ਇੱਕ ਬੱਚੀ ਦੀ ਮਾਂ ਨਾਲ ਕਰਵਾਇਆ ਸੀ ਇਸ ਸਿੰਗਰ ਨੇ ਦੂਜਾ ਵਿਆਹ, ਵਿਵਾਦਾਂ 'ਚ ਹੈ ਰਿਸ਼ਤਾ
Published : Feb 6, 2018, 4:31 pm IST
Updated : Feb 6, 2018, 11:14 am IST
SHARE ARTICLE

ਫਿਲਮ ਪੈਡਮੈਨ ਦਾ ਗੀਤ 'ਆਜ ਸੇ ਤੇਰੀ' . . . ਫਿਲਮ ਰਿਲੀਜ਼ ਤੋਂ ਪਹਿਲਾਂ ਹੀ ਕਾਫ਼ੀ ਫੇਮਸ ਹੋ ਰਿਹਾ ਹੈ। ਇਸ ਗੀਤ ਨੂੰ ਪਾਪੂਲਰ ਸਿੰਗਰ ਅਰਿਜੀਤ ਸਿੰਘ ਨੇ ਗਾਇਆ ਹੈ। ਦੱਸ ਦਈਏ ਕਿ ਅਰਿਜੀਤ ਸਿੰਘ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਗੱਲ ਕਰਨਾ ਪਸੰਦ ਨਹੀਂ ਕਰਦੇ ਹਨ। ਉਨ੍ਹਾਂ ਨੇ ਦੋ ਵਿਆਹ ਕੀਤੇ ਹਨ। ਪਹਿਲੀ ਪਤਨੀ ਨਾਲ ਤਲਾਕ ਹੋਣ ਦੇ ਬਾਅਦ ਉਨ੍ਹਾਂ ਨੇ ਇੱਕ ਬੱਚੀ ਦੀ ਮਾਂ ਨਾਲ ਦੂਜਾ ਵਿਆਹ ਕੀਤਾ ਸੀ। ਉਨ੍ਹਾਂ ਦੀ ਦੂਜੀ ਪਤਨੀ 'ਕੋਇਲ' ਉਨ੍ਹਾਂ ਦੀ ਬਚਪਨ ਦੀ ਦੋਸਤ ਹੈ। 

 
ਸਲਮਾਨ ਖਾਨ ਨਾਲ ਵੀ ਰਿਹਾ ਹੈ ਅਰਿਜੀਤ ਦਾ ਵਿਵਾਦ . . .

ਗੱਲ 2016 ਦੀ ਹੈ ਜਦੋਂ ਅਰਿਜੀਤ ਸਿੰਘ ਅਤੇ ਸਲਮਾਨ ਖਾਨ ਦੇ ਵਿੱਚ ਝਗੜੇ ਦੀਆਂ ਖਬਰਾਂ ਮੀਡੀਆ ਵਿੱਚ ਖੂਬ ਜੋਰਾਂ ਤੇ ਸੀ। ਜਾਣਕਾਰੀ ਅਨੁਸਾਰ ਇੱਕ ਅਵਾਰਡ ਫੰਕਸ਼ਨ ਵਿੱਚ ਅਰਿਜੀਤ ਨੇ ਸਲਮਾਨ ਖਾਨ ਨੂੰ ਕੁਝ ਉਲਟਾ - ਸਿੱਧਾ ਕਹਿ ਦਿੱਤਾ ਸੀ। ਇਸਦੇ ਬਾਅਦ ਸਲਮਾਨ ਅਰਿਜੀਤ ਨਾਲ ਨਾਰਾਜ਼ ਹੋ ਗਏ ਸਨ। ਇਹਨਾਂ ਹੀ ਨਹੀਂ ਸਲਮਾਨ ਦੀ ਫਿਲਮ ਸੁਲਤਾਨ ਲਈ ਅਰਿਜੀਤ ਨੇ ਇੱਕ ਗੀਤ ਵੀ ਰਿਕਾਰਡ ਕੀਤਾ ਸੀ, ਪਰ ਸਲਮਾਨ ਨੇ ਉਹ ਗੀਤ ਫਿਲਮ ਤੋਂ ਹਟਵਾ ਦਿੱਤਾ ਸੀ। ਅਰਿਜੀਤ ਨੇ ਆਪਣੀ ਗਲਤੀ ਮੰਨਦੇ ਹੋਏ ਸਲਮਾਨ ਤੋਂ ਸੋਸ਼ਲ ਮੀਡੀਆ ਦੇ ਜ਼ਰੀਏ ਕਈ ਵਾਰ ਮਾਫੀ ਮੰਗੀ, ਪਰ ਸਲਮਾਨ ਨੇ ਇਸ ਉੱਤੇ ਕੋਈ ਰਿਐਕਸ਼ਨ ਨਹੀਂ ਦਿੱਤਾ।



ਚੁਪ- ਚੁਪੀਤੇ ਕੀਤਾ ਸੀ ਦੂਜਾ ਵਿਆਹ

ਅਰਿਜੀਤ ਨੇ ਇੱਕ ਮਿਊਜ਼ਿਕ ਪ੍ਰੋਗਰਾਮ ਵਿੱਚ ਉਨ੍ਹਾਂ ਦੀ ਕੋ-ਕੰਟੇਸਟੈਂਟ ਰਹੀ ਕੋਇਲ ਨਾਲ 2013 ਵਿੱਚ ਵਿਆਹ ਕੀਤਾ ਸੀ। ਹਾਲਾਂਕਿ, ਇਹ ਵਿਆਹ ਜ਼ਿਆਦਾ ਦੇਰ ਨਹੀਂ ਚੱਲ ਪਾਇਆ ਅਤੇ ਸਾਲ 2013 ਵਿਚ ਦੋਨਾਂ ਦਾ ਤਲਾਕ ਵੀ ਹੋ ਗਿਆ। ਇਸਦੇ ਬਾਅਦ ਉਨ੍ਹਾਂ ਨੇ ਆਪਣੀ ਬਚਪਨ ਦੀ ਦੋਸਤ ਕੋਇਲ ਨਾਲ ਬੰਗਾਲੀ ਰੀਤੀ ਰਿਵਾਜ਼ ਨਾਲ 2014 ਚੁਪ- ਚੁਪੀਤੇ ਵਿਆਹ ਕੀਤਾ। 


ਕੋਇਲ ਨੂੰ ਪਹਿਲੇ ਵਿਆਹ ਤੋਂ ਇੱਕ ਬੱਚੀ ਵੀ ਸੀ। ਅਰਿਜੀਤ ਨੇ ਆਪਣੇ ਦੂਜੇ ਵਿਆਹ ਦੀ ਜਾਣਕਾਰੀ ਲੰਬੇ ਸਮੇਂ ਬਾਅਦ ਸੋਸ਼ਲ ਮੀਡੀਆ ਉੱਤੇ ਫੋਟੋ ਸ਼ੇਅਰ ਕਰਕੇ ਦਿੱਤੀ ਸੀ। ਦੱਸ ਦਈਏ ਕਿ ਇੱਕ ਇੰਟਰਵਿਊ ਵਿੱਚ ਜਦੋਂ ਅਰਿਜੀਤ ਤੋਂ ਉਨ੍ਹਾਂ ਦੇ ਦੂਜੇ ਵਿਆਹ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਨਿੱਜੀ ਸਵਾਲ ਕਰਨ ਤੋਂ ਰਿਪੋਰਟਰ ਨੂੰ ਮਨਾ ਕਰ ਦਿੱਤਾ ਸੀ।



ਵਿਵਾਦਾਂ ਨਾਲ ਰਿਹਾ ਹੈ ਰਿਸ਼ਤਾ

ਅਰਿਜੀਤ ਸਿੰਘ ਦਾ ਵਿਵਾਦਮਈ ਨਾਤਾ ਰਿਹਾ ਹੈ। 2013 ਵਿੱਚ ਉਹ ਇੱਕ ਇੰਟਰਵਿਊ ਦੇ ਦੌਰਾਨ ਰਿਪੋਰਟਰ ਉੱਤੇ ਭੜਕ ਗਏ ਸਨ, ਜਿਸਦੇ ਕਾਰਨ ਉਨ੍ਹਾਂ ਨੂੰ ਗਿਰਫਤਾਰ ਕਰ ਲਿਆ ਗਿਆ ਸੀ। 2015 ਵਿੱਚ ਉਨ੍ਹਾਂ ਨੂੰ ਗੈਂਗਸਟਰ ਰਵੀ ਪੁਜਾਰੀ ਤੋਂ 5ਕਰੋੜ ਰੁਪਏ ਲਈ ਧਮਕੀ ਭਰਿਆ ਫੋਨ ਆਇਆ ਸੀ। ਹਾਲਾਂਕਿ, ਅਰਿਜੀਤ ਨੇ ਇਸਦੀ ਪੁਲਿਸ ਸ਼ਿਕਾਇਤ ਨਹੀਂ ਕੀਤੀ ਸੀ।

 
ਸਿੰਗਿਗ ਸ਼ੋਅ ਦੇ ਫਾਇਨਲ 'ਚ ਹਾਰ ਗਏ ਸਨ

2005 ਵਿੱਚ ਉਨ੍ਹਾਂ ਨੇ ਰਾਜਿੰਦਰ ਪ੍ਰਸਾਦ ਹਜ਼ਾਰੀ ਦੇ ਕਹਿਣ ਉੱਤੇ ਰਿਐਲਿਟੀ ਸ਼ੋਅ ਫੇਮ ਗੁਰੂਕੁਲ ਦਾ ਆਡੀਸ਼ਨ ਦਿੱਤਾ ਸੀ ਅਤੇ ਸਲੈਕਟ ਵੀ ਹੋਏ। ਹਾਲਾਂਕਿ, ਅਰਿਜੀਤ ਫਾਇਨਲ ਵਿੱਚ ਇਹ ਸ਼ੋਅ ਹਾਰ ਗਏ ਸਨ ਪਰ ਇਸਦੇ ਬਾਅਦ ਉਨ੍ਹਾਂ ਨੇ ਇੱਕ ਹੋਰ ਰਿਐਲਿਟੀ ਸ਼ੋਅ '10 ਕੇ 10 ਲੇ ਗਏ ਦਿਲ' ਵਿੱਚ ਹਿੱਸਾ ਲਿਆ। ਸ਼ੋਅ ਜਿੱਤਣ ਦੇ ਬਾਅਦ ਉਨ੍ਹਾਂ ਨੇ ਆਪਣਾ ਰਿਕਾਰਡਿੰਗ ਸੈੱਟਅਪ ਤਿਆਰ ਕੀਤਾ ਅਤੇ ਮਿਊਜਿਕ ਪ੍ਰੋਗਰਾਮਿੰਗ ਦੇ ਨਾਲ ਆਪਣਾ ਕਰੀਅਰ ਸ਼ੁਰੂ ਕੀਤਾ। 


ਉਸਦੇ ਬਾਅਦ, ਉਨ੍ਹਾਂ ਨੇ ਅਸਿਸਟੈਂਟ ਮਿਊਜਿਕ ਪ੍ਰੋਗਰਾਮਰ ਦੇ ਤੌਰ ਉੱਤੇ ਸ਼ੰਕਰ - ਅਹਿਸਾਨ - ਲਾਏ , ਵਿਸ਼ਾਲ - ਸ਼ੇਖਰ ਅਤੇ ਮਿਥੁਨ ਦੇ ਨਾਲ ਕੰਮ ਕੀਤਾ। ਹਾਲਾਂਕਿ, ਫਿਲਮਾਂ ਵਿੱਚ ਗੀਤ ਲਈ ਉਨ੍ਹਾਂ ਨੂੰ ਕਾਫ਼ੀ ਮਿਹਨਤ ਕਰਨੀ ਪਈ ਸੀ।

SHARE ARTICLE
Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement