
ਰੋਹਿਤ ਸ਼ੈੱਟੀ ਨੇ ਸਾਰਾ ਨੂੰ ਫ਼ਿਲਮ 'ਸਿੰਬਾ' 'ਚ ਰਣਵੀਰ ਸਿੰਘ ਦੀ ਸਹਿਯੋਗੀ ਵਜੋਂ ਸਾਈਨ ਕੀਤਾ ਹੈ
ਬਾਲੀਵੁੱਡ ਦੇ ਨਵਾਬ ਸੈਫ਼ ਅਲੀ ਖ਼ਾਨ ਅਤੇ ਉਨ੍ਹਾਂ ਦੀ ਪਹਿਲੀ ਪਤਨੀ ਅੰਮ੍ਰਿਤਾ ਸਿੰਘ ਦੀ ਲਾਡਲੀ ਧੀ ਸਾਰਾ ਅਲੀ ਖ਼ਾਨ ਫ਼ਿਲਮ "ਕੇਦਾਰਨਾਥ" ਨਾਲ ਬਹੁਤ ਜਲਦ ਵੱਡੇ ਪਰਦੇ 'ਤੇ ਨਜ਼ਰ ਆਉਣ ਵਾਲੀ ਹੈ। ਫ਼ਿਲਮ 'ਕੇਦਾਰਨਾਥ' 'ਚ ਉਹ ਸੁਸ਼ਾਂਤ ਸਿੰਘ ਰਾਜਪੂਤ ਦੇ ਨਾਲ ਡੈਬਿਊ ਕਰਨ ਵਾਲੀ ਹੈ । ਫ਼ਿਲਮ ਦੇ ਰਲੀਜ਼ ਤੋਂ ਪਹਿਲਾਂ ਹੀ ਲਗਦਾ ਹੈ ਕਿ ਸਾਰਾ ਹਾਲ ਨੇ ਬਾਲੀਵੁਡ ਦੇ ਵਿਚ ਪੱਕੀ ਧਾਕ ਜਮਾਉਣ ਦੀ ਤਿਆਰੀ ਕਰ ਲਈ ਹੈ। ਇਸ ਦੀ ਤਾਜ਼ਾ ਮਿਸਾਲ ਉਸ ਵੇਲੇ ਸਾਹਮਣੇ ਆਈ ਜਦੋਂ ਪਹਿਲੀ ਫ਼ਿਲਮ ਦੀ ਸ਼ੂਟਿੰਗ ਖ਼ਤਮ ਹੁੰਦਿਆਂ ਹੀ ਸਾਰਾ ਨੂੰ ਧਰਮ ਪ੍ਰੋਡਕਸ਼ਨ ਦੀ ਨਵੀਂ ਫ਼ਿਲਮ ਦੇ ਲਈ ਸਾਈਨ ਕਰ ਲਿਆ ਗਿਆ। ਦਸ ਦਈਏ ਕਿ ਰੋਹਿਤ ਸ਼ੈੱਟੀ ਨੇ ਸਾਰਾ ਨੂੰ ਫ਼ਿਲਮ 'ਸਿੰਬਾ' 'ਚ ਰਣਵੀਰ ਸਿੰਘ ਦੀ ਸਹਿਯੋਗੀ ਵਜੋਂ ਸਾਈਨ ਕੀਤਾ ਹੈ । ਜਿਸ ਦੀ ਪੁਸ਼ਟੀ ਧਰਮਾ ਪ੍ਰੋਡਕਸ਼ਨ ਨੇ ਅਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਪੋਸਟ ਸਾਂਝੀ ਕਰ ਕੇ ਕੀਤਾ ਹੈ। ਦਸਣਯੋਗ ਹੈ ਕਿ ਬਾਲੀਵੁੱਡ ਦੇ ਗਲਿਆਰਿਆਂ 'ਚ ਕਾਫ਼ੀ ਸਮੇਂ ਤੋਂ ਫ਼ਿਲਮ 'ਸਿੰਬਾ' 'ਚ ਸਾਰਾ ਨੂੰ ਕਾਸਟ ਕਰਨ ਦੀਆਂ ਖ਼ਬਰਾਂ ਆ ਰਹੀਆਂ ਸਨ ਪਰ ਹੁਣ ਇਹ ਖ਼ਬਰ ਪੁਖ਼ਤਾ ਕਰ ਦਿਤੀ ਗਈ ਹੈ।
Sara Ali Khan
ਦਸਣਯੋਗ ਹੈ ਕਿ ਕਰਨ ਜੌਹਰ ਤੇ ਰੋਹਿਤ ਸ਼ੈੱਟੀ ਵਲੋਂ 'ਸਿੰਬਾ' ਦੀ ਲੀਡਿੰਗ ਲੇਡੀ ਦੇ ਤੌਰ 'ਤੇ ਐਲਾਨਿਆ ਗਿਆ ਹੈ । ਹਾਲਾਂਕਿ ਕੁੱਝ ਸਮਾਂ ਪਹਿਲਾਂ 'ਸਿੰਬਾ' ਦਾ ਪਹਿਲਾ ਪੋਸਟਰ ਰਲੀਜ਼ ਕੀਤਾ ਗਿਆ ਸੀ, ਜਿਸ 'ਚ ਰਣਵੀਰ ਸਿੰਘ ਦਾ ਟਪੋਰੀ ਲੁੱਕ ਸਾਹਮਣੇ ਆਈ ਸੀ ਜਿਸ ਨੂੰ ਫ਼ੈਨਸ ਵਲੋਂ ਕਾਫ਼ੀ ਪਸੰਦ ਕੀਤਾ ਗਿਆ ਸੀ । ਇਸ ਦੇ ਨਾਲ ਹੀ ਹੁਣ ਦਰਸ਼ਕਾਂ ਲਈ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਫ਼ਿਲਮੀ ਪਰਦੇ 'ਤੇ ਦੀਪਿਕਾ ਪਾਦੁਕੋਣ ਤੋਂ ਇਲਾਵਾ ਰਣਵੀਰ ਸਿੰਘ ਦੀ ਜੋੜੀ ਕਿਹੋ ਜਿਹੀ ਹੋਵੇਗੀ। ਕੀ ਲੋਕ ਪਰਦੇ 'ਤੇ ਦੋਹਾਂ ਦੀ ਜੋੜੀ ਨੂੰ ਪਸੰਦ ਕਰਦੇ ਹਨ ਕਿ ਨਹੀਂ।
Sara Ali Khan
ਇਸ ਦੇ ਨਾਲ ਹੀ ਰੋਹਿਤ ਸ਼ੈੱਟੀ ਤੇ ਕਰਨ ਜੌਹਰ 'ਚ ਪਹਿਲਾ ਸਹਿਯੋਗ ਦੇਖਣ ਨੂੰ ਮਿਲੇਗਾ। ਕਰਨ ਜੌਹਰ 'ਸਿੰਬਾ' ਨੂੰ ਕੋ-ਪ੍ਰੋਡਿਊਸ ਕਰ ਰਹੇ ਹਨ। ਇਹ ਫ਼ਿਲਮ 28 ਦਸੰਬਰ ਨੂੰ ਰਲੀਜ਼ ਹੋਵੇਗੀ। ਜੇਕਰ ਗੱਲ ਕਰੀਏ ਫ਼ਿਲਮ 'ਚ ਰਣਵੀਰ ਸਿੰਘ ਦੇ ਕਿਰਦਾਰ ਦੀ ਤਾਂ ਉਹ ਇਸ ਫ਼ਿਲਮ 'ਚ ਇਕ ਬਦਮਾਸ਼ ਪੁਲਿਸ ਅਧਿਕਾਰੀ ਦੇ ਕਿਰਦਾਰ 'ਚ ਨਜ਼ਰ ਆਵੇਗਾ, ਜਿਸ ਦਾ ਨਾਂ ਸੰਗ੍ਰਾਮ ਭਾਲੇਰਾਉ ਹੋਵੇਗਾ। ਫ਼ਿਲਹਾਲ ਸਾਰਾ ਦਾ ਕਿਰਦਾਰ ਕੀ ਹੈ ਉਹ ਸਾਹਮਣੇ ਨਹੀਂ ਆਇਆ। ਖ਼ਬਰਾਂ ਦੀ ਮੰਨੀਏ ਤਾਂ ਸਾਰਾ ਤੋਂ ਪਹਿਲਾਂ ਫ਼ਿਲਮ ਮੇਕਰਸ ਨੇ ਦੀਪਿਕਾ ਨੂੰ ਇਸ ਫ਼ਿਲਮ 'ਚ ਲੈਣ ਦੀ ਗੱਲ ਆਖੀ ਸੀ ਪਰ ਅੰਤ ਮੇਕਰਸ ਨੇ ਸਾਰਾ ਨੂੰ ਹੀ ਫ਼ਾਈਨਲ ਕੀਤਾ।