11 ਸਾਲ ਬਾਅਦ ਵੀ ਐਸ਼-ਅਭੀ ਦੇ ਪਿਆਰ 'ਚ ਚਮਕਦਾ ਹੈ ਨੂਰ
Published : Apr 20, 2018, 11:33 am IST
Updated : Apr 20, 2018, 6:51 pm IST
SHARE ARTICLE
Aish - Abhi
Aish - Abhi

ਬਾਲੀਵੁਡ ਦੇ ਵਿਚ ਅਕਸਰ ਹੀ ਆਮ ਸੁਨਣ ਨੂੰ  ਮਿਲ ਜਾਂਦਾ ਹੈ ਕਿ ਕਿਸੇ ਨੂੰ ਕਿਸੇ ਨਾਲ ਪਿਆਰ ਹੋਇਆ ਅਤੇ ਕੁਝ ਸਮਾਂ ਨਾਲ ਰਹਿਣ ਤੋਂ ਬਾਅਦ ਉਹ ਵੱਖ ਹੋ ਗਏ।

ਬਾਲੀਵੁਡ ਦੇ ਵਿਚ ਅਕਸਰ ਹੀ ਆਮ ਸੁਨਣ ਨੂੰ  ਮਿਲ ਜਾਂਦਾ ਹੈ ਕਿ ਕਿਸੇ ਨੂੰ ਕਿਸੇ ਨਾਲ ਪਿਆਰ ਹੋਇਆ ਅਤੇ ਕੁਝ ਸਮਾਂ ਨਾਲ ਰਹਿਣ ਤੋਂ ਬਾਅਦ ਉਹ ਵੱਖ ਹੋ ਗਏ। ਪਰ ਇਨ੍ਹਾਂ ਸੱਭ ਤੋਂ ਵੱਖ ਪਿਆਰ ਅਤੇ ਰਿਸ਼ਤੇ ਦੀ ਮਿਸਾਲ ਪੇਸ਼ ਕਰਨ ਵਾਲਿਆਂ 'ਚ ਵਿਸ਼ਵ ਸੁੰਦਰੀ ਅਤੇ ਬਾਲੀਵੁੱਡ ਅਦਾਕਾਰਾ ਐਸ਼ਵਰਿਆ ਰਾਏ ਦੇ ਲਈ ਅੱਜ ਦਾ ਦਿਨ ਬੇਹੱਦ ਖ਼ਾਸ ਹੈ, ਕਿਉਂਕਿ ਅੱਜ ਯਾਨੀ 20 ਅਪ੍ਰੇਲ ਦੇ ਦਿਨ 2007 'ਚ ਐਸ਼ਵਰਿਆ ਨੇ ਅਮਿਤਾਭ ਦੇ ਲਾਡਲੇ ਅਭਿਸ਼ੇਕ ਬੱਚਨ ਦੇ ਨਾਲ ਜ਼ਿੰਦਗੀ ਦੀ ਇਕ ਨਵੀਂ ਸ਼ੁਰੂਆਤ ਕੀਤੀ ਸੀ। ਉਹ ਸ਼ੁਰੂਆਤ ਸੀ ਦੋਹਾਂ ਦੇ ਵਿਆਹ ਦੀ । ਜੀ ਹਾਂ ਅਸੀਂ ਗਲ ਕਰ ਰਹੇ ਹਾਂ ਐਸ਼ਵਰਿਆ ਅਤੇ ਅਭਿਸ਼ੇਕ ਦੇ ਵਿਆਹ ਦੀ 11 ਵੀਂ ਸਾਲਗਿਰਾਹ ਦੀ।

Aish - AbhiAish - Abhi

ਦਸ ਦਈਏ ਕਿ ਬਾਲੀਵੁੱਡ ਦੇ ਵਿਚ ਕਈ ਫ਼ਿਲਮਾਂ ਚ ਇਕੱਠੇ ਕੰਮ ਕਰਨ ਦੌਰਾਨ ਐਸ਼ ਅਤੇ ਅਭੀ ਨੂੰ ਇਕ ਦੂਜੇ ਨਾਲ ਪਿਆਰ ਹੋ ਗਿਆ  ਅਤੇ ਇਸ ਪਿਆਰ ਨੂੰ ਪ੍ਰਵਾਨ ਕੀਤਾ ਦੋਹਾਂ ਦੇ ਵਿਆਹ ਨੇ। ਦੱਸਣਯੋਗ ਹੈ ਕਿ ਦੋਹਾਂ ਦੇ ਵਿਆਹ ਤੋਂ ਇਕ ਬੇਹਦ ਪਿਆਰੀ ਜਿਹੀ ਬੇਟੀ ਅਰਾਧਿਆ ਸੀ ਹੈ। ਜਿਸ ਨੂੰ ਬੱਚਨ ਪਰਵਾਰ ਬੇਹਦ ਪਿਆਰ ਕਰਦਾ ਹੈ।

Aish - AbhiAish - Abhi

ਤੁਹਾਨੂੰ ਦਸ ਦਈਏ ਕਿ ਅਭਿਸ਼ੇਕ ਅਤੇ ਐਸ਼ਵਰਿਆ ਨੇ ਬਹੁਤ ਸਾਰੀਆਂ ਫ਼ਿਲਮਾਂ 'ਚ ਇਕੱਠੇ ਕੰਮ ਕੀਤਾ ਹੈ ਜਿਨ੍ਹਾਂ ਵਿਚ ਫਿਲਮ ਧੂਮ 2 , ਕੁਛ ਨਾ ਕਹੋ, ਫ਼ਿਲਮ 'ਗੁਰੂ' ਅਤੇ ਰਾਵਣਾ ਆਦਿ ਸ਼ਾਮਿਲ ਹਨ। ਜਦ ਕਿ ਇਸ ਤੋਂ ਤੋਂ ਪਹਿਲਾਂ ਫ਼ਿਲਮ ਬੰਟੀ ਔਰ ਬਬਲੀ 'ਚ ਦੋਹਾਂ ਦਾ ਆਈਟਮ ਗੀਤ 'ਕਜਰਾਰੇ' ਬਹੁਤ ਹਿੱਟ ਸਾਬਤ ਹੋਇਆ ਸੀ। ਦਸ ਦਈਏ ਕਿ ਇਕ ਇੰਟਰਵਿਊ ਦੇ ਵਿਚ ਐਸ਼ਵਰਿਆ ਅਤੇ ਅਭਿਸ਼ੇਕ ਨੂੰ ਜਦ ਦੋਹਾਂ ਬਾਰੇ ਪੁੱਛਿਆ ਗਿਆ ਤਾਂ ਦੋਹਾਂ ਨੇ ਇਕ ਦੂਜੇ ਦੀਆਂ ਤਰੀਫਾਂ ਦੇ ਪੁੱਲ ਬੰਣਨੇ ਸ਼ੁਰੂ ਕਰ ਦਿੱਤੇ ਅਤੇ ਕਿਹਾ ਕਿ ਅਸੀਂ ਇਕ ਦੂਜੇ ਨੂੰ ਪਾ ਕੇ ਬਹੁਤ ਖੁਸ਼ ਹਾਂ। ਐਸ਼ਵਰਿਆ ਨੇ ਕਿਹਾ ਕਿ ਮੇਰਾ ਪਤੀ ਅਭਿਸ਼ੇਕ ਮੈਨੂੰ ਅਗਰ ਕੁੱਝ ਦਿੰਦੇ ਹਨ ਤਾਂ ਉਹ ਹੈ ਬਸ ਖੁਸ਼ੀਆਂ ਅਤੇ ਸਕੂਨ। ਉਥੇ ਹੀ ਅਭਿਸ਼ੇਕ ਨੇ ਵੀ ਕਿਹਾ ਕਿ ਮੇਰੀ ਪਤਨੀਂ ਐਸ਼ਵਰਿਆ ਚਾਹੇ ਪਦਮਸ਼੍ਰੀ ਲਈ ਜਾਵੇ ਜਾਂ ਫ਼ਿਰ ਉਹ ਕਾਂਸ 'ਚ ਸ਼ਿਰਕਤ ਕਰੇ, ਮੈਨੂੰ ਬਹੁਤ ਖੁਸ਼ੀ ਹੋਵੇਗੀ ਅਤੇ ਮੈਂ ਗਰਵ ਦੇ ਨਾਲ ਉਸ ਦਾ ਸਾਥ ਦੇਵਾਂਗਾ। ਮੈਂ ਕਿਸੇ ਵੀ ਤਰ੍ਹਾਂ ਐਸ਼ ਨੂੰ ਘੱਟ ਨਹੀਂ ਅੰਕਦਾ ਅਤੇ ਨਾ ਹੀ ਮੈਂ ਕਿਸੇ ਦੀ ਪਰਵਾਹ ਕਰਦਾ ਹਾਂ।।

Aish - AbhiAish - Abh

ਜ਼ਿਕਰਯੋਗ ਹੈ ਕਿ ਅਕਸਰ ਹੀ ਦੋਹੇਂ ਕਈ ਇਵੈਂਟਸ ਵਿਚ ਨਜ਼ਰ ਆ ਚੁਕੇ ਹਨ ਅਤੇ ਦੋਹੇਂ ਹੀ ਇਕ ਦੂਜੇ ਨੂੰ ਬਹੁਤ ਸਰਹੁੰਦੇ ਵੀ ਹਨ।ਉਥੇ ਹੀ ਇਹ ਵੀ ਦਸ ਦਈਏ ਕਿ ਅਭਿਸ਼ੇਕ ਇਕ ਨੇਕ ਇਨਸਾਨ ਹੋਣ ਦੇ ਨਾਲ ਨਾਲ ਇਕ ਬਹੁਤ ਵਧੀਆ ਪਤੀ ਅਤੇ ਪਿਤਾ ਵੀ ਹਨ। ਦੱਸਣਯੋਗ ਹੈ ਕਿ ਇਸ ਪਾਰਟੀ ਦੌਰਾਨ ਜਦੋਂ ਅਭਿਸ਼ੇਕ ਨੇ ਕਿਸੇ ਪਤਰਕਾਰ ਨੂੰ ਐਸ਼ਵਰਿਆ ਦੀ ਗਲਤ ਐਂਗਲ ਟਨ ਤਸਵੀਰ ਲੈਂਦੇ ਵੇਖਿਆ ਟਾਂ ਉਸ ਨੂੰ ਤੁਰੰਤ ਆਪਣੇ ਕੋਲ ਬੁਲਾ ਕੇ ਤਸਵੀਰਾਂ ਡਿਲੀਟ ਕਰਵਾਈਆਂ। ਇਸ ਦੇ ਨਾਲ ਹੀ ਅਭਿਸ਼ੇਕ ਅਕਸਰ ਹੀ ਸੋਸ਼ਲ ਮੀਡੀਆ 'ਤੇ ਵੀ ਅਪਣੀ ਪਤਨੀਂ ਬੇਟੀ ਅਤੇ ਮਾਂ ਬਾਪ ਉਤੇ ਕੀਤੀਆਂ ਜਾਣ ਵਾਲੀਆਂ ਟਿੱਪਣੀਆਂ ਦਾ ਵੀ ਕਰਾਰ ਜਵਾਬ ਦਿੰਦੇ ਹਨ। 

Aish - AbhiAish - Abhi

ਜ਼ਿਕਰਯੋਗ ਹੈ ਕਿ ਐਸ਼ਵਰਿਆ ਕਾਫੀ ਸਮੇਂ ਤੋਂ ਫ਼ਿਲਮਾਂ ਤੋਂ ਦੂਰ ਰਹਿਣ ਤੋਂ ਬਾਅਦ ਫ਼ਿਲਮ ਜਜ਼ਬਾ ਤੋਂ ਬਾਲੀਵੁੱਡ 'ਚ ਵਾਪਸੀ ਕੀਤੀ ਅਤੇ ਇਸ ਤੋਂ ਬਾਅਦ ਫ਼ਿਲਮ ਸਰਬਜੀਤ ਆਈ ਇਨ੍ਹਾਂ ਫ਼ਿਲਮਾਂ ਨੇ ਇਕ ਵਾਰ ਫਿਰ ਤੋਂ ਸਿੱਧ ਕਰ ਦਿਤਾ ਕਿ ਐਸ਼ਵਰਿਆ ਦੇ ਵਿਚ ਅਜੇ ਵੀ ਉਹ ਜਜ਼ਬਾ ਜਨੂੰਨ ਹੈ ਜੋ ਇਸ ਨੂੰ ਬਹੁਤ ਅੱਗੇ ਤੱਕ ਸਾਥ ਦੇਵੇਗਾ। ਹਾਲਾਂਕਿ ਇਨਾ ਸਭ ਦੇ ਵਿਚ ਮੇਰੇ ਇਕ ਫ਼ਿਲਮ ਆਈ 'ਆਏ ਦਿਲ ਹੈ ਮੁਸ਼ਕਿਲ' ਜਿਸ ਦੇ ਵਿਚ ਐਸ਼ਵਰਿਆ ਨੌਜਵਾਨ ਕਲਾਕਾਰ ਰਣਬੀਰ ਕਪੂਰ ਦੇ ਨਾਲ ਨਜ਼ਰ ਆਈ ਸੀ ਜਿਸ ਵਿਚ ਕੁਝ ਸਿਨਸ ਅਜਿਹੇ ਸਨ ਜੋ ਇਨ੍ਹਾਂ ਨੀ ਕੰਟਰੋਵਰਸੀ ਕਰ ਦਿਤੀ ਸੀ। ਤੁਹਾਨੂੰ ਦਸ ਦੀਏ ਕਿ ਬਹੁਤ ਜਦਲ ਐਵਰਿਆ ਇਨ੍ਹੀਂ ਦਿਨੀ ਫਨੇਖਾਂ 'ਚ ਨਜ਼ਰ ਆਵੇਗੀ ਅਤੇ ਨਾਲ ਹੀ ਅਭਿਸ਼ੇਕ ਬੱਚਨ ਵੀ ਤਾਪਸੀ ਪਨੂੰ ਦੀ ਫ਼ਿਲਮ ਨਜ਼ਰ ਆਉਣਗੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement