
ਜਿਸ ਦਾ ਕਿਰਦਾਰ ਨਿਭਾਵੇਗੀ ਬਾਲੀਵੁਡ ਅਦਾਕਾਰਾ
ਪੰਜਾਬੀਆਂ ਨੇ ਵੈਸੇ ਤਾਂ ਦੇਸ਼ ਵਿਦੇਸ਼ ’ਚ ਕਾਮਯਾਬੀ ਦੇ ਝੰਡੇ ਗਡੇ ਹਨ। ਦੁਨੀਆ ਦਾ ਕੋਈ ਅਜਿਹਾ ਖੇਤਰ ਨਹੀਂ ਜਿਥੇ ਪੰਜਾਬੀਆਂ ਦੀ ਤੂਤੀ ਨਾ ਬੋਲਦੀ ਹੋਵੇ। ਬਾਲੀਵੁਡ ਦੀਆਂ ਫ਼ਿਲਮਾਂ ਉਨਾ ਚਿਰ ਅਧੂਰੀਆਂ ਹੀ ਮੰਨੀਆਂ ਜਾਦੀਆਂ ਹਨ ਜਿੰਨਾ ਚਿਰ ਉਨ੍ਹਾਂ ਨੂੰ ਪੰਜਾਬੀ ਤੜਕਾ ਨਾ ਲਾਇਆ ਜਾਵੇ ।ਇਸੇ ਲੜੀ ਦੇ ਵਿਚ ਇਕ ਹੋਰ ਪੰਜਾਬੀ ਸ਼ਖ਼ਸੀਅਤ ਦਾ ਨਾਮ ਇਸ ਦੇ ਵਿਚ ਜੁੜ ਗਿਆ ਹੈ। ਜਿਥੇ ਪੰਜਾਬੀ ਦੀ ਮਸ਼ਹੂਰ ਕਵਿਤਰੀ ਤੇ ਗਿਆਨਪੀਠ ਐਵਾਰਡ ਜੇਤੂ ਅੰਮ੍ਰਿਤਾ ਪ੍ਰੀਤਮ ਦੀ ਜੀਵਨੀ ਤੇ ਇਕ ਫ਼ਿਲਮ ਬਣਨ ਜਾ ਰਹੀ ਹੈ ਜਿਸ ਦਾ ਕਿਰਦਾਰ ਨਿਭਾਵੇਗੀ ਬਾਲੀਵੁਡ ਅਦਾਕਾਰਾ ਆਲੀਆ ਭੱਟ। Amrita pritamਦਸ ਦਈਏ ਕਿ ਬਾਲੀਵੁੱਡ ਦੇ ਮਸ਼ਹੂਰ ਫਿਲਮਕਾਰ ਸੰਜੇ ਲੀਲਾ ਭੰਸਾਲੀ, ਸਾਹਿਰ ਲੁਧਿਆਣਵੀ ਅਤੇ ਅੰਮ੍ਰਿਤਾ ਪ੍ਰੀਤਮ ਦੇ ਜੀਵਨ 'ਤੇ ਫਿਲਮ 'ਗੁਸਤਾਖੀਆਂ' ਬਣਾ ਰਹੇ ਹਨ। ਜਿਸ ਵਿਚ ਕਵਿੱਤਰੀ ਅੰਮ੍ਰਿਤਾ ਪ੍ਰੀਤਮ ਦੇ ਕਿਰਦਾਰ ਨੂੰ ਆਲੀਆ ਪਰਦੇ 'ਤੇ ਸਾਕਾਰ ਕਰਦੀ ਨਜ਼ਰ ਆਵੇਗੀ ।
Amrita pritamਉਥੇ ਹੀ ਸਾਹਿਰ ਲੁਧਿਆਣਵੀ ਦੇ ਕਿਰਦਾਰ ਲਈ ਅਭਿਸ਼ੇਕ ਬੱਚਨ ਦੇ ਨਾਂ ਦੀ ਚਰਚਾ ਹੈ, ਦਸ ਦਈਏ ਕਿ ਫਿਲਮ ਦੀ ਕਹਾਣੀ ਅੰਮ੍ਰਿਤਾ ਪ੍ਰੀਤਮ ਅਤੇ ਸਾਹਿਰ ਲੁਧਿਆਣਵੀ ਦੀ ਪ੍ਰੇਮ ਕਹਾਣੀ 'ਤੇ ਆਧਾਰਿਤ ਹੈ। ਭੰਸਾਲੀ ਦਾ ਕਹਿਣਾ ਹੈ ਕਿ ਆਲੀਆ ਹੁਣ ਪਹਿਲਾਂ ਨਾਲੋਂ ਕਾਫੀ ਸਿਆਣੀ ਹੋ ਗਈ ਹੈ। ਇਸ ਉਮਰ ਵਿਚ ਅਜਿਹਾ ਕਾਨਫੀਡੈਂਸ ਉਸਦੇ ਆਉਣ ਵਾਲੇ ਸ਼ਾਨਦਾਰ ਕੈਰੀਅਰ ਦੀ ਨੀਂਹ ਰੱਖੇਗਾ। ਉਸ ਦੇ ਨਾਲ ਕੰਮ ਕਰਕੇ ਮੈਨੂੰ ਮਜ਼ਾ ਆਵੇਗਾ।
Amrita pritamਕਾਬਿਲੇ ਗੌਰ ਹੈ ਕਿ ਪੰਜਾਬ ਦੀ ਮਸ਼ਹੂਰ ਕਵਿਤਰੀ ਅੰਮ੍ਰਿਤਾ ਪ੍ਰੀਤਮ ਦੀ ਜੀਵਨੀ ਤੇ ਹੁਣ ਤੱਕ ਬਹੁਤ ਲੋਕ ਲਿਖ ਚੁਕੇ ਹਨ ਪਰ ਉਨ੍ਹਾਂ ਦੀ ਜੀਵਨੀ ਤੇ ਫ਼ਿਲਮ ਬਣਨਾ ਬਹੁਤ ਵੱਡੀ ਗੱਲ ਹੈ ਖਾਸ ਕਰਕੇ ਸੰਜੇ ਲੀਲਾ ਭੰਸਾਲੀ ਸਰੀਖੇ ਨਿਰਮਾਤਾ ਵਲੋਂ ਬਾਲੀਵੁਡ ਦੀ ਫਿਲਮ ਬਣਾਉਣਾ ਤਾਂ ਪੰਜਾਬੀਆਂ ਦਾ ਮਾਣ ਹੋਰ ਵਧਾ ਦਿੰਦੀ ਹੈ।
Amrita pritam