov 19, 2018, 6:01 pm IST
SHARE ARTICLE
Badshah
Badshah

ਬਾਦਸ਼ਾਹ ਇਕ ਭਾਰਤੀ ਪੰਜਾਬੀ ਗਾਇਕ ਕਲਾਕਾਰ ਹੈ, ਇਨ੍ਹਾਂ ਦਾ ਜਨਮ ਨਾਮ ਆਦਿਤਿਆ ਪਰਤੀਕ ਸਿੰਘ ਸਿਸੋਦੀਆ, ਜਿਸ ਨੂੰ ਕੀ ਉਸ ਦੇ ਸਟੇਜ ਨਾਂ ਬਾਦਸ਼ਾਹ ਨਾਲ ਵੀ ਜਾਣਿਆ ਜਾਂ ...

ਮੁੰਬਈ (ਭਾਸ਼ਾ) :- ਬਾਦਸ਼ਾਹ ਇਕ ਭਾਰਤੀ ਪੰਜਾਬੀ ਗਾਇਕ ਕਲਾਕਾਰ ਹੈ, ਇਨ੍ਹਾਂ ਦਾ ਜਨਮ ਨਾਮ ਆਦਿਤਿਆ ਪਰਤੀਕ ਸਿੰਘ ਸਿਸੋਦੀਆ, ਜਿਸ ਨੂੰ ਕੀ ਉਸ ਦੇ ਸਟੇਜ ਨਾਂ ਬਾਦਸ਼ਾਹ ਨਾਲ ਵੀ ਜਾਣਿਆ ਜਾਂਦਾ ਹੈ।  ਬਾਦਸ਼ਾਹ ਇਕ ਭਾਰਤੀ ਰੈਪਰ ਹੈ। ਉਹ ਹਿੰਦੀ, ਪੰਜਾਬੀ, ਹਰਿਆਣਵੀ ਅਤੇ ਅੰਗਰੇਜ਼ੀ ਵਿਚ ਰੈਪ ਕਰਦਾ ਹੈ। ਉਹ ਯੋ ਯੋ ਹਨੀ ਸਿੰਘ ਨਾਲ ਗਾਉਂਦਾ ਸੀ, ਉਸ ਦੇ ਨਾਲ ਆਪਣਾ ਪਹਿਲਾ ਗਾਣਾ 2006 ਵਿਚ ਕਢਿਆ।

BadshahBadshah

ਮਸ਼ਹੂਰ ਪੰਜਾਬੀ ਗਾਇਕ ਬਾਦਸ਼ਾਹ ਅੱਜ ਆਪਣਾ 33 ਵਾਂ ਬਰਥਡੇ ਮਨਾ ਰਹੇ ਹਨ। ਬਾਦਸ਼ਾਹ ਨੌਜਵਾਨਾਂ ਦੇ ਵਿਚ ਬਹੁਤ ਮਸ਼ਹੂਰ ਹਨ। ਆਪਣੇ ਗੀਤਾਂ ਦੀ ਵਜ੍ਹਾ ਨਾਲ ਬਾਦਸ਼ਾਹ ਹਮੇਸ਼ਾ ਚਰਚਾ ਵਿਚ ਰਹੇ ਹਨ। ਸਿੰਗਰ ਯੋ ਯੋ ਹਨੀ ਸਿੰਘ ਦੇ ਨਾਲ ਮਿਲ ਕੇ ਬਾਦਸ਼ਾਹ ਨੇ 2006 ਵਿਚ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ। ਹਨੀ ਸਿੰਘ ਦੇ ਮਾਫਿਆ ਮੁੰਡੀਰ ਬਰਾਂਡ ਦੇ ਨਾਲ ਬਾਦਸ਼ਾਹ ਨੇ ਕੰਮ ਕੀਤਾ ਹੈ। ਇਸ ਵਿਚ ਕੰਮ ਕਰਣ ਤੋਂ ਬਾਅਦ ਉਨ੍ਹਾਂ ਨੂੰ ਨੌਜਵਾਨਾਂ ਵਿਚ ਜਬਰਦਸਤ ਫੇਮ ਮਿਲਿਆ।


ਬਾਦਸ਼ਾਹ ਨੇ ਉਂਜ ਤਾਂ ਜਿਆਦਾਤਰ ਗਾਣੇ ਪੰਜਾਬੀ ਵਿਚ ਗਾਏ ਹਨ ਪਰ ਬਾਲੀਵੁਡ ਵਿਚ ਵੀ ਉਨ੍ਹਾਂ ਦਾ ਸਿੱਕਾ ਚੱਲਦਾ ਹੈ। ਹਿੰਦੀ ਫਿਲਮ 'ਹੰਪਟੀ ਸ਼ਰਮਾ ਦੀ ਦੁਲਹਨੀਆ', ਫਿਲਮ 'ਬਜਰੰਗੀ ਭਾਈ ਜਾਨ' ਵਰਗੀ ਫਿਲਮਾਂ ਵਿਚ ਵੀ ਉਨ੍ਹਾਂ ਨੇ ਬੇਹੱਦ ਹੀ ਖੂਬਸਰਤ ਗਾਣੇ ਗਾਏ ਹਨ। ਇਹੀ ਹੀ ਨਹੀਂ ਉਨ੍ਹਾਂ ਨੇ ਕਈ ਐਲਬਮ ਵਿਚ ਵੀ ਗਾਣੇ ਗਾਏ ਹਨ।


ਦਿੱਲੀ ਵਿਚ ਪੈਦਾ ਹੋਏ ਬਾਦਸ਼ਾਹ ਦੇ ਪਿਤਾ ਹਰਿਆਣਵੀ ਤਾਂ ਮਾਂ ਪੰਜਾਬੀ ਹਨ, ਸ਼ਾਇਦ ਇਹੀ ਵਜ੍ਹਾ ਹੈ ਕਿ ਉਨ੍ਹਾਂ ਦੇ ਸਟਾਈਲ ਵਿਚ ਦੋਨਾਂ ਦਾ ਮਿਕਸਚਰ ਹੈ। ਬਾਦਸ਼ਾਹ ਨੇ ਆਪਣੇ ਗਾਣੇ ਦੇ ਅੰਦਾਜ ਨਾਲ ਹਮੇਸ਼ਾ ਤੋਂ ਲੋਕਾਂ ਦਾ ਦਿਲ ਜਿੱਤੀਆ ਹੈ।


ਚਾਹੇ ਬਾਲੀਵੁਡ ਹੋਵੇ ਜਾਂ ਸਟੇਜ ਸ਼ੋਅ, ਬਾਦਸ਼ਾਹ ਨੇ ਹਮੇਸ਼ਾ ਤੋਂ ਧਮਾਲ ਮਚਾਇਆ ਹੈ। ਸਿੰਗਰ ਨੇਹਾ ਕੱਕੜ ਦੇ ਨਾਲ ਵੀ ਉਨ੍ਹਾਂ ਨੇ ਸਟੇਜ ਸ਼ੋਅ ਉੱਤੇ ਕੰਮ ਕੀਤਾ ਹੈ। ਦੋਨਾਂ ਦੀ ਜੋੜੀ ਨੂੰ ਵੀ ਉਨ੍ਹਾਂ ਦੇ ਫੈਂਸ ਨੇ ਖੂਬ ਪੰਸਦ ਕੀਤਾ ਹੈ। ਸੋਸ਼ਲ ਸਾਈਟ ਉੱਤੇ ਵੀ ਬਾਦਸ਼ਾਹ ਹਮੇਸ਼ਾ ਅਪਡੇਟ ਰਹਿੰਦੇ ਹਨ। ਆਪਣੇ ਟਵਿਟਰ ਅਕਾਉਂਟ ਅਤੇ ਇੰਸਟਾਗਰਾਮ ਉੱਤੇ ਉਨ੍ਹਾਂ ਨੇ ਕਈ ਸ਼ਾਨਦਾਰ ਫੋਟੋਆਂ ਵੀ ਸ਼ੇਅਰ ਕੀਤੀਆਂ ਹਨ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement