ਪਾਕਿਸਤਾਨੀ ਪ੍ਰਸ਼ੰਸਕ ਨੇ ਅਦਨਾਨ ਸਾਮੀ 'ਤੇ ਕੀਤਾ ਵਿਅੰਗ ਤਾਂ ਮਿਲਿਆ ਇਹ ਜਵਾਬ
Published : Mar 20, 2018, 12:45 pm IST
Updated : Mar 20, 2018, 6:14 pm IST
SHARE ARTICLE
Pakistani fans got a satirical reaction on Adnan Sami
Pakistani fans got a satirical reaction on Adnan Sami

ਪਾਕਿਸਤਾਨ ਦੀ ਨਾਗਰਿਕਤਾ ਛੱਡ ਕੇ ਭਾਰਤ ਦੀ ਨਾਗਰਿਕਤਾ ਹਾਸਲ ਕਰਨ ਵਾਲੇ ਬਾਲੀਵੁਡ ਗਾਇਕ ਅਦਨਾਨ ਸਾਮੀ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਰਹਿੰਦੇ ਹਨ,

ਪਾਕਿਸਤਾਨ ਦੀ ਨਾਗਰਿਕਤਾ ਛੱਡ ਕੇ ਭਾਰਤ ਦੀ ਨਾਗਰਿਕਤਾ ਹਾਸਲ ਕਰਨ ਵਾਲੇ ਬਾਲੀਵੁਡ ਗਾਇਕ ਅਦਨਾਨ ਸਾਮੀ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਰਹਿੰਦੇ ਹਨ, ਅਤੇ ਉਹ ਨਿਜੀ ਜ਼ਿੰਦਗੀ ਨਾਲ ਜੁੜੀਆਂ ਕਈਗਤੀਵਿਧੀਆਂ ਨੂੰ ਸੋਸ਼ਲ ਅਕਾਊਂਟ 'ਤੇ ਸਾਂਝੀਆਂ ਕਰਦੇ ਰਹਿੰਦੇ ਹਨ।

Adnan SamiAdnan Sami

 ਜਿਸ ਕਾਰਨ ਹਾਲ ਹੀ 'ਚ ਅਦਨਾਨ ਨੇ ਟਵੀਟ ਕਰਦਿਆਂ ਅਪਣੇ 637,000 ਚਾਹੁਣ ਵਾਲਿਆਂ ਨੂੰ ਗੁੜੀ ਪੜਵਾ, ਨਰਾਤਿਆਂ ਅਤੇ ਉਗਾਡੀ ਦੀ ਵਧਾਈ ਦਿਤੀ ਜਿਸ'ਤੇ ਪ੍ਰਤੀਕਰਮ ਕਰਦਿਆਂ ਗੁਆਂਢੀ ਦੇਸ਼ ਪਾਕਿਸਤਾਨ ਦੇ ਇਕ ਪ੍ਰਸ਼ੰਸਕ ਨੇ ਟਵੀਟਰ 'ਤੇ ਲਿਖਿਆ 'ਲਵ ਫ਼ਰਾਮ ਪਾਕਿਸਤਾਨ, ਮੈਂ ਉਮੀਦ ਕਰਦਾ ਹਾਂ ਕਿ ਤੁਸੀਂ ਸਾਨੂੰ ਈਦ ਦੀ ਵਧਾਈ ਦੇਣਾ ਨਹੀਂ ਭੁੱਲੋਗੇ।

Adnan Sami TweetAdnan Sami Tweet

 ਜਿਸ ਤੋਂ ਬਾਅਦ ਅਦਨਾਨ ਨੇਤੁਰਤ ਜਵਾਬ ਦਿੰਦਿਆਂ ਲਿਖਿਆ 'ਮਾਈ ਡੀਅਰ, ਈਦ ਸਿਰਫ਼ ਤੁਹਾਡੀ ਨਹੀਂ ਬਲਕਿ ਦੁਨੀਆਂ ਭਰ ਦੇ ਮੁਸਲਮਾਨ ਭਾਈਚਾਰੇ ਦੀ ਵੀ ਹੈ, ਕਿਰਪਾ ਕਰ ਕੇ ਜਸ਼ਨ ਦੇ ਮੌਕੇ ਨੂੰ ਭਾਰਤ-ਪਾਕਿ ਵਿਸ਼ਾ ਨਾ ਬਣਾਉ। ਇੰਨਾ ਹੀ ਨਹੀਂ, ਅਦਨਾਨਨੇ ਇਹ ਵੀ ਕਿਹਾ ਕਿ ਇਤਫ਼ਾਕ ਨਾਲ ਭਾਰਤ ਵਿਚ ਪਾਕਿਸਤਾਨ ਤੋਂ ਜ਼ਿਆਦਾ ਮੁਸਲਮਾਨ ਹਨ । ਅਪਣੇ ਟਵੀਟ ਦੇ ਅਖ਼ੀਰ 'ਚ ਅਦਨਾਨ ਨੇ ਅਪਣੇ ਗੀਤ ਦੀਆਂ ਦੋ ਸਤਰਾਂ ਵੀ ਲਿਖੀਆਂ ਹਨ " ਕਭੀ ਤੋ ਨਜ਼ਰ ਮਿਲਾਉ , ਕਭੀ ਤੋ ਕਰੀਬਆਉ ।

Adnan Sami TweetAdnan Sami Tweet

ਦੱਸ ਦੇਈਏ ਕਿ ਅਦਨਾਨ ਸਾਮੀ ਮੂਲ ਰੂਪ ਤੋਂ ਪਾਕਿਸਤਾਨ ਦੇ ਨਾਗਰਿਕ ਹਨ ਪਰ ਉਨ੍ਹਾਂ ਨੇ 2016 'ਚ ਭਾਰਤ ਦੀ ਨਾਗਰਿਕਤਾ ਹਾਸਲ ਕਰ ਕੇ ਭਾਰਤ ਵਿਚ ਹੀ ਰਹਿਣਾ ਸ਼ੁਰੂ ਕਰ ਦਿਤਾ ਸੀ। ਅਦਨਾਨ ਨੇ ਪਾਕਿਸਤਾਨ 'ਚ ਸਫ਼ਲਤਾਹਾਸਲ ਕਰਨ ਤੋਂ ਬਾਅਦ ਬਾਲੀਵੁਡ ਦਾ ਰੁੱਖ ਕੀਤਾ ਸੀ। ਇਸ ਦੇ ਨਾਲ ਹੀ ਉਨ੍ਹਾਂ ਨੇ ਹੁਣ ਤਕ ਬਾਲੀਵੁਡ ਨੂੰ ਕਈ ਅਜਿਹੇ ਯਾਦਗਾਰ ਗੀਤ ਦਿਤੇ ਹਨ। ਜੋ ਕਿ ਹੁਣ ਤਕ ਲੋਕ ਉਨ੍ਹਾਂ ਦੇ ਗੀਤ ਗੁਣ ਗੁਣਾਉਂਦੇ ਹਨ।

Adnan SamiAdnan Sami

   ਜ਼ਿਕਰਯੋਗ ਹੈ ਕਿਪਾਕਿਸਤਾਨ ਦੇ ਢੇਰ ਸਾਰੇ ਕਲਾਕਾਰ ਭਾਰਤ ਵਿਚ ਹੀ ਆਪਣੀ ਕਿਸਮਤ ਅਜ਼ਮਾਉਂਦੇ ਹਨ। ਬਾਲੀਵੁਡ ਦਾ ਸਰਵੇਖਣ ਕਰਕੇ ਦੇਖਣਾ ਹੋਵੇ ਤਾਂ ਪਤਾ ਲੱਗ ਜਾਵੇਗਾ ਕਿ ਅਨੇਕਾਂ ਹੀ ਕਲਾਕਾਰਾਂ ਭਾਰਤੀ ਸਿਨੇਮੇ ਵਿਚ ਆਪਣੇ ਕਿਰਦਾਰਨਿਭਾਅ ਰਹੇ ਹਨ।  ਭਾਵੇਂ ਪਿੱਛੇ ਜਿਹੇ ਕੁਝ ਜਥੇਬੰਦੀਆਂ ਦੇ ਵਿਰੋਧ ਤੋਂ ਬਾਅਦ ਪਾਕਿਸਤਾਨੀ ਕਲਾਕਾਰਾਂ ਦੀ ਆਮਦ ਘਟੀ ਹੈ ਪਰ ਫ਼ਿਰ ਵੀ ਭਾਰਤੀ ਸਿਨੇਮੇ 'ਚ ਪਾਕਿਸਤਾਨੀ ਕਲਾਕਾਰਾਂ ਦੀ ਕਾਫ਼ੀ ਸ਼ਮੂਲੀਅਤ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM

Delhi Bomb Blast : Eyewitness shopkeepers of Chandni Chowk told how the explosion happened

13 Nov 2025 3:29 PM

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM
Advertisement