
Metoo ਕੈਂਪੇਨ ਦੇ ਤਹਿਤ ਲਿਖਿਆ,''ਮੈਂ ਵੀ ਆਪਣੀ ਚੁੱਪੀ ਤੋੜਦੀ ਹਾਂ
ਪਾਕਿਸਤਾਨ ਦੀ ਅਦਾਕਾਰਾ ਮੀਸ਼ਾ ਸ਼ਫੀ ਵਲੋਂ ਪਾਕਿਸਤਾਨੀ ਗਾਇਕ ਅਤੇ ਅਦਾਕਾਰ ਅਲੀ ਜ਼ਫਰ 'ਤੇ ਯੌਨ ਸ਼ੋਸ਼ਣ ਦਾ ਦੋਸ਼ ਲਗਾਉਣ ਤੋਂ ਬਾਅਦ ਹੁਣ ਦੋ ਹੋਰ ਲੜਕੀਆਂ ਵੱਲੋਂ ਅਲੀ 'ਤੇ ਯੋਨ ਸ਼ੋਸ਼ਣ ਦੇ ਦੋਸ਼ ਲਾਏ ਗਏ ਹਨ। ਇਹਨਾਂ 'ਚੋਂ ਇਕ ਹੈ ਮੇਕਅੱਪ ਆਰਟਿਸਟ ਲੀਨਾ ਘਾਨੀ ਨੇ ਜਿਸ ਨੇ ਟਵਿਟਰ 'ਤੇ Metoo ਕੈਂਪੇਨ ਦੇ ਤਹਿਤ ਲਿਖਿਆ,''ਮੈਂ ਵੀ ਆਪਣੀ ਚੁੱਪੀ ਤੋੜਦੀ ਹਾਂ। ਉਨ੍ਹਾਂ ਕਿਹਾ ਕਿ ਅਲੀ ਜ਼ਫ਼ਰ ਦੇ ਸੁਭਾਅ 'ਚ ਸਾਫ਼ ਨਜ਼ਰ ਆਉਂਦਾ ਹੈ ਕਿ ਉਹ ਔਰਤਾਂ ਦਾ ਸਨਮਾਨ ਨਹੀਂ ਕਰਦਾ ਹੈ। ਭੱਦੇ ਕੁਮੈਂਟਸ ਅਤੇ ਅਣ-ਉਚਿਤ ਤਰੀਕੇ ਨਾਲ ਕਾਂਟੈਕਟ ਕਰਨਾ ਕਿਸੇ ਵੀ ਤਰ੍ਹਾਂ ਠੀਕ ਨਹੀਂ ਦੱਸਿਆ ਜਾ ਸਕਦਾ ਹੈ। ਉਸ ਸਮੇਂ ਦੀਆਂ ਯਾਦਾਂ ਮੈਨੂੰ ਅੱਜ ਵੀ ਹੈਰਾਨ ਕਰ ਦਿੰਦੀਆਂ ਹਨ, ਜਦੋਂ ਅਲੀ ਨੇ ਸੋਚਿਆ ਸੀ ਕਿ ਉਹ ਅਸ਼ਲੀਲ ਗੱਲਾਂ ਕਹਿ ਕੇ ਵੀ ਬਚਿਆ ਰਹਿ ਸਕਦਾ ਹੈ।Ali zafar's caseਮੀਸ਼ਾ ਅਤੇ ਲੀਨਾ ਤੋਂ ਬਾਅਦ ਅਲੀ ਦੀ ਇਕ ਪ੍ਰਸ਼ੰਸਕ ਨੇ ਵੀ ਟਵਿਟਰ 'ਤੇ ਅਲੀ ਨਾਲ ਅਪਣਾ ਤਜ਼ੁਰਬਾ ਸਾਂਝਾ ਕੀਤਾ ਹੈ। ਇਸ ਪ੍ਰਸ਼ੰਸਕ ਦਾ ਨਾਮ ਹੈ ਹਮਨਾ ਰਜਾ , ਜਿਸ ਨੇ ਲਿਖਿਆ ਹੈ ਕਿ ਬਤੋਰ ਫੈਨ ਉਹ ਸਿਰਫ ਅਲੀ ਨਾਲ ਇਕ ਸੈਲਫੀ ਲੈਣਾ ਚਾਹੁੰਦੀ ਸੀ। ਅਲੀ ਨੇ ਇਸ 'ਤੇ ਕੁਝ ਨਹੀਂ ਕਿਹਾ। ਇਕ ਹਲਕੀ ਜਿਹੀ ਮੁਸਕਾਨ ਦਿੱਤੀ, ਜਿਸ ਦਾ ਮਤਲਬ ਉਨ੍ਹਾਂ ਨੇ ਹਾਂ ਸਮਝਿਆ।
Ali zafar's caseਉਹ ਉਸ ਦੇ ਕੋਲ ਫੋਟੋ ਖਿਚਵਾਉਣ ਗਈ, ਤਾਂ ਅਲੀ ਨੇ ਆਪਣਾ ਹੱਥ ਉਨ੍ਹਾਂ ਦੀ ਕਮਰ 'ਤੇ ਰੱਖ ਲਿਆ। ਹਮਨਾ ਨੇ ਲਿਖਿਆ ਹੈ ਕਿ ਉਹ ਇਸ ਬਾਰੇ ਕੁਝ ਵੀ ਨਹੀਂ ਕਹਿਣਾ ਚਾਹੁੰਦੀ ਸੀ। ਤੁਹਾਨੂੰ ਦਸ ਦਈਏ ਕਿ ਅਲੀ ਜ਼ਫ਼ਰ ਦੇ ਮਾਮਲੇ ਤੇ ਇਕ ਪਾਸੇ ਜਿੱਥੇ ਪਾਕਿਸਤਾਨੀ ਫ਼ਿਲਮ ਇੰਡਸਟਰੀ ਨੇ ਕਿਸੇ ਇਕ ਪਾਸੇ ਨਾ ਹੋਣਾ ਹੀ ਠੀਕ ਸਮਝਿਆ ਹੈ, ਉਥੇ ਹੀ ਓਸਮਾਨ ਖਾਲਿਦ ਅਤੇ ਮਾਹਿਰਾ ਖਾਨ ਵਰਗੇ ਸੈਲੀਬਰੇਟੀ ਨੇ ਖੁੱਲ੍ਹ ਕੇ ਇਸ 'ਤੇ ਰਾਏ ਰੱਖੀ ਹੈ। ਉਨ੍ਹਾਂ ਕਿਹਾ ਕਿ ਜਿੱਥੋਂ ਤੱਕ ਮੀਸ਼ਾ ਸ਼ਫੀ ਦੀ ਗੱਲ ਹੈ, ਤਾਂ ਉਨ੍ਹਾਂ ਦੇ ਦੋਸ਼ਾਂ ਨੂੰ ਅਲੀ ਜਫਰ ਨੇ ਗਲਤ ਦੱਸਿਆ ਹੈ। ਉਨ੍ਹਾਂ ਨੇ ਕਿਹਾ ਉਹ ਖੁਦ ਇਕ ਬੇਟੀ ਦਾ ਪਿਤਾ ਹੈ ਅਤੇ ਇਸ ਤਰ੍ਹਾਂ ਕਰਨ ਤੋਂ ਪਹਿਲਾਂ ਕਈ ਬਾਰ ਸੋਚਣਗੇ।
Ali zafar's caseਹਾਲਾਂਕਿ ਇਨ੍ਹਾਂ ਸੱਭ ਦੋਸ਼ਾਂ ਨੂੰ ਬੀਤੇ ਦਿਨੀਂ ਅਲੀ ਨਕਾਰ ਚੁਕੇ ਹਨ ਤੇ ਅਪਣਾ ਪੱਖ ਰੱਖਦੇ ਹੋਏ ਉਨ੍ਹਾਂ ਕਿਹਾ ਹੈ ਕਿ ਮੈਂ ਕਿਸੇ ਉਤੇ ਇਲਜ਼ਾਮ ਨਾ ਲਗਾਉਂਦੇ ਹੋਏ ਇਨ੍ਹਾਂ ਸਭ ਗੱਲਾਂ ਨੂੰ ਕਾਨੂੰਨੀ ਤਰੀਕੇ ਨਾਲ ਸਾਬਿਤ ਕਰ ਕੇ ਰਹਾਂਗਾ ਕਿ ਕੌਣ ਸੱਚ ਹੈ ਅਤੇ ਕੌਣ ਝੂਠ ਬੋਲ ਰਿਹਾ ਹੈ। ਉਥੇ ਹੀ ਤੁਹਾਨੂੰ ਦਸ ਦਈਏ ਕਿ ਅਲੀ ਦੇ ਪ੍ਰਸ਼ੰਸਕਾਂ ਦਾ ਕਹਿਣਾ ਹੈ ਕਿ ਕੁੜੀਆਂ ਸਿਰਫ ਪਬਲਿਟੀ ਦੇ ਲਈ ਇਹ ਸਭ ਕਰ ਰਹੀਆਂ ਹਨ ਉਹ ਅਜਿਹੇ ਨਹੀਂ ਹਨ ਇਨੇਂ ਸਾਲ ਹੋ ਗਏ ਹਨ ਉਨ੍ਹਾਂ ਬਾਰੇ ਇਕ ਵੀ ਅਜਿਹੀ ਗੱਲ ਸਾਹਮਣੇ ਨਹੀਂ ਆਈ ਸੀ ਕਿ ਉਨ੍ਹਾਂ ਨੇ ਕਦੇ ਕਿਸੇ ਲੜਕੀ ਨੂੰ ਮਾੜੀ ਗੱਲ ਕਹੀ ਹੋਏ ਜਾਂ ਫਿਰ ਉਨ੍ਹਾਂ ਬਾਰੇ ਕੁਝ ਸੁਣਨ ਵਿਚ ਆਇਆ ਹੋਵੇ।
Ali zafar's case