ਦ੍ਰਿਸ਼ਿਯਮ' ਅਦਾਕਾਰਾ ਨੇ ਚੋਰੀ ਚੁਪਕੇ ਰੂਸੀ ਬੁਆਏਫਰੈਂਡ ਨਾਲ ਕਰਵਾਇਆ ਵਿਆਹ
Published : Mar 20, 2018, 4:36 pm IST
Updated : Mar 20, 2018, 6:14 pm IST
SHARE ARTICLE
Shriya Saran
Shriya Saran

ਅਜੇ ਦੇਵਗਨ ਨਾਲ ਫ਼ਿਲਮ 'ਦ੍ਰਿਸ਼ਯਮ' 'ਚ ਪਤਨੀ ਦੀ ਭੂਮਿਕਾ ਨਿਭਾਉਣ ਵਾਲੀ ਸ਼ਰੇਆ ਸਰਨ ਦੇ ਵਿਆਹ ਦੀ ਖ਼ਬਰ ਸਾਹਮਣੇ ਆਈ ਹੈ

ਅੱਜ ਕਲ੍ਹ ਫ਼ਿਲਮ ਅਤੇ ਟੀਵੀ ਜਗਤ ਵਿਚ ਵਿਆਹਾਂ ਦਾ ਦੌਰ ਕਾਫ਼ੀ ਚਲਿਆ ਹੋਇਆ ਹੈ। ਖ਼ਾਸ ਕਰਕੇ ਚੋਰੀ ਚੁਪਕੇ ਵਿਆਹ ਕਰਵਾਉਣ ਦੇ ਚਲਣ ਨੇ ਜ਼ਿਆਦਾ ਜ਼ੋਰ ਫੜ੍ਹਿਆ ਹੋਇਆ ਹੈ. ਤਾਜ਼ਾ ਮਾਮਲੇ 'ਚ ਅਜੇ ਦੇਵਗਨ ਨਾਲ ਫ਼ਿਲਮ 'ਦ੍ਰਿਸ਼ਯਮ' 'ਚ ਪਤਨੀ ਦੀ ਭੂਮਿਕਾ ਨਿਭਾਉਣ ਵਾਲੀ ਸ਼ਰੇਆ ਸਰਨ ਦੇ ਵਿਆਹ ਦੀ ਖ਼ਬਰ ਸਾਹਮਣੇ ਆਈ ਹੈ।  ਜਾਣਕਾਰੀ ਮੁਤਾਬਕ ਬਾਲੀਵੁਡ ਅਦਾਕਾਰਾ ਸ਼ਰੇਆ ਸਰਨ ਨੇ ਆਪਣੇ ਰੂਸੀ ਬੁਆਏਫਰੈਂਡ ਆਂਦਰੇਈ ਕੋਸ਼ੇਚਿਵ ਨਾਲ ਵਿਆਹ ਚੋਰੀ ਚੁਪਕੇ ਵਿਆਹ ਰਚਾ ਲਿਆ ਹੈ ।

Shriya SaranShriya Saran

ਦੱਸਿਆ ਜਾਂਦਾ ਹੈ ਕਿ ਦੋਹਾਂ ਦਾ ਵਿਆਹ 12 ਮਾਰਚ ਨੂੰ ਉਦੈਪੁਰ 'ਚ ਹੋਇਆ ਸੀ । ਵਿਆਹ ਦੀਆਂ ਸਾਰੀਆਂ ਰਸਮਾਂ ਨੂੰ ਮੀਡੀਆ ਅਤੇ ਦੁਨੀਆਂ ਤੋਂ ਲੁਕੋ ਕੇ ਰਖਿਆ ਗਿਆ ਸੀ ਅਤੇ ਦੋਹਾਂ ਦੇ ਵਿਆਹ 'ਚ ਬਾਲੀਵੁੱਡ ਦੇ ਕੁਝ ਗਿਣੇ-ਚੁਣੇ ਸਿਤਾਰੇ ਹੀ ਸ਼ਾਮਲ ਹੋਏ। ਜਿਨ੍ਹਾਂ ਵਿਚ ਸ਼ਬਾਨਾ ਆਜ਼ਮੀ ਪਹੁੰਚੀ ਸੀ ਅਤੇ ਉਨ੍ਹਾਂ ਤੋਂ ਇਲਾਵਾ ਮਨੋਜ ਵਾਜਪਾਈ ਆਪਣੀ ਪਤਨੀ ਨੇਹਾ ਨਾਲ ਵਿਆਹ 'ਚ ਪਹੁੰਚੇ। ਦਸ ਦਈਏ ਕਿ ਸ਼ਰੇਆ ਅਪਣੀ ਜ਼ਿੰਦਗੀ ਨੂੰ  ਨਿਜੀ ਅਤੇ ਮੀਡੀਆ ਤੋਂ ਦੂਰ ਹੀ ਰੱਖਣਾ ਪਸੰਦ ਕਰਦੀ ਹੈ।  ਦਸ ਦਈਏ ਕਿ ਸ਼ਰੇਆ ਹੁਣ ਤਕ ਦੱਖਣ ਦੀਆਂ ਫ਼ਿਲਮਾਂ ਕਰ ਚੁਕੀ ਹੈ ਅਤੇ ਦੱਖਣ ਦੀਆਂ ਟਾਪ ਦੀਆਂ ਅਦਾਕਾਰਾਵਾ ਵਿਚ ਇਕ ਨਾਮ ਸ਼ਰੇਆ ਦਾ ਵੀ ਹੈ।  

Shriya SaranShriya Saran


ਦਸਣਯੋਗ ਹੈ ਕਿ ਭਾਵੇਂ ਸ਼ਰੇਆ ਨੇ ਅਜੇ ਤਕ ਵਿਆਹ ਬਾਰੇ ਕੁਝ ਨਹੀਂ ਕਿਹਾ ਪਰ ਉਨ੍ਹਾਂ ਦੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਆ ਚੁਕੀਆਂ ਹਨ, ਜੋ ਕਿ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ।  ਸ਼ਰੇਆ ਤੇ ਆਂਦਰੇਈ ਦਾ ਵਿਆਹ ਹਿੰਦੂ ਰੀਤੀ-ਰਿਵਾਜਾਂ ਨਾਲ ਹੋਇਆ। ਦਸਣ ਯੋਗ ਹੈ ਕਿ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਕਰਦੀ ਹੋਈ ਸ਼ਰੇਆ ਨੇ ਇਸ ਖਾਸ ਮੌਕੇ 'ਤੇ ਲਾਲ ਰੰਗ ਦਾ ਪਹਿਰਾਵਾ ਪਾਇਆ ਹੋਇਆ ਸੀ , ਉਥੇ ਹੀ ਉਨ੍ਹਾਂ ਦੇ ਰੂਸੀ ਲਾੜੇ ਆਂਦਰੇਈ ਨੇ ਸ਼ੇਰਵਾਨੀ ਪਾਈ ਹੋਈ ਸੀ। ਦਸ ਦਈਏ ਕਿ ਸ਼ਰੇਆ ਦੇ ਪਤੀ ਆਂਦਰੇਈ ਕੋਸ਼ੇਚਿਵ ਇਕ ਨੈਸ਼ਨਲ ਪੱਧਰ ਦੇ ਟੈਨਿਸ ਖਿਡਾਰੀ ਹੋਣ ਤੋਂ ਇਲਾਵਾ ਬਿਜ਼ਨੈੱਸਮੈਨ ਵੀ ਹਨ। 

Shriya SaranShriya Saran

ਕਾਬੀਲੇ ਗੌਰ ਹੈ ਕਿ ਸ਼ਰੇਆ ਕੋਈ ਪਹਿਲੀ ਅਦਾਕਾਰਾ ਨਹੀਂ ਹੈ ਜਿਸ ਨੇ ਫ਼ਿਲਮ ਜਗਤ ਤੋਂ ਹੱਟ ਕੇ ਕਿਸੇ ਨਾਲ ਵਿਆਹ ਕਰਵਾਇਆ ਹੈ ਇਸ ਤੋਂ ਪਹਿਲਾਂ ਵੀ ਕਈ ਫ਼ਿਲਮ ਅਤੇ ਟੀਵੀ ਦੀਆਂ ਅਦਾਕਾਰਾਂ ਨੇ ਵਿਦੇਸ਼ੀ ਜੀਵਨ ਸਾਥੀ ਚੁਣੇ ਹਨ।  ਜੋ ਕਿ ਖਿਡਾਰੀ ਅਤੇ ਕਾਮਯਾਬ ਵਪਾਰੀ ਹਨ।  ਇਨ੍ਹਾਂ ਵਿਚ ਇਲਿਆਣਾ ਡਿਕਰੁਜ਼ ,ਸੇਲਿਨਾ ਜੈਟਲੀ , ਲਾਰਾ ਦੱਤਾ ਨੇ ਮਹੇਸ਼ ਭੂਪਤੀ ਨਾਲ ਵਿਆਹ ਕਰਵਾਇਆ ਅਤੇ ਟੀਵੀ ਦੀ ਆਸ਼ਾਕਾ ਗੋਰਡੀਆ ਵੀ ਸ਼ਾਮਿਲ ਹਨ। 

Shriya SaranShriya Saran

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement