
ਹਾਲਾਂਕਿ ਟੀਜ਼ਰ 'ਚ ਹਰਸ਼ਵਰਧਨ ਦਾ ਚਿਹਰਾ ਨਹੀਂ ਦਿਖਾਇਆ ਗਿਆ
ਬਾਲੀਵੁੱਡ ਦੀ ਫੈਸ਼ਨ ਡੀਵਾ ਅਤੇ ਅਦਾਕਾਰਾ ਸੋਨਮ ਕਪੂਰ ਦੇ ਭਰਾ ਅਦਾਕਾਰ ਹਰਸ਼ਵਰਧਨ ਕਪੂਰ ਇਨ੍ਹੀਂ ਦਿਨੀਂ ਅਪਣੀ ਨਵੀਂ ਫ਼ਿਲਮ 'ਭਾਵੇਸ਼ ਜੋਸ਼ੀ ਸੁਪਰਹੀਰੋ' ਨੂੰ ਲੈ ਕੇ ਕਾਫੀ ਚਰਚਾ 'ਚ ਹਨ। ਜਿਸ ਦਾ ਹਾਲ ਹੀ 'ਚ ਟੀਜ਼ਰ ਰਿਲੀਜ਼ ਹੋਇਆ ਹੈ, ਜਿਸ ਨੂੰ ਪ੍ਰਸ਼ੰਸਕਾਂ ਵਲੋਂ ਸੋਸ਼ਲ ਮੀਡੀਆ 'ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਦਸ ਦਈਏ ਕਿ ਹਸਰਸ਼ਵਰਧਨ ਦੀ ਇਹ ਫ਼ਿਲਮ ਇਕ ਆਮ ਇਨਸਾਨ ਦੀ ਜ਼ਿੰਦਗੀ 'ਤੇ ਆਧਾਰਿਤ ਹੈ, ਜੋ ਕਿ ਜ਼ਿੰਦਗੀ ਦੇ ਉਤਾਰ ਚੜਾਵ ਤੋਂ ਬਾਅਦ ਕਈ ਹਲਾਤਾਂ ਨਾਲ ਜੂਝਦਾ ਹੋਇਆ ਇਕ ਦਿਨ ਅਜਿਹਾ ਮੋੜ ਲੈਂਦਾ ਹੈ ਕਿ ਉਹ ਲੋਕਾਂ ਲਈ ਉਹ ਸੁਪਰਮੈਨ ਬਣ ਜਾਂਦਾ ਹੈ।
ਇਸ ਦੇ ਨਾਲ ਹੀ ਉਹ ਸੱਚ ਲਈ ਲੜਦਾ ਹੈ। ਹਾਲਾਂਕਿ ਟੀਜ਼ਰ 'ਚ ਹਰਸ਼ਵਰਧਨ ਦਾ ਚਿਹਰਾ ਨਹੀਂ ਦਿਖਾਇਆ ਗਿਆ, ਬਲਕਿ ਉਸ 'ਤੇ ਮਾਸਕ ਲਗਾਇਆ ਹੋਇਆ ਹੈ । 1 ਮਿੰਟ 25 ਸੈਕਿੰਡ ਦਾ ਇਹ ਟੀਜ਼ਰ ਦੇਖਣ ਤੋਂ ਬਾਅਦ ਫੈਨਜ਼ 'ਚ ਫਿਲਮ ਨੂੰ ਦੇਖਣ ਦੀ ਉਤਸੁਕਤਾ ਹੋ ਜ਼ਿਆਦਾ ਵੱਧ ਗਈ ਹੈ।ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਹਰਸ਼ਵਰਧਨ ਨੇ ਰਾਕੇਸ਼ ਓਮਪ੍ਰਮਾਸ਼ ਮਿਹਰਾ ਦੀ 'ਮਿਰਜ਼ਿਆ' ਨਾਲ ਅਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਜਿਸ ਨੂੰ ਬਾਕਸ ਆਫਿਸ ਤੇ ਠੀਕ ਠਾਕ ਜਿਹਾ ਹੀ ਰਿਸਪਾਂਸ ਮਿਲਿਆ ਸੀ। Harshwaradhan kapoorਹੁਣ ਉਸਦੀ ਦੂਜੀ ਫਿਲਮ 'ਭਾਵੇਸ਼ ਜੋਸ਼ੀ ਸੁਪਰਹੀਰੋ' ਮਸ਼ਹੂਰ ਨਿਰਦੇਸ਼ਕ ਵਿਕਰਮਾਦਿਤਿਆ ਮੋਟਵਾਨੀ ਨਾਲ ਹੈ, ਜੋ ਇਸ ਤੋਂ ਪਹਿਲਾਂ 'ਉਡਾਨ' ਅਤੇ 'ਲੁਟੇਰਾ' ਵਰਗੀਆਂ ਫਿਲਮਾਂ ਬਣਾ ਚੁੱਕੇ ਹਨ। ਤੁਹਾਨੂੰ ਦਸ ਦਈਏ ਕਿ ਇਸ ਫਿਲਮ ਦੀ ਸ਼ੂਟਿੰਗ ਨੂੰ ਪੂਰਾ ਕਰਨ 'ਚ ਕਰੀਬ 2 ਸਾਲ ਲੱਗੇ ਹਨ। ਫਿਲਮ ਵਿਚ ਹੋਰ ਕਿਹੜੇ ਕਲਾਕਾਰ ਹੋਣਗੇ ਇਸ ਦਾ ਫਿਲਹਾਲ ਕੋਈ ਖੁਲਾਸਾ ਨਹੀਂ ਹੋਇਆ ਹੈ। ਇਥੇ ਈਦ ਵੀ ਦੱਸਣਯੋਗ ਹੈ ਕਿ ਭੈਣ ਸੋਨਮ ਨੇ ਕੁਝ ਦਿਨ ਪਹਿਲਾਂ ਹੀ ਇਸ ਫ਼ਿਲਮ ਦਾ ਇਕ ਪੋਸਟਰ ਸਾਂਝਾ ਕੀਤਾ ਸੀ। ਹੁਣ ਲੋਕਾਂ ਨੂੰ ਇੰਤਜ਼ਾਰ ਹੈ ਫਿਲਮ ਦੇ ਟਰੇਲਰ ਦੇ ਆਉਣ ਦਾ। ਤੁਹਾਨੂੰ ਦਸ ਦੀਏ ਕਿ ਫਿਲਮ 25 ਮਈ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।