ਰਣਵੀਰ ਸਿੰਘ ਦੀ ਨਵੀਂ ਐਡ ਵੇਖ ਕੇ ਭੜਕ ਉੱਠੇ ਸੁਸ਼ਾਂਤ ਦੇ ਫੈਨ, ਬੋਲੇ-ਇਹ ਬਰਦਾਸ਼ਤ ਨਹੀਂ ਕਰ ਸਕਦੇ
Published : Nov 20, 2020, 6:01 pm IST
Updated : Nov 20, 2020, 6:01 pm IST
SHARE ARTICLE
Ranveer Singh
Ranveer Singh

ਬਿੰਗੋ ਮੈਡ ਐਂਜਲਜ਼ ਲਈ ਸੀ ਰਣਵੀਰ ਦਾ ਐਡ

ਮੁੰਬਈ: ਬਾਲੀਵੁੱਡ ਦੇ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੇ ਪ੍ਰਸ਼ੰਸਕ ਅਜੇ ਵੀ ਉਨ੍ਹਾਂ ਦੀ ਮੌਤ ਦੇ ਸੋਗ ਤੋਂ ਬਾਹਰ ਨਹੀਂ ਆ ਸਕੇ ਹਨ। ਅਭਿਨੇਤਾ ਦੀ ਮੌਤ ਨੂੰ 5 ਮਹੀਨੇ ਤੋਂ ਜ਼ਿਆਦਾ ਦਾ ਸਮਾਂ ਬੀਤ ਗਿਆ ਹੈ ਅਤੇ ਅਜੇ ਵੀ ਉਸ ਦੀ ਮੌਤ ਦਾ ਭੇਦ ਸਾਹਮਣੇ ਨਹੀਂ ਆਇਆ ਹੈ।

Ranveer singhRanveer singh

ਇਸ ਦੌਰਾਨ ਸੁਸ਼ਾਂਤ ਦੇ ਪ੍ਰਸ਼ੰਸਕ ਰਣਵੀਰ ਸਿੰਘ ਦੀ ਨਵੀਂ ਐਡ 'ਤੇ ਨਾਰਾਜ਼ ਹਨ। ਰਣਵੀਰ ਸਿੰਘ ਦੇ ਇਸ ਨਵੇਂ ਇਸ਼ਤਿਹਾਰ ਨੂੰ ਵੇਖਣ ਤੋਂ ਬਾਅਦ ਸੁਸ਼ਾਂਤ ਦੇ ਪ੍ਰਸ਼ੰਸਕਾਂ ਨੇ ਟਵਿੱਟਰ 'ਤੇ ਰਣਵੀਰ ਸਿੰਘ ਨੂੰ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ ਹੈ।

Ranveer singhRanveer singh

ਰਣਵੀਰ ਦਾ ਐਡ ਬਿੰਗੋ ਮੈਡ ਐਂਜਲਜ਼ ਲਈ ਸੀ, ਜਿਸ ਲਈ ਸੁਸ਼ਾਂਤ ਦੇ ਪ੍ਰਸ਼ੰਸਕ ਦੋਸ਼ ਲਗਾ ਰਹੇ ਹਨ ਕਿ ਇਸ ਦੇ ਜ਼ਰੀਏ ਸੁਸ਼ਾਂਤ ਦਾ ਮਜ਼ਾਕ ਉਡਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਰਣਵੀਰ ਸਿੰਘ ਐਡ ਵਿੱਚ ਆਪਣੇ ਰਿਸ਼ਤੇਦਾਰਾਂ ਨਾਲ ਘਿਰੇ ਨਜ਼ਰ ਆ ਰਹੇ ਹਨ।

Ranveer singhRanveer singh

ਜੋ ਉਨ੍ਹਾਂ ਨੂੰ ਬਾਰ ਬਾਰ ਆਪਣੀਆਂ ਭਵਿੱਖ ਦੀਆਂ ਯੋਜਨਾਵਾਂ ਬਾਰੇ ਪ੍ਰਸ਼ਨ ਪੁੱਛ ਰਹੇ ਹਨ। ਅਜਿਹੀ ਸਥਿਤੀ ਵਿਚ ਰਣਵੀਰ ਪਹਿਲਾਂ ਪਰੇਸ਼ਾਨ ਦਿਖਾਈ ਦਿੰਦੇ ਹਨ ਅਤੇ ਫਿਰ ਉਹ ਮੈਡ ਐਂਜਲਸ ਨੂੰ ਖਾਂਦਾ ਹੈ।

Ranveer singhRanveer singh

ਜਿਸ ਤੋਂ ਬਾਅਦ ਰਣਵੀਰ ਕਈ ਵਿਗਿਆਨਕ ਸ਼ਬਦ ਬੋਲ ਕੇ ਆਪਣੇ ਰਿਸ਼ਤੇਦਾਰਾਂ ਨੂੰ ਚੁੱਪ ਕਰਵਾ ਦਿੰਦਾ ਹੈ। ਹੁਣ ਸੁਸ਼ਾਂਤ ਦੇ ਪ੍ਰਸ਼ੰਸਕ ਦੋਸ਼ ਲਗਾ ਰਹੇ ਹਨ ਕਿ ਸੁਸ਼ਾਂਤ ਇਕਲੌਤਾ ਅਭਿਨੇਤਾ ਸੀ ਜਿਸਨੂੰ ਵਿਗਿਆਨ ਵਿਚ ਬਹੁਤ ਰੁਚੀ ਸੀ। ਉਹ ਬਹੁਤ ਜੀਨਿਅਸ ਸੀ, ਜਿਸਦਾ ਇਸ ਐਡ ਵਿੱਚ ਉਸਦਾ ਮਜ਼ਾਕ ਉਡਾਉਣ ਦੀ ਕੋਸ਼ਿਸ਼ ਕੀਤੀ ਗਈ ਹੈ।

SHARE ARTICLE

ਏਜੰਸੀ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement