ਜਦੋਂ ਵਿਰਾਟ ਅਤੇ ਰਾਹੁਲ ਕ੍ਰਿਕਟ ਦੇ ਮੈਦਾਨ 'ਚ ਬੱਲੇਬਾਜ਼ੀ ਕਰ ਰਹੇ ਸਨ ਤਾਂ ਕੈਮਰਾ ਵਾਰ-ਵਾਰ ਆਥੀਆ ਅਤੇ ਅਨੁਸ਼ਕਾ 'ਤੇ ਫੋਕਸ ਕਰ ਰਿਹਾ ਸੀ।
Harbhajan Singh News: ਕ੍ਰਿਕਟ ਵਿਸ਼ਵ ਕੱਪ 2023 ਵਿਚ ਭਾਵੇਂ ਭਾਰਤ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਪਰ ਭਾਰਤੀਆਂ ਨੇ ਟੀਮ ਇੰਡੀਆ ਦਾ ਬਹੁਤ ਸਾਥ ਦਿਤਾ। ਭਾਰਤੀਆਂ ਦੇ ਨਾਲ-ਨਾਲ ਕਈ ਖਿਡਾਰੀਆਂ ਦੀਆਂ ਪਤਨੀਆਂ ਵੀ ਖਿਡਾਰੀਆਂ ਦਾ ਸਮਰਥਨ ਕਰਨ ਲਈ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਪਹੁੰਚੀਆਂ। ਇਨ੍ਹਾਂ 'ਚ ਵਿਰਾਟ ਕੋਹਲੀ ਦੀ ਪਤਨੀ ਅਨੁਸ਼ਕਾ ਸ਼ਰਮਾ ਅਤੇ ਕੇਐੱਲ ਰਾਹੁਲ ਦੀ ਪਤਨੀ ਆਥੀਆ ਸ਼ੈੱਟੀ ਸ਼ਾਮਲ ਸਨ। ਕ੍ਰਿਕਟ ਮੈਚ ਦੌਰਾਨ ਕਈ ਵਾਰ ਕੈਮਰਾ ਇਨ੍ਹਾਂ ਦੋਵਾਂ ਅਭਿਨੇਤਰੀਆਂ 'ਤੇ ਫੋਕਸ ਹੋਇਆ। ਜਦੋਂ ਵਿਰਾਟ ਅਤੇ ਰਾਹੁਲ ਕ੍ਰਿਕਟ ਦੇ ਮੈਦਾਨ 'ਚ ਬੱਲੇਬਾਜ਼ੀ ਕਰ ਰਹੇ ਸਨ ਤਾਂ ਕੈਮਰਾ ਵਾਰ-ਵਾਰ ਆਥੀਆ ਅਤੇ ਅਨੁਸ਼ਕਾ 'ਤੇ ਫੋਕਸ ਕਰ ਰਿਹਾ ਸੀ। ਅਨੁਸ਼ਕਾ ਸ਼ਰਮਾ ਅਤੇ ਆਥੀਆ ਸ਼ੈੱਟੀ ਇਕੱਠੇ ਬੈਠੇ ਸਨ।
ਇਸ ਦੌਰਾਨ ਮੈਚ ਲਈ ਕੁਮੈਂਟਰੀ ਕਰ ਰਹੇ ਕੁਮੈਂਟੇਟਰਾਂ ਨੇ ਵੀ ਅਨੁਸ਼ਕਾ ਸ਼ਰਮਾ ਅਤੇ ਆਥੀਆ ਸ਼ੈੱਟੀ ਦਾ ਕਈ ਵਾਰ ਜ਼ਿਕਰ ਕੀਤਾ ਪਰ ਸਾਬਕਾ ਕ੍ਰਿਕਟਰ ਹਰਭਜਨ ਸਿੰਘ ਨੇ ਅਨੁਸ਼ਕਾ ਸ਼ਰਮਾ-ਆਥੀਆ ਸ਼ੈੱਟੀ ਬਾਰੇ ਕੁੱਝ ਅਜਿਹਾ ਕਿਹਾ, ਜਿਸ ਨਾਲ ਉਨ੍ਹਾਂ ਦੇ ਪ੍ਰਸ਼ੰਸਕ ਨਾਰਾਜ਼ ਹੋ ਗਏ ਅਤੇ ਉਨ੍ਹਾਂ ਨੇ ਹਰਭਜਨ ਨੂੰ ਮੁਆਫੀ ਮੰਗਣ ਲਈ ਕਿਹਾ। ਹਰਭਜਨ ਸਿੰਘ ਨੂੰ ਉਨ੍ਹਾਂ ਦੀਆਂ ਟਿੱਪਣੀਆਂ ਲਈ ਟ੍ਰੋਲ ਕੀਤਾ ਜਾ ਰਿਹਾ ਹੈ।
@harbhajan_singh What do you mean that the ladies understand cricket or not?? Please apologise immediately. @AnushkaSharma@theathiyashetty@klrahul@imVkohli#INDvsAUSfinal #INDvAUS #ICCWorldCupFinal pic.twitter.com/8gKlG8WvJP
— Arunodaya Singh (@ArunodayaSingh3) November 19, 2023
ਹਰਭਜਨ ਸਿੰਘ ਨੇ ਕੀ ਕਿਹਾ?
ਦਰਅਸਲ, ਇਕ ਵੀਡੀਉ ਵਾਇਰਲ ਹੋ ਰਿਹਾ ਹੈ ਜਿਸ ਵਿਚ ਹਰਭਜਨ ਸਿੰਘ ਅਨੁਸ਼ਕਾ ਅਤੇ ਆਥੀਆ ਦੀ ਕ੍ਰਿਕਟ ਦੀ ਸਮਝ 'ਤੇ ਸਵਾਲ ਚੁੱਕ ਰਹੇ ਹਨ। ਅਨੁਸ਼ਕਾ ਅਤੇ ਆਥੀਆ ਨੂੰ ਗੱਲ ਕਰਦੇ ਦੇਖ ਹਰਭਜਨ ਸਿੰਘ ਨੇ ਕਿਹਾ, “ਮੈਂ ਇਹ ਸੋਚ ਰਿਹਾ ਹਾਂ ਕਿ ਗੱਲ ਕ੍ਰਿਕਟ ਦੀ ਹੋ ਰਹੀ ਹੈ ਜਾਂ ਫ਼ਿਲਮਾਂ ਦੀ ਕਿਉਂਕਿ ਕ੍ਰਿਕਟ ਬਾਰੇ ਉਨ੍ਹਾਂ ਨੂੰ ਕਿੰਨੀ ਸਮਝ ਹੈ, ਮੈਂ ਨਹੀਂ ਜਾਣਦਾ”। ਹਰਭਜਨ ਸਿੰਘ ਦੀਆਂ ਇਨ੍ਹਾਂ ਟਿੱਪਣੀਆਂ 'ਤੇ ਪ੍ਰਸ਼ੰਸਕਾਂ ਨੇ ਉਨ੍ਹਾਂ ਨੂੰ ਮੁਆਫੀ ਮੰਗਣ ਲਈ ਕਿਹਾ। ਹਾਲਾਂਕਿ ਭੱਜੀ ਨੇ ਇਸ 'ਤੇ ਕੋਈ ਪ੍ਰਤੀਕਿਰਿਆ ਨਹੀਂ ਦਿਤੀ ਹੈ।
(For more news apart from Harbhajan Singh criticised for his remark on Anushka, Athiya, stay tuned to Rozana Spokesman)