
ਮੇਰੇ ਪਰਵਾਰ ਨੂੰ ਮੇਰੇ ਤੇ ਭਰੋਸਾ ਹੈ ਅਤੇ ਮੈਂ ਉਨ੍ਹਾਂ ਦਾ ਭਰੋਸਾ ਕਦੇ ਨਹੀ ਤੋੜਾਂਗਾ
ਬਾਲੀਵੁਡ ਹੋਵੇ ਪਾਲੀਵੁੱਡ ਹੋਵੇ ਜਾਂ ਦੱਖਣ ਹਰ ਥਾਂ ਤੇ ਮਹਿਲਾ ਕਲਾਕਾਰਾਂ ਵੱਲੋਂ ਪੁਰਸ਼ ਕਲਾਕਾਰਾਂ ਉਤੇ ਛੇੜਖ਼ਾਨੀ ਦੇ ਦੋਸ਼ ਲਾਏ ਜਾਂਦੇ ਹਨ। ਜਿਨਾਂ ਵਿਚ ਇਕ ਨਾਮ ਹੋਰ ਜੁੜ ਗਿਆ ਹੈ ਬਲਾਈਵੂਡ ਸਮੇਤ ਪਾਕਿਸਤਾਨ ਦੀਆਂ ਕਈ ਫਿਲਮਾਂ 'ਚ ਕੰਮ ਕਰ ਚੁੱਕੇ ਪਾਕਿਸਤਾਨੀ ਅਦਾਕਾਰ ਅਲੀ ਦਾ ਜਿਨਾਂ 'ਤੇ ਪਾਕਿਸਤਾਨ ਦੀ ਹੀ ਗਾਇਕਾ ਤੇ ਅਦਾਕਾਰਾ ਮੀਸ਼ਾ ਸ਼ਫੀ ਨੇ ਯੌਨ ਸ਼ੋਸ਼ਣ ਦਾ ਦੋਸ਼ ਲਗਾਇਆ ਹੈ । ਦਸ ਦਈਏ ਕਿ ਮੀਸ਼ਾ ਨੇ #MeToo ਕੈਂਪੇਨ ਨਾਲ ਜੁੜਦਿਆਂ ਅਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਟਵੀਟ ਕਰਕੇ ਇਸ ਦੀ ਜਾਣਕਾਰੀ ਦਿਤੀ। ਇਸ ਤਵਵੇਟ 'ਚ ਮੀਸ਼ਾ ਨੇ ਲਿਖਿਆ ਕਿ , 'ਮੈਂ ਇਹ ਇਸ ਲਈ ਸ਼ੇਅਰ ਕਰ ਰਹੀ ਹਾਂ ਕਿਉਂਕਿ ਮੇਰਾ ਮੰਨਣਾ ਹੈ ਕਿ ਯੌਨ ਸ਼ੋਸ਼ਣ ਦੇ ਆਪਣੇ ਅਨੁਭਵ ਨੂੰ ਸਾਂਝਾ ਕਰਕੇ ਮੈਂ ਚੁੱਪੀ ਦੀ ਸੰਸਕ੍ਰਿਤੀ ਨੂੰ ਤੋੜ ਸਕਦੀ ਹਾਂ, ਜੋ ਸਾਡੇ ਸਮਾਜ 'ਚ ਵਸੀ ਹੋਈ ਹੈ। ਇਸ 'ਤੇ ਬੋਲਣਾ ਇੰਨਾ ਆਸਾਨ ਨਹੀਂ ਹੈ ਪਰ ਚੁੱਪ ਰਹਿਣਾ ਵੀ ਮੁਸ਼ਕਿਲ ਹੈ। ਮੇਰੀ ਅੰਤਰ ਆਤਮਾ ਹੁਣ ਹੋਰ ਇਸ ਦੀ ਇਜਾਜ਼ਤ ਨਹੀਂ ਦੇਵੇਗੀ। #MeToo'
ਅੱਗੇ ਮੀਸ਼ਾ ਲਿਖਦੀ ਹੈ ਕਿ, 'ਮੈਂ ਇਸ ਇੰਡਸਟਰੀ ਦੇ ਆਪਣੇ ਸਾਥੀ ਅਲੀ ਜ਼ਫਰ ਦੇ ਹੱਥੋਂ ਯੌਨ ਸ਼ੋਸ਼ਣ ਦੀ ਕਈ ਵਾਰ ਸ਼ਿਕਾਰ ਹੋਈ ਹਾਂ।ਇਹ ਸੱਭ ਮੇਰੇ ਨਾਲ ਉਸ ਵੇਲੇ ਹੋਇਆ, ਜਦੋਂ ਮੈਂ ਇਸ ਇੰਡਸਟਰੀ 'ਚ ਨਵੀਂ ਸੀ। ਇਹ ਘਟਨਾ ਇਸ ਤੱਥ ਦੇ ਬਾਵਜੂਦ ਹੋਈ ਕਿ ਮੈਂ ਸਸ਼ਕਤ ਸੀ, ਆਪਣੇ ਪੈਰਾਂ 'ਤੇ ਖੜ੍ਹੀ ਸੀ ਤੇ ਆਪਣੇ ਦਿਲ ਦੀ ਗੱਲ ਕਹਿਣ ਵਾਲੀ ਮਹਿਲਾ ਦੇ ਤੌਰ 'ਤੇ ਪਛਾਣ ਰੱਖਦੀ ਸੀ। ਇਹ ਮੇਰੇ ਨਾਲ ਉਦੋਂ ਹੋਇਆ, ਜਦੋਂ ਮੈਂ ਦੋ ਬੱਚਿਆਂ ਦੀ ਮਾਂ ਸੀ। ਇਹ ਮੇਰੇ ਤੇ ਮੇਰੇ ਪਰਿਵਾਰ ਲਈ ਸਦਮੇ ਭਰੀ ਘਟਨਾ ਸੀ। ਅਲੀ ਨੂੰ ਮੈਂ ਕਈ ਸਾਲਾਂ ਤੋਂ ਜਾਣਦੀ ਸੀ ਤੇ ਉਸ ਨਾਲ ਮੈਂ ਸਟੇਜ ਵੀ ਸ਼ੇਅਰ ਕੀਤੀ ਸੀ। ਮੈਂ ਉਸ ਦੇ ਇਸ ਵਿਵਹਾਰ ਨਾਲ ਦੁਖੀ ਮਹਿਸੂਸ ਕਰ ਰਹੀ ਹਾਂ ਤੇ ਮੈਂ ਜਾਣਦੀ ਹਾਂ ਮੈਂ ਇਕੱਲੀ ਨਹੀਂ ਹਾਂAli zafar's caseਹਾਲਾਂਕਿ ਇਨ੍ਹਾਂ ਸਭ ਇਲਜ਼ਾਮਾਂ ਨੂੰ ਅਲੀ ਨੇ ਸਿਰੇ ਤੋਂ ਨਕਾਰਿਆ ਹੈ। ਅਤੇ ਕਿਹਾ ਕਿ ਮੇਰੇ ਖਿਲਾਫ ਲਗਾਏ ਗਏ ਸੱਭ ਇਲਜ਼ਾਮ ਝੂਠੇ ਹਨ , ਮੈਂ ਇਨ੍ਹਾਂ ਇਲਜ਼ਾਮਾਂ ਦੇ ਬਦਲੇ ਇਲਜ਼ਾਮ ਨਹੀਂ ਲਗਾਉਣਗੇ ਬਲਕਿ ਕਾਨੂੰਨ ਦੀ ਸਹਾਇਤਾ ਨਾਲ ਹਰ ਮਸਲੇ ਦਾ ਹਲ ਕਰਾਂਗਾ। ਮੇਰੇ ਪਰਵਾਰ ਨੂੰ ਮੇਰੇ ਤੇ ਭਰੋਸਾ ਹੈ ਅਤੇ ਮੈਂ ਉਨ੍ਹਾਂ ਦਾ ਭਰੋਸਾ ਕਦੇ ਨਹੀ ਤੋੜਾਂਗਾ
Ali zafar's caseਤੁਹਾਨੂੰ ਦਸ ਦੀਏ ਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਜਦ ਕਿਸੇ ਮਹਿਲਾ ਕਲਾਕਾਰ ਨੇ ਪੁਰਸ਼ ਕਲਾਕਾਰ ਤੇ ਅਜਿਹੇ ਦੋਸ਼ ਲਗਾਏ ਹੋਣ ਹੁਣ ਤਕ ਬਹੁਤ ਸਾਰੇ ਅਜਿਹੇ ਮਾਮਲੇ ਸਾਹਮਣੇ ਆ ਚੁਕੇ ਹਨ। ਜਿਨਾਂ ਵਿਚ ਹਾਲ ਹੀ 'ਚ ਦੱਖਣੀ ਫ਼ਿਲਮਾਂ ਦੀ ਅਦਾਕਾਰਾ ਨੇ ਵੀ ਇਕ ਡਾਇਰੈਕਟਰ ਦੇ ਪਰਦੇ ਜ਼ਾਹਿਰ ਕਰਦਿਆਂ ਕਈ ਈ ਮੇਲਾਂ ਅਤੇ ਮੈਸੇਜ ਜੱਗ ਜਾਹਿਰ ਕੀਤੇ ਸਨ। ਹੁਣ ਇਨ੍ਹਾਂ ਮਾਮਲਿਆਂ ਵਿਚ ਸਚਾ ਕੌਣ ਝੂਠਾ ਕੌਣ ਇਹ ਤਾਂ ਉਹੀ ਜਾਣੇ , ਪਰ ਅਜਿਹੀਆਂ ਗੱਲਾਂ ਨੇ ਇਹ ਸਾਬਤ ਕਰ ਦਿਤਾ ਹੈ ਕਿ ਮਹਿਲਾਵਾਂ ਨੂੰ ਹਰ ਥਾਂ 'ਤੇ ਮਰਦਾ ਦੀ ਹਕੂਮਤ ਕਜ਼ਰਨੀ ਪੈਂਦੀ ਹੈ।