
ਭਰਾ ਸ਼ਾਹਿਦ ਕਪੂਰ ਅਤੇ ਭਾਬੀ ਮੀਰਾ ਰਾਜਪੂਤ ਖਾਸ ਤੌਰ 'ਤੇ ਪਹੁੰਚੇ
ਸ਼ਾਹਿਦ ਕਪੂਰ ਬਾਲੀਵੁਡ ਦੇ ਵਿਚ ਅਪਣੀ ਅਦਾਕਾਰੀ ਦੇ ਨਾਲ ਅਪਣੀ ਵੱਖਰੀ ਪਹਿਚਾਣ ਬਣਾ ਚੁਕੇ ਹਨ ਅਤੇ ਅੱਜ ਦੁਨੀਆਂ ਭਰ ਦੇ ਵਿਚ ਉਨ੍ਹਾਂ ਦੇ ਪ੍ਰਸ਼ੰਸਕ ਹਨ। ਇਸੇ ਤਰ੍ਹਾਂ ਭਰਾ ਦੇ ਨਖਸ਼ੇ ਕਦਮਾਂ 'ਤੇ ਚਲਦੇ ਹੋਏ ਉਨ੍ਹਾਂ ਦੇ ਛੋਟੇ ਭਰਾ ਇਸ਼ਾਨ ਖੱਟਰ ਨੇ ਵੀ ਅਦਾਕਾਰੀ ਦਾ ਰੁੱਖ ਕੀਤਾ। ਉਨ੍ਹਾਂ ਦੀ ਅਦਾਕਾਰੀ ਖੇਤਰ 'ਚ ਪਹਿਲੀ ਫ਼ਿਲਮ 'ਬਿਓਂਡ ਦਿ ਕਲਾਊਡਸ" ਦੀ 20 ਅਪ੍ਰੈਲ ਨੂੰ ਰਿਲੀਜ਼ ਹੋ ਗਈ ਹੈ। ਜਿਸ ਦੀ ਵੀਰਵਾਰ ਨੂੰ ਸਪੈਸ਼ਲ ਸਕਰੀਨਿੰਗ ਵੀ ਰੱਖੀ ਗਈ ਸੀ । beyond the clouds screeningਉਥੇ ਹੀ ਇਸ ਫ਼ਿਲਮ ਨੂੰ ਦੇਖਣ ਲਈ ਇਸ਼ਾਨ ਦਾ ਪੂਰਾ ਪਰਵਾਰ ਮੌਜੂਦ ਰਿਹਾ ਅਤੇ ਇਸ਼ਾਨ ਦੀ ਹੋਂਸਲਾ ਅਫ਼ਜ਼ਾਈ ਕੀਤੀ। ਇਸ ਦੌਰਾਨ ਇਸ਼ਾਨ ਦਾ ਭਰਾ ਸ਼ਾਹਿਦ ਕਪੂਰ ਅਤੇ ਭਾਬੀ ਮੀਰਾ ਰਾਜਪੂਤ ਖਾਸ ਤੌਰ 'ਤੇ ਪਹੁੰਚੇ। ਇਸ ਦੌਰਾਨ ਪਰਿਵਾਰ ਨਾਲ ਉਨ੍ਹਾਂ ਦਾ ਫੋਟੋ ਸੈਸ਼ਨ ਦੇਖਣ ਨੂੰ ਮਿਲਿਆ।ਬੇਟੇ ਇਸ਼ਾਨ ਦੀ ਫਿਲਮ 'ਬਿਓਂਡ ਦਿ ਕਲਾਊਡਸ' ਦੇਖਣ ਉਸਦੀ ਮਾਂ ਨੀਲਿਮਾ ਅਜ਼ੀਮ ਅਤੇ ਪਿਤਾ ਰਾਜੇਸ਼ ਖੱਟਰ ਪਹੁੰਚੇ।
beyond the clouds screeningਇਸ ਮੌਕੇ ਪਿਤਾ ਰਾਜੇਸ਼ ਨਾਲ ਉਨ੍ਹਾਂ ਦੀ ਦੂਜੀ ਪਤਨੀ ਵੰਦਨਾ ਸਜਨਾਨੀ ਵੀ ਨਜ਼ਰ ਆਈ। ਇਸ ਦੌਰਾਨ ਪਰਿਵਾਰ ਵਿਚਕਾਰ ਵਧੀਆ ਆਪਸੀ ਤਾਲਮੇਲ ਦੇਖਣ ਨੂੰ ਮਿਲਿਆ।ਦਰਸਅਲ, ਫਿਲਮ ਮੇਕਰ ਪੰਕਜ ਕਪੂਰ ਨਾਲ ਤਲਾਕ ਲੈਣ ਤੋਂ ਬਾਅਦ ਨੀਲਿਮਾ ਨੇ ਰਾਜੇਸ਼ ਖੱਟਰ ਨਾਲ ਦੂਜਾ ਵਿਆਹ ਕਰਵਾ ਲਿਆ। 1990 'ਚ ਉਸਦਾ ਵਿਆਹ ਹੋਇਆ ਅਤੇ 2001 'ਚ ਇਸ ਜੋੜੀ ਦਾ ਤਲਾਕ ਹੋ ਗਿਆ। ਉੱਥੇ ਹੀ ਰਾਜੇਸ਼ ਨੇ ਨੀਲਿਮਾ ਨਾਲੋਂ ਵੱਖ ਹੋਣ ਤੋਂ ਬਾਅਦ 2008 'ਚ ਅਭਿਨੇਤਰੀ ਵੰਦਨਾ ਸਜਨਾਨੀ ਨਾਲ ਵਿਆਹ ਕਰਵਾ ਲਿਆ।
beyond the clouds screeningਦੱਸਣਯੋਗ ਹੈ ਕਿ ਤਾਪਸੀ ਪੰਨੂ, ਨੁਸਰਤ ਬਰੂਚਾ, ਅਮਿਤ ਸਾਧ, ਮਾਲਵਿਕਾ ਮੋਹਨਨ, ਕੀਰਤੀ ਕੁਲਹਾਰੀ, ਕਰਨ ਜੌਹਰ, ਸੋਨੂੰ ਸੂਦ, ਸੋਨਲ ਚੌਹਾਨ, ਅਹਾਨਾ ਕੁਮਰਾ, ਉਦੀਤਾ ਗੋਸਵਾਮੀ, ਕਸ਼ਮੀਰਾ ਸ਼ਾਹ, ਅਰਜੁਨ ਰਾਮਪਾਲ,
beyond the clouds screeningਵਿਸ਼ਾਲ ਭਾਰਦਵਾਜ ਵਰਗੇ ਸਟਾਰਜ਼ ਸਕ੍ਰੀਨਿੰਗ ਮੌਕੇ ਇੱਥੇ ਪਹੁੰਚੇ ਸਨ।ਜਿਨਾਂ ਨੇ ਫ਼ਿਲਮ ਦੀ ਕਾਫੀ ਪ੍ਰਸ਼ੰਸਾਂ ਕੀਤੀ ਅਤੇ ਬਾਕਸ ਆਫਿਸ ਤੇ ਵੀ ਇਸ ਫ਼ਿਲਮ ਅਤੇ ਇਸ਼ਾਨ ਦੀ ਅਦਾਕਾਰੀ ਦੀ ਸਫਲ ਸ਼ੁਰੂਆਤ ਦੱਸੀ ਜਾਰਹੀ ਹੈ।
beyond the clouds screeningਜ਼ਿਕਰਯੋਗ ਹੈ ਕਿ ਇਸ਼ਾਨ ਖੱਟਰ ਦੀ ਇਸ ਫਿਲਮ 'ਬਿਓਂਡ ਦਿ ਕਲਾਊਡਸ ਤੋਂ ਬਾਅਦ ਹੁਣ ਜੁਲਾਈ ਦੇ ਵਿਚ ਫ਼ਿਲਮ 'ਧੜਕ' ਰਲੀਜ਼ ਹੋਣ ਵਾਲੀ ਹੈ ਜਿਸ ਵਿਚ ਉਨ੍ਹਾਂ ਦੇ ਨਾਲ ਮਰਹੂਮ ਸ਼੍ਰੀ ਦੇਵੀ ਦੀ ਬੇਟੀ ਜਾਹਨਵੀ ਕਪੂਰ ਡੈਬਿਊ ਕਰ ਰਹੀ ਹੈ। ਦਸ ਦਈਏ ਕਿ ਜਾਹਨਵੀ ਦੀ ਇਹ ਪਹਿਲੀ ਫਿਲਮ ਹੈ ਅਤੇ ਇਸ ਫ਼ਿਲਮ ਦੀ ਸ਼ੂਟਿੰਗ ਦੌਰਾਨ ਇਹਨਾਂ ਦੋਹਾਂ ਦੀ ਕਾਫ਼ੀ ਬੋਨਡਿੰਗ ਹੋ ਗਈ ਜਿਸ ਤੋਂ ਬਾਅਦ ਹੁਣ ਅਕਸਰ ਹੀ ਦੋਹਾਂ ਨੂੰ ਕਈ ਜਗ੍ਹਾ ਤੇ ਸਪਾਟ ਕੀਤਾ ਜਾਂਦਾ ਹੈ।
beyond the clouds screening