ਦੀਪਿਕਾ ਪਾਦੁਕੋਣ ਹੈ ਦੁਨੀਆ ਦੀ ਸਭ ਤੋਂ ਪ੍ਰਭਾਵਸ਼ਾਲੀ ਮਹਿਲਾ 
Published : Apr 20, 2018, 8:58 pm IST
Updated : Apr 20, 2018, 8:58 pm IST
SHARE ARTICLE
Deepika Padukone
Deepika Padukone

100 ਪ੍ਰਭਾਵਸ਼ਾਲੀ ਲੋਕਾਂ ਦੀ ਸੂਚੀ ਵਿੱਚ ਇਸ ਵਾਰ ਦੀਪਿਕਾ ਪਾਦੁਕੋਣ ਵੀ ਸ਼ਾਮਿਲ ਹੈ

ਦੀਪਿਕਾ ਪਾਦੁਕੋਣ ਅੱਜ ਕੱਲ ਬੁਲੰਦੀਆਂ ਦੇ ਸਿੱਖਰਾਂ ਤੇ ਹੈ ਜਿਥੇ ਦੀਪਿਕਾ ਨੂੰ ਉਨ੍ਹਾਂ ਦੀ ਅਦਾਕਾਰੀ ਅਤੇ ਸਟਾਈਲ ਲਈ ਜਾਣੀ ਜਾਂਦੀ ਹੈ ਉਥੇ ਹੀ ਦੀਪਿਕਾ ਨੂੰ ਹੁਣ ਟਾਈਮ ਮੈਗਜੀਨ ਦੀ ਇਸ ਸਾਲ ਦੀ 100 ਪ੍ਰਭਾਵਸ਼ਾਲੀ ਲੋਕਾਂ ਦੀ ਸੂਚੀ ਵਿੱਚ ਇਸ ਵਾਰ ਦੀਪਿਕਾ ਪਾਦੁਕੋਣ ਵੀ ਸ਼ਾਮਿਲ ਹੈ। ਬਾਲੀਵੁੱਡ ਵਿੱਚ ਉਹ ਇਕੱਲੀ ਹਸਤੀ ਹੈ ਜਿਸ ਨੂੰ ਇਹ ਸਨਮਾਨ ਮਿਲਿਆ ਹੈ। ਦੀਪਿਕਾ ਦੀ ਇਸ ਪ੍ਰਾਪਤੀ ਤੇ ਪ੍ਰਿਯੰਕਾ ਚੋਪੜਾ ਨੇ ਉਨ੍ਹਾਂ ਨੂੰ ਵਧਾਈ ਦਿੱਤੀ ਹੈ। ਟਾਈਮ ਮੈਗਜੀਨ ਦੁਆਰਾ ਹਰ ਸਾਲ ਇਹ ਸੂਚੀ ਜਾਰੀ ਕੀਤੀ ਜਾਂਦੀ ਹੈ |Deepika PadukoneDeepika Padukone ਜਿਸ ਵਿੱਚ ਦੁਨੀਆ ਭਰ ਵਿੱਚ 100 ਅਜਿਹੇ ਲੋਕਾਂ ਨੂੰ ਸ਼ਾਮਿਲ ਕੀਤਾ ਜਾਂਦਾ ਹੈ ਜੋ ਆਪਣੇ ਪ੍ਰੋਫੈਸ਼ਨ ਜਾਂ ਪਰਸਨੈਲਿਟੀ ਨਾਲ ਵੱਡੀ ਸੰਖਿਆ ਨੂੰ ਪ੍ਰਭਾਵਿਤ ਕਰਨ ਦੀ ਹਿੰਮਤ ਰੱਖਦੇ ਹਨ। ਅਮਰੀਕਾ ਦੇ ਰਾਸ਼ਟਰਪਤੀ ਤੋਂ ਲੈ ਕੇ ਤਮਾਮ ਰਾਜਨੇਤਾ, ਬਿਜਨੈਸਮੈਨ, ਖਿਡਾਰੀ ਅਤੇ ਕਲਾਕਾਰ ਇਸ ਸੂਚੀ ਦਾ ਹਿੱਸਾ ਬਣਦੇ ਹਨ ਅਤੇ ਇਸ ਵਿੱਚ ਥਾਂ ਪਾਉਣ ਨੂੰ ਆਪਣਾ ਚੰਗੀ ਕਿਸਮਤ ਸਮਝਦੇ ਹਨ। ਇਸ ਵਾਰ ਦੀਪਿਕਾ ਪਾਦੁਕੋਣ ਨੂੰ ਇਸ ਸੂਚੀ ਵਿੱਚ ਥਾਂ ਮਿਲੀ ਹੈ , ਜੋ ਉਨ੍ਹਾਂ ਦੇ ਨਾਲ ਹੀ ਬਾਲੀਵੁੱਡ ਦੇ ਲਈ ਸਨਮਾਨ ਦੀ ਗੱਲ ਹੈ। ਦੀਪਿਕਾ ਦੇ ਲਈ 2018 ਕਾਫੀ ਚੰਗਾ ਰਿਹਾ ਹੈ। Deepika PadukoneDeepika Padukoneਇਸਦੀ ਸ਼ੁਰੂਆਤ ਉਨ੍ਹਾਂ ਦੇ ਪਦਮਾਵਤ ਵਰਗੀ 300 ਕਰੋੜੀ ਦੀ ਫਿਲਮ ਨਾਲ ਕੀਤੀ। ਇਸ ਫਿਲਮ ਨੇ ਉਨ੍ਹਾਂ ਨੂੰ ਪ੍ਰਸਿੱਧੀ ਅਤੇ ਕਾਮਯਾਬੀ ਦੇ ਕੱਦ ‘ਤੇ ਬੈਠਾ ਦਿੱਤਾ । ਰਣਵੀਰ ਸਿੰਘ ਦੇ ਨਾਲ ਇਸ ਸਾਲ ਦੀਪਿਕਾ ਦੇ ਵਿਆਹ ਦੀਆਂ ਖਬਰਾਂ ਵੀ ਆ ਰਹੀਆਂ ਹਨ। ਵਿਨ ਡੀਜਲ ਨੇ ਦੀਪਿਕਾ ਦੇ ਲਈ ਮੈਗਜੀਨ ਵਿੱਚ ਲਿਖਿਆ ਹੈ ਕਿ ਫਿਲਮ ਕਰਦੇ ਸਮੇਂ ਦੀਪਿਕਾ ਆਪਣੀ ਵਚਨਬੱਧਤਾ ਨੂੴ ਇੱਕ ਨਵੇਂ ਪੱਧਰ ਤੇ ਲੈ ਗਈ। ਉਹ ਵੀ ਇੱਕ ਸੱਚੇ ਪਰਫਾਰਮਰ ਦੀ ਤਰ੍ਹਾਂ । ਇਹ ਆਪਣੇ ਆਪ ਵਿੱਚ ਦੁਰਲੱਭ ਹੈ। ਸਾਰਿਆਂ ਨੂੰ ਪਤਾ ਹੈ ਕਿ ਉਹ ਕਿੰਨੀ ਖੂਬਸੂਰਤ ਹੈ , ਕੋਈ ਵੀ ਤੁਹਾਨੂੰ ਇਸ ਦੀ ਜਾਣਕਾਰੀ ਦੇ ਸਕਦਾ ਹੈ ਕਿ ਉਨ੍ਹਾਂ ਦੀ ਕਾਮੇਡੀ ਟਾਈਮਿੰਗ ਬਹਤੁ ਚੰਗੀ ਹੈ ਪਰ ਉਹ ਕੇਵਲ ਸਟਾਰ ਨਹੀਂ ਹੈ, ਉਹ ਅਦਾਕਾਰਾਂ ਦੀ ਵੀ ਅਦਾਕਾਰਾ ਹੈ।ਇਸ ਨਾਲ ਹੀ ਦੀਪਿਕਾ ਨੇ ਇੰਸਟਾਗ੍ਰਾਮ ਤੇ ਵਿਨ ਡੀਜਲ ਨੂੰ ਧੰਨਵਾਦ ਵੀ ਕੀਤਾ।

Deepika PadukoneDeepika Padukoneਇੰਟਰਨੈਸ਼ਨਲ ਮੈਗਜੀਨ ਟਾਈਮ ਨੇ ਸਾਲ 2018 ਦੇ 100 ਪ੍ਰਭਾਵਸ਼ਾਲੀ ਲੋਕਾਂ ਦੀ ਸੂਚੀ ਜਾਰੀ ਕੀਤੀ ਹੈ। ਜਿਸ ਵਿੱਚ ਫਿਲਮ ਇੰਡਸਟਰੀ ਤੋਂ ਕੇਵਲ ਦੀਪਿਕਾ ਪਾਦੁਕੋਣ ਦਾ ਨਾਮ ਸ਼ਾਮਿਲ ਕੀਤਾ ਗਿਆ ਹੈ। ਇਸ ਲਿਸਟ ਵਿੱਚ ਕ੍ਰਿਕਟਰ ਵਿਰਾਟ ਕੋਹਲੀ ਦਾ ਵੀ ਨਾਮ ਹੈ। ਲਿਸਟ ਜਾਰੀ ਹੁੰਦੇ ਹੀ ਪ੍ਰਿਯੰਕਾ ਚੋਪੜਾ ਨੇ ਦੋਹਾਂ ਨੂੰ ਸੋਸ਼ਲ ਮੀਡੀਆ ‘ਤੇ ਵਧਾਈ ਦਿੱਤੀ। ਪ੍ਰਿਯੰਕਾ ਚੋਪੜਾ ਨੇ ਟਵਿੱਟਰ ‘ਤੇ ਦੀਪਿਕਾ ਅਤੇ ਵਿਰਾਟ ਕੋਹਲੀ ਦੇ ਲਈ ਲਿਖਿਆ ‘ਆਪਣੇ ਦੋਸਤਾਂ ਦਾ ਨਾਮ ਇਸ ਲਿਸਟ ਵਿੱਚ ਦੇਖਣ ਤੋਂ ਬਾਅਦ ਬਹੁਤ ਖੁਸ਼ ਹਾਂ ਅਤੇ ਮਾਣ ਮਹਿਸੂਸ ਕਰ ਰਹੀ ਹਾਂ। ਦੋਹਾਂ ਨੂੰ ਬਹੁਤ ਸਾਰੀਆਂ ਵਧਾਈਆਂ , ਦੋਵੇਂ ਹੀ ਡਿਜਰਵਿੰਗ ਹਨ।ਇਸ ਖੁਸ਼ਖਬਰੀ ਨੂੰ ਦੀਪਿਕਾ ਨੇ ਵੀ ਸੋਸ਼ਲ ਮੀਡੀਆ ਤੇ ਫੈਨਜ਼ ਦੇ ਨਾਲ ਸ਼ੇਅਰ ਕੀਤਾ। ਤਸਵੀਰ ਦੇ ਨਾਲ ਅਦਾਕਾਰਾ ਨੇ ਕੈਪਸ਼ਨ ਵਿੱਚ ਲਿਖਿਆ 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement