'ਬਿਗ-ਬੌਸ' 14 ‘ਚ ਹੋਵੇਗੀ ਆਮ ਲੋਕਾਂ ਦੀ ਐਂਟਰੀ, ਮਈ ‘ਚ ਸ਼ੁਰੂ ਹੋਣਗੇ ਆਡੀਸ਼ਨ !
Published : Apr 21, 2020, 4:57 pm IST
Updated : Apr 21, 2020, 5:05 pm IST
SHARE ARTICLE
Bigg Boss 14
Bigg Boss 14

13ਵੇਂ ਸੀਜ਼ਨ ਵਿਚ ਸਿਦਾਰਥ ਸ਼ੁਕਲਾ ਸ਼ੋਅ ਦੇ ਵਿਨਰ ਬਣੇ ਸਨ ਅਤੇ ਆਸੀਮ ਰਿਆਜ਼ ਸ਼ੋਅ ਦੇ ਰਨਰਅੱਪ ਰਹੇ ਸਨ।

ਸਲਮਾਨ ਖਾਨ ਦਾ ਸ਼ੋਅ ਬਿਗ-ਬੌਸ 13 ਨੂੰ ਲੋਕਾਂ ਵੱਲੋਂ ਭਰਭੂਰ ਪਿਆਰ ਦਿੱਤਾ ਗਿਆ ਸੀ। ਜਿਸ ਵਿਚ ਸਿਦਾਰਥ ਸ਼ੁਕਲਾ ਵਿਨਰ ਬਣੇ ਸਨ ਅਤੇ ਇਸ ਸੋਅ ਵਿਚ ਸਾਰੇ ਹੀ ਸੈਲੀਬ੍ਰਿਟੀਆਂ ਨੇ ਐਂਟਰੀ ਲਈ ਸੀ। ਹੁਣ ਨਵੇਂ ਸੀਜ਼ਨ ਨੂੰ ਲੈ ਕੇ ਇਹ ਚਰਚਾ ਹੋ ਰਹੀ ਹੈ ਕਿ ਇਸ ਵਿਚ ਆਮ ਲੋਕਾਂ ਨੂੰ ਵੀ ਸ਼ਾਮਿਲ ਕੀਤਾ ਜਾਵੇਗਾ। ਇਕ ਰਿਪੋਰਟ ਦੇ ਮੁਤਾਬਿਕ ਸ਼ੋਅ ਵਿਚ ਕਈ ਥਾਵਾਂ ਤੇ ਆਮ ਲੋਕ ਦੇਖਣ ਨੂੰ ਮਿਲਣਗੇ।

Bigg boss 13 shehnaaz gill proposed paras chhabra in front of sidharth shukla Bigg boss 13 

ਦੱਸ ਦੱਈਏ ਕਿ ਇਸ ਸੀਜ਼ਨ ਦੇ ਲਈ ਆਡੀਸ਼ਨ ਮਈ 2020 ਵਿਚ ਸ਼ੁਰੂ ਕੀਤਾ ਜਾਵੇਗਾ। ਇਹ ਆਡੀਸ਼ਨ ਆਮ ਲੋਕਾਂ ਦੇ ਲਈ ਹੋਣਗੇ। ਇਸ ਸ਼ੋਅ ਵਿਚ 4-5 ਹੀ ਆਮ ਲੋਕਾਂ ਨੂੰ ਰੱਖਿਆ ਜਾਵੇਗਾ ਅਤੇ ਬਾਕੀ ਸਾਰੇ ਹੀ ਸੈਲੀਬ੍ਰਿਟੀ ਹੋਣਗੇ। ਜ਼ਿਕਰਯੋਗ ਹੈ ਕਿ ਬਿਗਬੌਸ ਦਾ ਸੀਜ਼ਨ 13 ਇਤਿਹਾਸਿਕ ਰਿਹਾ। ਜਿਸ ਨੂੰ ਲੋਕਾਂ ਵੱਲੋਂ ਖੂਬ ਪਿਆਰ ਦਿੱਤਾ ਗਿਆ ਸੀ। ਇਸ ਸੀਜ਼ਨ ਵਿਚ ਸਾਰੇ ਹੀ ਸੈਲੀਬ੍ਰਿਟੀਆਂ ਨੇ ਐਂਟਰੀ ਲਈ ਸੀ। ਇਸ ਸੀਜ਼ਨ ਤੋਂ ਪਹਿਲੇ ਕੁਝ ਸੀਜ਼ਨਾਂ ਵਿਚ ਆਮ ਲੋਕ ਵੀ ਸ਼ੋਅ ਵਿਚ ਨਜ਼ਰ ਆਏ ਸਨ।

Bigg BossBigg Boss

ਇਕ ਸੀਜ਼ਨ ਵਿਚ ਤਾਂ ਸਧਾਰਨ ਵਿਅਕਤੀ ਵਜੋਂ ਆਇਆ ਮਨਵੀਰ ਗੁਜਰ ਇਸ ਸ਼ੋਅ ਦਾ ਵਿਜੇਤਾ ਬਣਿਆ ਸੀ। ਸੀਜ਼ਨ 12 ਦੇ ਜ਼ਿਆਦਾ ਵਧੀਆ ਨਾ ਚਲਣ ਕਰਕੇ 13ਵੇਂ ਸੀਜ਼ਨ ਵਿਚ ਸੈਲੀਬ੍ਰਿਟੀਆਂ ਤੋਂ ਬਿਨਾ ਹੋਰ ਕਿਸੇ ਨੂੰ ਐਂਟਰੀ ਨਹੀਂ ਮਿਲੀ ਸੀ ਪਰ ਹੁਣ 14 ਸੀਜ਼ਨ ਵਿਚ ਆਮ ਲੋਕਾਂ ਦੀ ਐਂਟਰੀ ਹੋਣ ਬਾਰੇ ਗੱਲਾਂ ਚੱਲ ਰਹੀਆਂ ਹਨ ਤੇ ਦੇਖਣਾ ਇਹ ਹੋਵੇਗਾ ਕਿ ਇਸ ਨਵੇਂ ਸੀਜ਼ਨ ਵਿਚ ਕੀ-ਕੀ ਨਵਾਂ ਦੇਖਣ ਨੂੰ ਮਿਲਦਾ ਹੈ।

Bigg BossBigg Boss

ਦੱਸ ਦੱਈਏ ਕਿ 13ਵੇਂ ਸੀਜ਼ਨ ਵਿਚ ਦੋ ਫਿਨਾਲੇ ਹੋਏ ਸਨ ਅਤੇ ਜਿਸ ਤੋਂ ਬਾਅਦ ਸ਼ੋਅ ਨੇ ਕਾਫੀ ਮੋੜ ਲਏ। ਇਸ ਵਿਚ ਪਹਿਲਾ ਫਿਨਾਲੇ 4 ਹਫਤਿਆਂ ਦੇ ਬਾਅਦ ਹੋਇਆ ਸੀ ਅਤੇ ਦੂਸਰਾ ਸ਼ੋਅ ਦੇ ਅੰਤ ਵਿਚ ਹੋਇਆ ਸੀ। ਜਿਸ ਵਿਚ ਸਿਦਾਰਥ ਸ਼ੁਕਲਾ ਸ਼ੋਅ ਦੇ ਵਿਨਰ ਬਣੇ ਸਨ ਅਤੇ ਆਸੀਮ ਰਿਆਜ਼ ਸ਼ੋਅ ਦੇ ਰਨਰਅੱਪ ਰਹੇ ਸਨ।

Bigg BossBigg Boss

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement