
ਅਦਾਕਾਰ ਜੈਕੀ ਸ਼ਰਾਫ਼ ਦੀ ਪਤਨੀ ਨੂੰ ਕ੍ਰਾਈਮ ਬ੍ਰਾਂਚ ਨੇ ਸੰਮਨ ਭੇਜਿਆ ਹੈ
ਸੀ.ਡੀ.ਆਰ ਮਾਮਲੇ 'ਚ ਬਾਲੀਵੁੱਡ ਅਦਾਕਾਰ ਨਵਾਜ਼ੂਦੀਨ ਸਿੱਦਕੀ ਵਲੋਂ ਪਤਨੀ ਦੀ ਜਾਸੂਸੀ ਕਰਵਾਉਣ ਦੀ ਗੱਲ ਸਾਹਮਣੇ ਆਉਣ ਤੋਂ ਬਾਅਦ ਹੁਣ ਅਦਾਕਾਰ ਜੈਕੀ ਸ਼ਰਾਫ਼ ਦੀ ਪਤਨੀ ਨੂੰ ਕ੍ਰਾਈਮ ਬ੍ਰਾਂਚ ਨੇ ਸੰਮਨ ਭੇਜਿਆ ਹੈ। ਇਸ ਮਾਮਲੇ 'ਚ ਠਾਣੇ ਪੁਲਿਸ ਦਾ ਕਹਿਣਾ ਹੈ ਕਿ ਕਾਲ ਡਿਟੇਲ ਰਿਕਾਰਡ ਘੋਟਾਲੇ ਦੀ ਜਾਂਚ ਦੇ ਸਿਲਸਿਲੇ 'ਚ ਕਈ ਹੋਰ ਹਸਤੀਆਂ ਦੇ ਨਾਮ ਵੀ ਸਾਹਮਣੇ ਆਏ ਸਨ ਜਿਨ੍ਹਾਂ ਵਿਚ ਇਕ ਨਾਮ ਬਾਲੀਵੁਡ ਅਦਾਕਾਰ ਜੈਕੀ ਸ਼ਰਾਫ਼ ਦੀ ਪਤਨੀ ਆਇਸ਼ਾ ਸ਼ਰਾਫ਼ ਦਾ ਵੀ ਹੈ।
Ayesha Shroff ਦਸ ਦਈਏ ਕਿ ਪੁਲਿਸ ਡਿਪਟੀ ਕਮਿਸ਼ਨਰ,ਅਭਿਸ਼ੇਕ ਤ੍ਰਿਮੁਖੇ ਨੇ ਦਸਿਆ ਕਿ ਨਵਾਜ਼ੂਦੀਨ ਸਿਦੀਕੀ ਦੇ ਵਕੀਲ ਰਿਜਵਾਨ ਸਿਦੀਕੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਕਰਵਾਈ ਗਈ ਮੋਬਾਈਲ ਦੀ ਜਾਂਚ ਦੌਰਾਨ ਇਸ ਦਾ ਖ਼ੁਲਾਸਾ ਹੋਇਆ ਹੈ ।ਜਾਣਕਾਰੀ ਮੁਤਾਬਕ ਸਾਲ 2014 ਵਿਚ ਜੈਕੀ ਸ਼ਰਾਫ਼ ਦੀ ਪਤਨੀ ਆਇਸ਼ਾ ਸ਼ਰਾਫ਼ ਦਾ ਆਪਣੇ ਤੋਂ 16 ਸਾਲ ਛੋਟੇ ਬਾਲੀਵੁਡ ਅਦਾਕਾਰ ਸਾਹਿਲ ਖ਼ਾਨ ਨਾਲ ਪਿਆਰ ਹੋ ਗਿਆ ਸੀ। ਜਿਸ ਤੋਂ ਬਾਅਦ ਉਨ੍ਹਾਂ ਦਾ ਆਪਸੀ ਵਿਵਾਦ ਵੀ ਹੋਇਆ। ਇਸੇ ਕਾਰਨ ਆਇਸ਼ਾ ਨੇ ਉਸ ਦੀ ਗ਼ੈਰ ਕਾਨੂੰਨੀ ਤਰੀਕੇ ਨਾਲ ਕਾਲ ਰਿਕਾਰਡ ਕਢਵਾਏ।
Ayesha Shroffਇਸ ਪੂਰੇ ਮਾਮਲੇ 'ਚ ਠਾਣੇ ਕ੍ਰਾਈਮ ਬ੍ਰਾਂਚ ਵਲੋਂ ਗ੍ਰਿਫ਼ਤਾਰ ਕੀਤੇ ਗਏ ਰਿਜ਼ਵਾਨ ਨੇ ਹੀ ਮਦਦ ਕੀਤੀ ਸੀ। ਦਸਿਆ ਜਾ ਰਿਹਾ ਹੈ ਕਿ ਰਿਜ਼ਵਾਨ ਸਿਦੀਕੀ ਦੇ ਮੋਬਾਈਲ ਤੋਂ ਚੈਟ ਵੀ ਮਿਲੇ ਹਨ।
Nawazuddin Siddhiqui ਇਸ ਦੇ ਨਾਲ ਹੀ ਦਸ ਦੇਈਏ ਕਿ ਹੁਣ ਤਕ ਇਸ ਮਾਮਲੇ 'ਚ ਜਿਥੇ ਨਵਾਜ਼ੂਦੀਨ ਸਿਦਕੀ ਅਤੇ ਹੁਣ ਆਇਸ਼ਾ ਸ਼ਰਾਫ਼ ਦਾ ਨਾਮ ਸਾਹਮਣੇ ਆਇਆ ਹੈ ਉਥੇ ਹੀ ਹੁਣ ਇਸ ਮਾਮਲੇ 'ਚ ਬਾਲੀਵੁਡ ਦੀ ਕਵੀਨ ਕੰਗਣਾ ਰਣੌਤ ਦਾ ਵੀ ਨਾਮ ਸਾਹਮਣੇ ਆਇਆ ਹੈ। ਜਿਨ੍ਹਾਂ ਨੇ ਰਿਤਿਕ ਰੋਸ਼ਨ ਨਾਲ ਵਿਵਾਦ ਹੋਣ ਤੋਂ ਬਾਅਦ ਉਨ੍ਹਾਂ ਦੀ ਕਾਲ ਰਿਕਾਰਡ ਕਢਵਾਈ ਸੀ।